ਹੁਣ ਪਾਸਪੋਰਟ ਤੇ ਹੋਰ ਸਰਵਿਸਿਜ਼ ਵੈਰੀਫਿਕੇਸ਼ਨ ਲਈ ਥਾਣਿਆਂ ‘ਚ ਨਹੀਂ ਜਾਣਾ ਪਵੇਗਾ

2015_7image_07_03_40455000014mhl51-ll

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਦੇ ਲੋਕਾਂ ਨੂੰ ਹੁਣ ਜ਼ਿਲਾ ਪੁਲਸ ਵਲੋਂ ਮੰਗੀ ਜਾਂਦੀ ਕਿਸੇ ਵੀ ਕਿਸਮ ਦੀ ਵੈਰੀਫਿਕੇਸ਼ਨ ਲਈ ਜਿਸ ਵਿਚ ਪਾਸਪੋਰਟ, ਸਰਵਿਸ ਵੈਰੀਫਿਕੇਸ਼ਨ ਅਤੇ ਹੋਰ ਕਿਸਮ ਦੀਆਂ ਵੈਰੀਫਿਕੇਸ਼ਨਾਂ ਸ਼ਾਮਲ ਹਨ, ਲਈ ਥਾਣਿਆਂ ਵਿਚ ਨਹੀਂ ਜਾਣਾ ਪਵੇਗਾ ਅਤੇ ਹੁਣ ਪੰਜਾਬ ਸਰਕਾਰ ਵਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਡਾਇਰੈਕਟਰ ਜਨਰਲ ਪੁਲਸ ਸੁਮੇਧ ਸੈਣੀ ਦੀਆਂ ਹਦਾਇਤਾਂ ਅਨੁਸਾਰ ਵੈਰੀਫਿਕੇਸ਼ਨਾਂ ਦੇ ਕੰਮ ਨੂੰ ਤੁਰੰਤ ਨਿਪਟਾਉਣ ਲਈ ਸਾਂਝ ਕੇਂਦਰਾਂ ਦੇ ਮੁਲਾਜ਼ਮ ਘਰ-ਘਰ ਜਾ ਕੇ ਵੈਰੀਫਿਕੇਸ਼ਨਾਂ ਦਾ ਕੰਮ ਮੁਕੰਮਲ ਕਰਿਆ ਕਰਨਗੇ, ਜਿਸ ਨਾਲ ਪੁਲਸ ਅਤੇ ਲੋਕਾਂ ਦੀ ਨੇੜਤਾ ਵੀ ਵਧੇਗੀ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਹਾਮਣਾ ਵੀ ਨਹੀਂ ਕਰਨਾ ਪਵੇਗਾ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੋਹਾਲੀ ਦੇ ਫੇਜ਼-8 ਦੇ ਥਾਣੇ ਤੋਂ ਸਾਂਝ ਕੇਂਦਰਾਂ ਅਤੇ ਆਉੂਟਰੀਚ ਸੈਂਟਰਾਂ ਲਈ 22 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਭੁੱਲਰ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਾਂਝ ਕੇਂਦਰ ਸਬ ਡਵੀਜ਼ਨ ਸਿਟੀ-1 ਅਤੇ ਦੋ ਮੋਟਰਸਾਈਕਲ ਸਿਟੀ-2 ਮੋਹਾਲੀ ਨੂੰ, ਇਕ ਮੋਟਰਸਾਈਕਲ ਆਊਟਰੀਚ ਸੈਂਟਰ ਥਾਣਾ ਮਟੋਰ, ਇਕ ਮੋਟਰਸਾਈਕਲ ਆਊਟਰੀਚ ਥਾਣਾ ਫੇਜ਼-8 ਮੋਹਾਲੀ, ਚਾਰ ਮੋਟਰਸਾਈਕਲ ਸਾਂਝ ਕੇਂਦਰ ਸਬ ਡਵੀਜ਼ਨ ਖਰੜ, ਤਿੰਨ ਆਊਟਰੀਚ ਸੈਂਟਰ ਥਾਣਾ ਸਦਰ ਖਰੜ, ਤਿੰਨ ਮੋਟਰਸਾਈਕਲ ਆਊਟਰੀਚ ਥਾਣਾ ਸਦਰ ਕੁਰਾਲੀ, ਤਿੰਨ ਮੋਟਰਸਾਈਕਲ ਸਾਂਝ ਕੇਂਦਰ ਸਬ ਡਵੀਜ਼ਨ ਡੇਰਾਬੱਸੀ, ਇਕ ਮੋਟਰਸਾਈਕਲ ਆਉੂਟਰੀਚ ਸੈਂਟਰ ਡੇਰਾਬੱਸੀ ਅਤੇ ਦੋ ਮੋਟਰਸਾਈਕਲ ਆਊਟਰੀਚ ਸੈਂਟਰ ਥਾਣਾ ਲਾਲੜੂ ਨੂੰ ਦਿੱਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲਾ ਪੁਲਸ ਲੋਕਾਂ ਦੇ ਕੰਮਕਾਜ ਨੂੰ ਪਹਿਲ ਦੇ ਆਧਾਰ ‘ਤੇ ਕਰਨ ਤੋਂ ਇਲਾਵਾ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹੁਣ ਪੁਲਸ ਵੈਰੀਫਿਕੇਸ਼ਨਾਂ ਦੇ ਕੰਮਕਾਜ ਵਿਚ ਪਾਰਦਰਸ਼ਤਾ ਆਉਣ ਦੇ ਨਾਲ-ਨਾਲ ਵੈਰੀਫਿਕੇਸ਼ਨਾਂ ਦੇ ਕੰਮ ਵਿਚ ਵੀ ਤੇਜ਼ੀ ਆਵੇਗੀ ਅਤੇ ਪੁਲਸ ਅਧਿਕਾਰੀ ਵੈਰੀਫਿਕੇਸ਼ਨਾਂ ਕਰਨ ਵਾਲੇ ਵਿਅਕਤੀਆਂ ਨਾਲ ਪਹਿਲਾਂ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨਗੇ ਅਤੇ ਸਮਾਂ ਲੈਣ ਉਪਰੰਤ ਉਹ ਉਨ੍ਹਾਂ ਦੇ ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ ਨਿਪਟਾਉਣਗੇ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>