ਹਾਂ ਮਾਨ ਸਾਹਿਬ ਤੁਸੀਂ ਨਲਾਇਕ ਹੋ !!!!

kahani

ਅੱਜ ਸ਼ੋਸ਼ਲ ਮੀਡੀਆ ਤੇ ਸਿਮਰਨਜੀਤ ਸਿੰਘ ਮਾਨ ਦੀ ਇਕ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਪੱਤਰਕਾਰ ਜਦੋਂ ਬਾਰ ਬਾਰ ਮਾਨ ਸਾਹਿਬ ਨੂੰ ਉਹਨਾਂ ਨੂੰ ਘੱਟ ਵੋਟਾਂ ਪੈਣ ਅਤੇ ਪੰਜਾਬ ਵਿੱਚ ਉਹਨਾਂ ਵੱਲੋਂ ਇਕ ਸਿਆਸੀ ਬਦਲ ਨਾ ਬਣ ਸਕਣ ਦਾ ਸਵਾਲ ਕੀਤਾ ਤਾਂ ਮਾਨ ਸਾਹਿਬ ਕੇ ਉੱਤਰ ਦਿੱਤਾ ਕਿ ਉਹ ਨਲਾਇਕ ਹਨ ਸ਼ਾਇਦ ਇਸੇ ਕਰਕੇ ਉਹਨਾਂ ਉਹ ਸਿਆਸੀ ਬਦਲ ਨਹੀਂ ਬਣ ਸਕੇ , ਮੈਂ ਇਸ ਉਤਰ ਨਾਲ ਇੰਨ ਬਿੰਨ ਸਹਿਮਤ ਹਾਂ , ਹਾਂ ਮਾਨ ਸਾਹਿਬ ਤੁਸੀਂ ਨਲਾਇਕ ਹੋ ਆਓ ਤੁਹਾਡੀਆਂ ਨਲਾਇਕੀਆਂ ਤੇ ਇਕ ਝਾਤ ਮਾਰੀਏ
ਤੁਹਾਡੀ ਪਹਿਲੀ ਨਲਾਇਕੀ ਤਾਂ ਉਦੋ ਹੀ ਬਾਹਰ ਆ ਗਈ ਸੀ ਜਦੋਂ ਤੁਸੀਂ  ਹਿੰਦੋਸਤਾਨੀ ਇਲੀਟ ਦਾ ਹਿੱਸਾ ਹੁੰਦੇ ਹੋਏ ਇਕ ਸੰਤ ਦੇ ਬੋਲਾਂ ਦੇ ਆਸ਼ਕ ਬਣ ਕੇ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ  ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਕੌਮੀ ਸ਼ਘੰਰਸ਼ ਦੀ ਤਰਜਮਾਨੀ ਕਰਨ ਲਈ ਡੀ ਆਈ ਜੀ ਵਰਗੀ ਨੌਕਰੀ ਛੱਡ ਦਿੱਤੀ , ਲਾਇਕ ਬੰਦੇ ਤਾਂ ਚਪੜਾਸੀ ਦੀ ਕੁਰਸੀ ਨਹੀਂ ਛੱਡਦੇ ਇਕ ਨਲਾਇਕ ਹੀ ਅਜਿਹਾ ਕਮ ਕਰ ਸਕਦਾ ਸੀ
