ਪੰਜਾਬ ਦੀਆਂ ਖੂਫੀਆਂ ਏਂਜਸੀਆਂ ਪੂਰੀ ਤਰਾਂ ਫੇਲ ਹੋਈਆਂ: ਸ.ਮਾਨ

mann press
ਫਤਿਹਗੜ ਸਾਹਿਬ 3 ਜਨਵਰੀ (ਸਾਡਾ ਟਾਈਮਜ਼ ਬਿਊਰੋ) ਪਠਾਨਕੋਟ ਵਿਖੇ ਏਅਰ ਵੇਸ ਤੇ ਹੋਏ ਹਮਲੇ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਸੀ.ਆਈ.ਡੀ ਅਤੇ ਹੋਰ ਖੁਫੀਆ ੲਂੇਜੰਸੀਆ ਬੁਰੀ ਤਰ੍ਹਾਂ ਫੇyਲ ਹੋ ਚੁੱਕੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਹੋਮ ਮਹਿਕਮੇ ਨੂੰ ਤਰੁੰਤ ਛੱਡ ਕੇ ਚੰਗੇ ਰਿਟਾਇਡ ਅਫਸਰਾਂ ਤੋਂ ਜਿਨ੍ਹਾਂ ਨੂੰ ਖੂਫੀਆ ਤੰਤਰ ਬਾਰੇ ਜਾਣਕਾਰੀ ਹੋਵੇ ਤੋਂ ਸੇਧ ਲੈਕੇ ਸਰਕਾਰ ਚਲਾੳਂਣ ਲਈ ਯਤਨ ਕਰਨੇ ਚਾਹੀਦੇ ਹਨ। ਕਿਉਂਕਿ ਇਸ ਤੋਂ ਪਹਿਲਾਂ ਦੀਨਾਨਗਰ, ਬਹਿਬਲ-ਕਲਾਂ ਅਤੇ ਅਬਹੋਰ ਵਿੱਚ ਵਾਪਰੀਆਂ ਘਟਨਾਵਾਂ ਨੂੰ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਬਦਲੇ ਦੀ ਭਾਵਨਾ ਅਧੀਨ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਹੋਰ ਪੰਥਕ ਆਗੂਆਂ ਨੂੰ ਝੂਠੇ ਦੇਸ਼-ਧ੍ਰੋਹ ਦੇ ਕੇਸ ਦਰਜ਼ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਇਸ ਕਾਰਨ ਸ.ਸੁਖਬੀਰ ਸਿੰਘ ਹੁਣ ਇਸ ਮਹੱਤਵਪੂਰਨ ਮਹਿਕਮੇ ਦੇ ਆਹੁਦੇ ਲਈ ਯੋਗ ਨਹੀਂ ਹਨ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਾਰੀ ਇੱਕ ਪ੍ਰੈਸ ਬਿਆਨ ਕਹੇ। ਉਨ੍ਹਾਂ ਕਿਹਾ ਕਿ 10 ਨਵੰਬਰ ਨੂੰ ਸਿੱਖ ਕੌਮ ਵਲੋ ਬੁਲਾਏ ਸਰਬੱਤ ਖਾਲਸਾ ਨੂੰ ਆਈ.ਐਸ.