ਕੌਮੀ ਹਿੱਤਾਂ ਖ਼ਾਤਰ ਸਾਂਝਾ ਪ੍ਰੋਗਰਾਮ ਤਿਆਰ ਕਰਕੇ ਸਿਧਾਂਤਕ ਏਕਤਾ ਅਤਿਅੰਤ ਜਰੂਰੀ : ਅਕਾਲੀ ਦਲ (ਅ) ਯੂ ਕੇ

akalidal logo1

ਨੌਟਿੰਘਮ  (ਸਾਡਾ ਟਾਈਮਜ਼ ਬਿਊਰੋ)  ਬੱਦਲ ਹੱਟ ਗਏ ਹਨ ਤੇ ਫਿਲਹਾਲ ਮੌਸਮ ਖ਼ੁਸ਼ਗਵਾਰ ਹੈ, ਪਰ  ਮੌਸਮ ਤੇ ਲੋਕ ਬਦਲਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਕਿ ਕੜਕਦੀ ਧੁੱਪ ਆਵੇ, ਦੁਬਾਰਾ ਬਰਸਾਤ ਆਵੇ ਜਾਂ ਹੱਡ ਚੀਰਵੀਂ ਸੀਤ ਠੰਢ ਆਵੇ, ਸਿੱਖ ਪਰਿਵਾਰ ਨੂੰ ਬੇਨਤੀ ਹੈ ਕਿ ਬਿਗਾਨੀਆਂ ਛੱਤਾਂ ਹੇਠ ਆਸਰਾ ਭਾਲਣ ਦੀ ਬਜਾਏ ਏਕਤਾ ਇਤਫਾਕ ਨਾਲ ਕੌਮੀ ਘਰ ਲਈ ਸੁਹਿਰਦ ਯਤਨ ਕੀਤੇ ਜਾਣ।ਐਸਾ ਨਾ ਹੋਵੇ ਕਿ ਇਕ ਵਾਰ ਫਿਰ ਮੌਕਾ ਹੱਥੋਂ ਨਿਕਲ ਜਾਵੇ। ਅਕਾਲੀ ਦਲ ਅੰਮ੍ਰਿਤਸਰ ਯੂ ਕੇ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਿੰਦਰਜੀਤ ਸਿੰਘ ਮਾਨ, ਜਨਰਲ ਸਕੱਤਰ ਸੂਬਾ ਸਿੰਘ ਲਿੱਤਰਾਂ, ਸਕੱਤਰ ਜਸਵਿੰਦਰ ਸਿੰਘ ਰਾਏ, ਖ਼ਜਾਨਚੀ ਭੁਪਿੰਦਰ ਸਿੰਘ ਜੌਹਲ, ਆਰਗੇਨਾਈਜ਼ਰ ਮਨਜੀਤ ਸਿੰਘ ਸਮਰਾ, ਸਪੋਕਸਮੈਨ ਕੁਲਵੰਤ ਸਿੰਘ ਮੁਠੱਡਾ, ਯੂਥ ਪ੍ਰਧਾਨ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ, ਮੀਤ ਪ੍ਰਧਾਨ ਜਸਵੰਤ ਸਿੰਘ ਮਾਂਗਟ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਢਿੱਲੋਂ ਵੱਲੋਂ ਮੀਡੀਆ ਇੰਚਾਰਜ ਜਗਤਾਰ ਸਿੰਘ ਵਿਰਕ ਅਤੇ ਔਨਲਾਈਨ ਐਡਮਿਨ. ਬੇਅੰਤ ਸਿੰਘ ਨੇ ਗੱਲ ਸਪੱਸ਼ਟ ਕਰਦੇ ਹੋਏ ਅੱਗੇ ਕਿਹਾ ਕਿ 1978 ਈ: ਦੇ ਬਾਦ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਦੀ ਵੀ ਮਿੱਥੇ ਸਮੇਂ ਤੇ ਨਹੀਂ ਹੋਈਆਂ ਅਤੇ ਇਸ ਕਮੇਟੀ ਦੀ ਮਿਆਦ ਵੀ ਪਿਛਲੇ ਸਾਲ ਖ਼ਤਮ ਹੋ ਗਈ ਸੀ।ਸਮੂਹ ਪੰਥਕ ਧਿਰਾਂ ਨੂੰ ਅਪੀਲ ਹੈ ਕਿ ਇਨ੍ਹਾਂ ਚੋਣਾਂ ਲਈ ਜਿੰਮੇਵਾਰ ਧਿਰਾਂ ਤੇ ਜਲਦੀ ਤੋਂ ਜਲਦੀ ਚੋਣਾਂ ਕਰਵਾਉਣ ਲਈ ਜੋਰ ਪਾਇਆ ਜਾਵੇ।ਵਰਤਮਾਨ ਸਰਕਾਰ ਦੇ ਕਾਰਜਕਾਲ ਵਿੱਚ ਕਾਲੀ ਦਲ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਕਰ ਸਕੇਗਾ। ਇਸ ਤੋਂ ਵੀ ਜਰੂਰੀ ਹੈ ਕਿ ਪੰਥਕ ਹਿੱਤਾਂ ਦੀ ਖ਼ਾਤਰ ਘੱਟੋ ਘੱਟ ਸਾਂਝਾਂ ਪ੍ਰੋਗਰਾਮ ਤਿਆਰ ਕਰਕੇ ਸਿਧਾਂਤਕ ਏਕਤਾ ਕੀਤੀ ਜਾਵੇ, ਤੇ ਚੋਣਾਂ ਵਿੱਚ ਇਕ ਦੇ ਮੁਕਾਬਲੇ ਇਕ ਪੰਥਕ ਉਮੀਦਵਾਰ ਹੀ ਮੁਕਾਬਲੇ ਵਿੱਚ ਹੋਵੇ।ਗੁਰਦਵਾਰਾ ਸੁਧਾਰ ਲਹਿਰ ਸ਼ੁਰੂ ਕਰਕੇ ਵਰਤਮਾਨ ਸਮੇਂ ਦੇ ਮਹੰਤਾਂ ਅਤੇ ਮਸੰਦਾਂ ਤੋਂ ਤਖ਼ਤ ਸਾਹਿਬਾਨ ਅਤੇ ਗੁਰਧਾਮ ਅਜ਼ਾਦ ਕਰਵਾਏ ਜਾਣ।ਇਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਸਿੱਖ਼ ਕੌਮ ਨੂੰ ਦਰਪੇਸ਼ ਹੋਰ ਮਸਲਿਆਂ ਸਮੇਤ ਕੌਮ ਦੇ ਹੱਕਾਂ ਹਿੱਤਾਂ ਲਈ ਸੰਘਰਸ਼ ਨੂੰ ਬੱਲ ਮਿਲੇਗਾ।ਜੇ ਅਜੇਹਾ ਨਹੀਂ ਹੁੰਦਾਂ ਤਾਂ ਅਨੇਕਤਾ ਕਾਰਨ ਪਹਿਲਾਂ ਦੀ ਤਰਾਂ੍ਹ ਖੁਆਰੀ ਪੱਲੇ ਪੈਣ ਦਾ ਖਦਸ਼ਾ ਬਣਿਆ

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>