ਦੂਸਰੀ ਨਲਾਇਕੀ ਤੁਸੀਂ ਉਦੋਂ ਦਿਖਾਈ ਜਦੋਂ ਤੁਹਾਨੂੰ ਸਿੱਖਾਂ ਨੇ ਰਿਕਾਰਡ ਵੋਟਾਂ ਨਾਲ ਜਿੱਤਾ ਕੇ ਦਿੱਲੀ ਭੇਜਿਆ ਅਤੇ ਤੁਸੀਂ ਓਥੇ ਸਿੱਖਾਂ ਦੇ ਕਿਰਪਾਨ ਵਾਲੇ ਸੰਵਿਧਾਨਕ ਹੱਕ ਦੀ ਮੰਗ ਨੂੰ ਲੈ ਅੱੜ ਗਏ । ਸਿੱਖਾਂ ਦੇ ਤਾਂ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਸੰਤ ਬਾਬੇ ਵੀ ਕਿਰਪਾਨ ਬਾਰੇ ਸਿਆਣਪ ਭਰਿਆ ਫੈਸਲਾ ਕਰਦੇ ਇਹਨੂੰ ਚੁੱਪ ਚਾਪ ਲਾਹ ਕੇ ਅਟੈਚੀ ਕੇਸ ਚ ਪਾ ਲੈਂਦੇ ਹਨ ਪਰ ਤੁਸੀਂ ਗੁਰੁ ਦੇ ਸਿਧਾਂਤ ਤੇ ਅੜ ਕੇ ਦੂਸਰੀ ਨਲਾਇਕੀ ਕੀਤੀ I ਤੁਹਾਡੀ ਇਸ ਇਕ ਨਲਾਇਕੀ ਕਰਕੇ ਉਦੋਂ ਦੇ ਅਮਰੀਕੀ ਸਟੇਟ ਡਿਪਾਰਟਮੈਂਟ ਨੇ ਸਿੱਖਾਂ ਨੂੰ ਸਿਆਸੀ ਸ਼ਰਣ ਦੇਣੀ ਸ਼ੁਰੂ ਕਰ ਦਿੱਤੀ ਕਿ ਜਿਨਾਂ ਦਾ ਲੀਡਰ ਏਨਾ ਨਲਾਇਕ ਹੋਵੇ ਉਸ ਕੌਮ ਦਾ ਵਿਚਾਰੀ ਦਾ ਹਿੰਦੋਸਤਾਨ ਵਿੱਚ ਕੁਝ ਨਹੀਂ ਬਣਨਾ ਇਹਨਾਂ ਨੂੰ ਅਮਰੀਕਾ ਵਿੱਚ ਹੀ ਸੈਟ ਕਰਨਾ ਪਉਂ ਏਧਰ ਤੁਹਾਡੀਆਂ ਨਲੈਕੀਆਂ ਜਾਰੀ ਰਹੀਆਂ ਓਧਰ ਅਮਰੀਕਾ ਕੈਨੇਡਾ ਅਤੇ ਯੂਰੋਪ ਦੀਆਂ ਸਰਕਾਰਾ ਤੁਹਾਡੀ ਇਸ ਨਲਾਇਕੀ ਦੇ ਬੋਝ ਨੂੰ ਝੱਲਦੀਆਂ ਆਵਦੇ ਮੁਲਕ ਵਿੱਚ ਸਿੱਖਾਂ ਨੂੰ ਪੱਕੇ ਕਰਦੀਆਂ ਰਹੀਆਂ
ਹੁਣ ਗੱਲ ਕਰੀਏ ਤੁਹਾਡੀ ਤੀਸਰੀ ਨਲਾਇਕੀ ਦੀ , ਤੀਸਰੀ ਨਲਾਇਕੀ ਤੁਸੀਂ ਇਹ ਕੀਤੀ ਕਿ ਜਦੋਂ ਵੀ ਪੀ ਸਿੰਘ ਤੁਹਾਨੂੰ ਹੋਮ ਮਨੀਸਟਰੀ ਔਫਰ ਕਰ ਰਿਹਾ ਸੀ ਤਾਂ ਤੁਹਾਨੂੰ ਕੇ ਪੀ ਐਸ ਗਿੱਲ ਦੀ ਪੰਜਾਬ ਤੋਂ ਬਰਖਾਸਤਗੀ ਬਾਰੇ ਅੜਨ ਦੀ ਕੀ ਲੋੜ ਸੀ ??? ਕੀ ਲੋੜ ਸੀ ਐਸ ਐਸ ਰੇਅ ਦੇ ਤਬਾਦਲੇ ਦੀ ਮੰਗ ਕਰਨ ਦੀ । ਸਿਆਣਪ ਦਿਖਾਂਉਂਦੇ ਬਰਨਾਲੇ ਬਾਦਲਕਿਆਂ ਵਾਂਗ ਤੇ ਹਿੰਦੋਸਤਾਨੀ ਗ੍ਰਿਹ ਵਜੀਰ ਦੇ ਅਹੁਦੇ ਦਾ ਅਨੰਦ ਮਾਣਦੇ ।