ਆਈ ਅਤੇ ਕਾਂਗਰਸ ਵਲੋਂ ਕੀਤੇ ਜਾਣ ਦੀ ਸ਼ਾਜਿਸ ਦੱਸਣ ਵਾਲੇ ਦੋਵੇਂ ਬਾਦਲ ਪਿਉ ਪੁੱਤਰ ਹੁਣ ਦੱਸਣ ਕਿ ਪਠਾਨਕੋਟ ਵਿੱਚ ਕਿਹੜੀ ਏਜੰਸੀ ਨੇ ਅਜਿਹਾ ਕਾਰਨਾਮਾ ਕੀਤਾ ਹੈ? ਇਹ ਘਟਨਾ ਤਾਂ ਹੀ ਵਾਪਰੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਜੁੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਹੀ ਨਿਭਾਇਆ, ਵਿਰੋਧੀ ਧਿਰਾਂ ਦੇ ਆਗੂਆਂ ਅਤੇ ਸਿਆਸੀ ਸੰਗਠਨਾਂ ਖਿਲਾਫ਼ ਘਟੀਆ, ਬੇਫਜ਼ੂਲ ਅਤੇ ਇਖਲਾਖ ਤੋਂ ਗਿਰੀ ਬਿਆਨ-ਬਾਜੀ ਕਰਕੇ ਪੰਜਾਬ ਦੇ ਮਹੋਲ ਵਿੱਚ ਅਰਾਜਕਤਾ ਪੈਦਾ ਕਰ ਦਿੱਤੀ ਹੈ, ਕਦੇ ਵੀ ਸਿਆਣਾ ਆਗੂ ਬੇਤੁਕੀ ਅਤੇ ਗੈਰ-ਤਰਕ ਦਲੀਲ-ਬਾਜੀ ਨਹੀ ਕਰਿਆ ਕਰਦਾ, ਸ.ਸੁਖਬੀਰ ਸਿੰਘ ਨੇ ਸਰਬੱਤ ਖਾਲਸਾ ਤੋਂ ਬਾਅਦ ਬੁਖਲਾਹਟ ਵਿੱਚ ਆ ਕੇ ਆਪਨਾ ਦਿਮਾਗੀ ਸੰਤੁਲਨ ਗੁਆ ਲਿਆ ਹੈ। ਉਹਨਾਂ ਆਪਣੇ ਵਲੋਂ ਕੀਤੀਆਂ ਮੰਦਭਾਵਨਾ ਰੈਲੀਆਂ ਵਿੱਚ ਆਪਣੀ ਤਾਕਤ ਦੇ ਸਹਾਰੇ ਨਰੇਗਾ ਵਰਕਰਾਂ ਅਤੇ ਲਾਲਚ ਦੇ ਕੇ ਲਿਆਂਦੇਂ ਇੱਕਠਾਂ ਨੂੰ ਭੜਕਾਹਟ-ਬਾਜੀ ਵੱਲ ਧੱਕਣ ਲਈ ਉਤਸ਼ਾਹਤ ਕੀਤਾ। ਕੀ ਹੁਣ ਬਾਦਲ ਪਿਉ ਪੁੱਤ ਦੱਸਣਗੇ ਕਿ ਂ ਪਠਾਨਕੋਟ ਵਿੱਚ ਵਾਪਰੀ ਘਟਨਾ ਕਿਹੜੀ ਆਈ.ਐਸ.ਆਈ ਜਾਂ ਕਾਂਗਰਸ ਦੀ ਦੇਣ ਹੈ? ਸ. ਮਾਨ ਨੇ ਕਿਹਾ ਕਿ ਦੱਖਣ ਏਸ਼ੀਆ ਵਿੱਚ ਤਾਲਿਬਾਨੀ ਖਾੜਕੂ ਜਥੇਬੰਦੀਆਂ ਦੋ ਗਰੂਪਾਂ ਵਿੱਚ ਵੰਡੀਆਂ ਹੋਈਆਂ ਹਨ, ਇੱਕ ਗਰੁਪ ਇਸਲਾਮਕ ਪਾਕਿਸਤਾਨ ਦੇ ਅਧੀਨ ਚਲਦਾ ਹੈ ਅਤੇ ਦੂਸਰਾ ਭਾਰਤ ਅਨੁਸਾਰ ਵਿਚਰ ਦਾ ਹੈ ਜੇਕਰ ਭਾਰਤ ਅਤੇ ਪਾਕਿਸਤਾਨ ਇਨ੍ਹਾਂ ਦੋਵਾਂ ਗਰੂਪਾਂ ਨੂੰ ਹੱਲਾ-ਸ਼ੇਰੀ ਦੇਣੀ ਬੰਦ ਕਰ ਦੇਣ ਤਾਂ ਇਸ ਦੱਖਣ ਏਸ਼ੀਆ ਖਿਤੇ ਵਿੱਚ ਅਮਨ ਦੀ ਬੰਸਰੀ ਵੱਜ ਸਕਦੀ ਹੈ। ਸ.ਮਾਨ ਨੇ ਕਿਹਾ ਕਿ ਖੂਫੀਆ ਏਂਜੰਸੀਆ ਬਾਰੇ ਉਹੀ ਆਗੂ ਬਿਆਨ-ਬਾਜੀ ਕਰਨ ਦਾ ਹੱਕ ਦਾਰ ਹੈ ਜਿਸ ਨੂੁੰ ਖੂਫੀਆ ਏਜੰਸੀਆ ਬਾਰੇ ਪੂਰੀ ਜਾਣਕਾਰੀ ਹੋਵੇ, ਜਿਹੜੇ ਸਾਡੇ ਲੀਡਰ ਪੜਾਈ ਕਰਨ ਦੇ ਵਖਤ ਅਮਰੀਕਾ ਜਾਂ ਹੋਰ ਮੁਲਕਾਂ ਵਿੱਚ ਬਾਂਟੇ ਖੇਡ ਕੇ ਸਮਾਂ ਦੀ ਬਰਬਾਦੀ ਕਰਕੇ ਆਏ ਹੋਣ ਉਹਨਾਂ ਨੂੰ ਖੂਫੀਆ ਏਜੰਸੀਆਂ ਬਾਰੇ ਗਲ ਕਰਨੀ ਸੋਭਾ ਨਹੀ ਦਿੰਦੀ। ਬਾਦਲ ਦਲ ਨੇ ਸਿੱਖ ਧਰਮ ਵਿੱਚ ਸਿਧੀ ਦਖਲ ਅੰਦਾਜ਼ੀ ਕਰਕੇ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਹੈ, ਆਪਨੇ ਨਿੱਜੀ ਸਵਾਰਥਾ ਨੂੰ ਅੱਗੇ ਰੱਖਣ ਵਾਲੇ ਇਨ੍ਹਾਂ ਆਗੂਆਂ ਨੇ ਸਿੱਖ ਕੌਮ ਅਤੇ ਪੰਜਾਬ ਸੂਬੇ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ।

ਸ.ਮਾਨ ਨੇ ਅੱਗੇ ਕਿਹਾ ਕਿ ਦੁਸ਼ਮਣ ਨਾਲ ਦੁਸ਼ਮਣੀ ਦੇ ਪੱਖ ਨੂੰ ਅੱਗੇ ਰੱਖ ਕੇ ਕਦੇ ਵੀ ਕੋਈ ਮਸਲੇ ਹੱਲ ਨਹੀ ਹੁੰਦੇ, ਨਫ਼ਤਰ ਘਟਾਉਣ ਨਾਲ ਹੀ ਅਮਨ ਪੈਦਾ ਹੁੰਦਾ ਹੈ ਇਸ ਲਈ ਪਠਾਨਕੋਟ ਵਿੱਚ ਮੁੱਠ-ਭੇੜ ਦੌਰਾਨ ਮਾਰੇ ਗਏ ਵਿਅਕਤੀਆਂ ਦਾ ਉਹਨਾਂ ਦੇ ਆਪਣੇ-ਆਪਣੇ ਧਰਮ ਅਨੁਸਾਰ ਅੰਤਿਮ ਰਸਮਾਂ ਤੇ ਕਿਰਿਆ-ਕਰਮ ਹੋਣੇ ਚਾਹੀਦੇ ਹਨ। ਇਸ ਨਾਲ ਬਦਲੇ ਦੀ ਪੈਦਾ ਹੋਈ ਮਾੜੀ ਭਾਵਨਾ ਖ਼ਤਮ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>