10- 20 ਹਜਾਰ ਮੁੰਡਾ ਹੋਰ ਮਰ ਜਾਂਦਾ ਫੇਰ ਕੀ ਸੀ । ਸਾਨੂੰ ਤਾਂ ਸ਼ਹੀਦੀਆਂ ਦਾ ਵੈਸੇ ਵੀ ਚਾਅ ਹੀ ਰਹਿੰਦਾ , ਨਾਲੇ ਤੁਹਾਡੇ ਅੜਨ ਨਾਲ ਕਿਹੜਾ ਮੁੰਡੇ ਨਹੀਂ ਮਰੇ ਤੁਸਂੀ ਅੜੇ ਰਹੇ ਤੇ ਸਾਡੇ ਬਾਕੀ ਲੀਡਰ ਸਿਆਣਪ ਦਿਖਾ ਗਏ ਤੇ ਅੱਜ ਦੇਖ ਲਓ ਕੌਮ ਨੂੰ ਕਿਥੇ ਦੀ ਕਿਥੇ ਲੈ ਗਏ। ਪਰ ਨਹੀਂ ਤੁਸੀਂ ਨਹੀਂ ਟਲੇ ਅਤੇ ਜਦੋਂ ਤੁਹਾਨੂੰ ਚੰਦਰ ਸ਼ੇਖਰ ਨੇ ਕਿਹਾ ਕਿ ਆਜਾ ਗੱਲ ਕਰੀਏ ਤੁਸੀਂ ਫੇਰ ਨਲਾਇਕੀ ਦਿਖਾਂਉਦੇ ਕਿਹਾ ਕਿ ਪਹਿਲਾਂ ਸਾਡੇ ਜੁਝਾਰੂਆਂ ਨਾਲ ਗੱਲ ਕਰੋ ਤੇ ਜੇ ਤੁਸੀਂ ਉਦੋ ਚੰਦਰ ਸ਼ੇਖਰ ਨਾਲ ਗੰਢ ਤੁਪ ਕਰ ਲਈ ਹੁੰਦੀ ਤਾਂ ਅੱਜ ਉਹੀ ਜੁਝਾਰੂ ਤੁਹਾਨੂੰ ਤੁਹਾਡੀ ਨਲਾਇਕੀ ਦਾ ਅਹਿਸਾਸ ਨਾ ਕਰਾਂਉਂਦੇ ।
ਮਾਨ ਸਾਹਿਬ ਤੁਸੀਂ ਨਲਾਇਕੀਆਂ ਕਰਨੋਂ ਨਾ ਹਟੇ ਤਾਂ ਜਦੋਂ ਪੰਥ ਨੇ ਕਿਹਾ ਕਿ ਏਕਤਾ ਕਰੋ ਏਕਤਾ ਕਰੋ ਤਾਂ ਤੁਸੀਂ ਚੁੱਪ ਚਾਪ ਏਕਤਾ ਵਾਲੇ ਸਾਰੇ ਹੱਕ ਭਾਈ ਮਨਜੀਤ ਸਿੰਘ ਨੂੰ ਦੇ ਦਿੱਤੇ   ਤੇ ਭਾਈ ਮਨਜੀਤ ਸਿੰਘ ਦੇਖ ਲਓ ਕਿੰਨਾ ਸਿਆਣਾ ਰਿਹਾ ਸਾਰੀ ਸਿੱਖ ਸਟੂਡੈਂਟ ਫੈਡਰੇਸ਼ਨ ਸਰਕਾਰ ਦੀ ਝੋਲੀ ਪਾ ਆਇਆ ਅਤੇ ਅੱਜ ਸਮਾਨਜਕ ਪੇਡਾ ਦਾ ਚੈਅਰਮੈਨ ਬਣਿਆ ਹੋਇਆ ਹੈ ਤੇ ਤੁਸੀਂ ਨਲਾਇਕ ਦੇ ਨਲਾਇਕ ਰਹੇ ਪੰਥਕ ਏਕਤਾ ਦੇ ਚੱਕਰ ਵਿੱਚ ਸਾਰੀ ਉਮਰ ਇਕ ਚੈਅਰਮੈਨੀ ਵੀ ਨਹੀਂ ਖੱਟ ਸਕੇ ਨਾਲੇ ਆਹ ਏਕਤਾ ਵਾਲੀ ਗਲਤੀ ਤੁਸੀਂ ਕੋਈ ਇਕ ਵਾਰ ਨਹੀਂ ਕਈ ਵਾਰ ਲਗਾਤਾਰ ਕੀਤੀ 1991 ਤੋਂ ਬਾਅਦ 1994 , 2002  , 2006  ਅਤੇ ਹੁਣ ਤਾਜਾ ਤਾਜਾ 2016 ਵਿੱਚ
ਆਓ ਹੁਣ ਗੱਲ ਕਰੀਏ ਤੁਹਾਡੀ ਅਗਲੀ ਨਲਾਇਕੀ ਦੀ ਜਦੋਂ ਕੈਪਟਨ ਦੀ ਸਰਕਾਰ ਵਿੱਚ ਕੈਪਟਨ ਅਤੇ ਟੋਹੜੇ ਨੇ ਗੱਠਜੋੜ ਕਰਕੇ ਸ਼੍ਰੋਮਣੀ ਕਮੇਟੀ ਬਾਦਲ ਤੋਂ ਖੋਹਣੀ ਚਾਹੀ ਸੀ ਅਤੇ ਬਾਦਲ ਆਪਣੇ ਮੈਬਰ ਬਾਲਾਸਰ ਲੈ ਗਿਆ ਸੀ ਉਦੋਂ ਕੈਪਟਨ ਅਤੇ ਟੋਹੜਾ ਸਾਹਿਬ ਨੇ ਤੁਹਾਨੂੰ ਆਪਣੇ  ਮੈਬਰਾਂ ਦੀ ਹਮਾਇਤ ਬਦਲੇ ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਸਹਿਜੜਾ ਨੂੰ ਕਮੇਟੀ ਦਾ ਸਕੱਤਰ ਅਤੇ ਤੁਹਾਨੂੰ 2004 ਵਿੱਚ ਸੰਗਰੂਰ ਤੋਂ ਦੁਬਾਰਾ ਲੋਕ ਸਭਾ ਜਿਤਾਉਣ ਦੀ ਪੇਸ਼ਕਸ਼ ਕੀਤੀ ਸੀ ਤਾਂ ਤੁਸੀਂ ਇਹ ਕਹਿ ਕੇ ਉਸ ਚੋਣ ਵਿੱਚ ਨਾ ਬਾਦਲ ਦਾ ਸਾਥ ਦਿੱਤਾ ਨਾ ਟੋਹੜੇ ਦਾ, ਕਿ ਇਕ ਪਾਸੇ ਸੋਨੀਆਂ ਦੀ ਗੁਲਾਮੀ ਹੈ ਦੂਸਰੇ ਪਾਸੇ ਵਾਜਪਾਈ ਦੀ । ਹੁਣ ਜੇ ਤੁਹਾਡੀ ਜਗਾ ਕੋਈ ਸਿਆਣਾ ਆਗੂ ਹੁੰਦਾ ਤਾਂ ਇਹੋ ਜਿਹੀ ਸਿਧਾਂਤਾ ਵਾਲੀ ਛੋਟੀ ਗੱਲ ਨੂੰ ਪਿੱਛੇ ਰੱਖ ਕੇ ਨਾਲੇ ਤਾਂ ਆਪ ਲੋਕ ਸਭਾ ਜਿੱਤਦਾ ਨਾਲੇ ਸ਼੍ਰੋਮਣੀ ਕਮੇਟੀ ਦੀ ਸਕੱਤਰੀ ਮਾਣਦਾ ਪਰ ਨਾਂ ਤੁਸੀਂ ਨਲਾਇਕ ਜੋ ਹੋਏ
ਤੁਸੀਂ ਨਲਾਇਕੀ ਦਿਖਾਂਉਣੀ ਏਥੇ ਹੀ ਬੰਦ ਨਹੀਂ ਕੀਤੀ ਜਦੋਂ ਬਰਨਾਲੇ ਦੇ ਲਾਗਲੇ ਪਿੰਡਾ ਵਾਲਿਆਂ ਦਾ ਫੈਕਟਰੀ ਵਾਲੇ ਲਾਲੇ ਨਾਲ ਪੇਚਾ ਪਿਆ ਸੀ ਤਾਂ ਤੁਸੀਂ ਪਿੰਡ ਦੇ ਕਿਸਾਨਾ ਨਾਲ ਖੜ ਗਏ ਉਦੋਂ ਤੁਹਾਨੂੰ ਬਰਨਾਲੇ ਵਾਲੇ ਉਸ ਲਾਲਾ ਜੀ ਨੇ ਬੜਾ ਕਿਹਾ ਸੀ ਕਿ ਮਾਨ ਸਾਹਿਬ ਤੁਸੀਂ ਵਿੱਚ ਨਾ ਪਓ ਅਸੀਂ ਅਗਲੀ ਚੋਣ ਵਿੱਚ ਤੁਹਾਡਾ ਖਿਆਨ ਰੱਖਾਂਗੇ ਪਰ ਨਾ ਤੁਸੀਂ ਨਲਾਇਕ ਜੋ ਹੋਏ ਲਾਲੇ ਦੇ ਇਸ਼ਾਰਿਆਂ ਨੂੰ ਨਾ ਸਮਝਦੇ ਉਹਨਾਂ ਕਿਸਾਨਾ ਲਈ ਰਬੜ ਦੀ ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਖਾਈ ਗਏ ਜਿਨਾਂ ਤੁਹਾਨੂੰ ਵੋਟ ਵੀ ਪਾਈ । ਤੁਹਾਡੇ ਨਾਲੋ ਤਾਂ ਬਾਦਲ ਦਲ ਦਾ ਉਹ ਧਨੌਲੇ ਵਾਲਾ ਬਾਬਾ ਸਿਆਣਾ ਰਿਹਾ ਜਿਹੜਾ ਲਾਲੇ ਤੋਂ ਲਾਲ ਟਵੇਰਾ ਲੈ ਗਿਆ ਸੀ ।
ਖੈਰ ਐਨੀਆਂ ਨਾਲਇਕੀਆਂ ਤੋਂ ਬਾਅਦ ਵੀ ਤੁਸੀਂ ਲਾਇਕ ਨਾ ਬਣੇ ਕਦੇ ਤਸੀਂ ਰੱਥ ਯਾਤਰਾ ਲੈ ਕੇ ਪੰਜਾਬ ਆਏ ਅਡਵਾਨੀ ਨੂੰ ਘੇਰ ਲਿਆ ਕਦੇ ਊਮਾ ਭਾਰਤੀ ਨੂੰ ਕਦੇ ਮੋਦੀ ਨੂੰ ਹੁਣ ਦੱਸੋ ਕੋਈ ਲਾਇਕ ਸਿਆਣਾ ਆਗੂ ਏਸ ਤਰਾਂ ਕਰਦਾ ਜੇ ਰਾਜਨੀਤੀ ਕਰਨੀ ਸੀ ਤਾਂ ਆਪਣੀ ਅਣਖ ਬਾਦਲ ਵਾਗੂੰ ਘਰੇ ਰੱਖ ਕੇ ਆੳਂੁਂਦੇ ਪਰ ਨਾ ਤੁਸੀਂ ਰਹੇ ਨਲਾਇਕ ਦੇ ਨਲਾਇਕ ਅਖੇ ਮੈਂ ਕੌਮ ਦੀ ਅਣਖ ਦੀ ਗੱਲ ਕਰਨੀ ਜਦੋਂ ਕੌਮ ਹੀ ਚਾਹੁੰਦੀ ਤਾਂ ਸਿਆਣੇ ਆਗੂ ਦਾ ਕਮ ਹੁੰਦਾ ਕਿ ਬਾਦਲ ਵਾਂਗੂੰ ਕੌੰੰਮ ਦੀ ਨਬਜ ਪਛਾਣੇ ਤੇ ਕੌੰਬੋ ਪੈਕ ਵਿੱਚ ਕੌੰਮ ਦੀਆਂ ਸਸੰਥਾਵਾਂ ਨੂੰ ਦਿੱਲੀ ਕੋਲ ਵੇਚ ਆਵੇ।

ਮਾਨ ਸਾਹਿਬ ਝੇਕਰ ਤੁਹਾਡੀਆਂ ਸਾਰੀਆਂ ਨਲਾਇਕੀਆਂ ਲਿਖਣ ਬੈਠ ਜਾਈਏ ਤਾਂ ਇਕ ਲੇਖ ਵਿੱਚ ਨਹੀਂ ਪੂਰੀ ਕਿਤਾਬ ਭਰ ਜਾਣੀ ਪਰ ਕਿਤਾਬ ਕਿਉਕਿ ਸਾਡੀ ਕੌਮ ਟੈਮ ਘੱਟ ਹੋਣ ਦੀ ਵਜਾਹ ਕਰਕੇ ਪੜਦੀ ਨਹੀਂ ਸਿਰਫ ਫੇਸਬੁੱਕ ਤੇ ਲਿਖਿਆ ਹੀ ਪੜਦੀ ਹੈ ਉਹ ਵੀ ਜਿਆਦਾ ਲੰਮਾ ਨਾ ਹੋਣੇ ਤਾਂ ਜਾਂਦੇ ਜਾਂਦੇ ਤੁਹਾਡੀ ਤਾਜਾ ਤਾਜਾ ਕੀਤੀ ਨਲਾਇਕੀ ਦੀ ਗੱਲ ਜਰੂਰ ਕਰਾਂਗੇ ਜਦੋਂ ਸਮੁੱਚੀ ਕੌੰਮ ਨੇ ਇਹ ਫੈਸਲਾ ਕਰ ਲਿਆ ਸੀ ਕਿ ਹੁਣ ਅਸੀਂ ਨਾਗਪੁਰ ਤੋਂ ਵਾਇਆ ਬਾਦਲ ਨਹੀਂ ਬਲਕਿ ਲਾਲਾ ਕੇਜਰੀਵਾਲ ਜੀ ਰਾਹੀਂ ਸਿੱਧੀਆਂ ਜੁੱਤੀਆਂ ਖਾਵਾਗੇ ਤਾਂ ਤੁਸੀਂ ਵੀ ਲਾਲ ਜੀ ਨਾਲ ਬੈਂਸ ਭਰਾਵਾ ਵਾਗ ਕੋਈ 2-4 ਸੀਟਾਂ ਦਾ ਸਮਝੌਤਾ ਕਰਕੇ ਸਿਆਣਪ ਦਾ ਸਬੂਤ ਨਹੀਂ ਦਿੰਦੇ ਜੇ ਉਹ ਤੁਹਾਡੇ ਨਾਲ ਸਮਝੌਤਾ ਨਾ ਵੀ ਕਰਦੇ ਤਾਂ ਵੀ ਤੁਸੀਂ ਭਾਈ ਮੋਹਕਮ ਸਿੰਘ ਵਾਗ ਧੱਕੇ ਨਾਲ ਉਹਨਾਂ ਨੂੰ ਹਿਮਾਇਤ ਦਿੰਦੇ ਪਰ ਨਾਂ ਤੁਸੀਂ ਫੇਰ ਨਲਾਇਕੀ ਦਿਖਾਂਉਂਦੇ ਬਿਨਾਂ ਦਿੱਲੀ ਦੀ ਹਮਾਇਤ ਤੋਂ ਚੋਣਾ ਵਿੱਚ ਖੜ ਗਏ ਤੇ ਹੁਣ ਦਿਓ ਜਵਾਬ ਪੱਤਰਕਾਰਾਂ ਨੂੰ ਕੇ ਵੋਟ ਕਿਉਂ ਨਹੀਂ ਪੈਂਦੀ ??

ਨਾ ਤੁਸੀਂ ਬਾਦਲ ਸਾਬ ਤੋਂ ਕੁੱਝ ਸਿੱਖਿਆ ਨਾ ਕੈਪਟਨ ਤੋਂ। ਕੈਪਟਨ ਸਾਬ ਤਾਂ ਤੁਹਾਨੂੰ ਯਾਦ ਹੋਣਾ ਸਰਦਾਰ ਜੋਗਿੰਦਰ ਸਿੰਘ ਦੇ ਜਿਉਂਦੇ ਜੀਅ ਦੋ ਵਾਰ ਆਏ ਵੀ ਸੀ ਸਮਝਾਉਣ ਕਿ ਆਹ ਕੌਮ ਕੂਮ ਆਲੀ ਗੱਲ ਛੱਡ ਜਜਬਾਤੀ ਨਾ ਹੋ । ਕੌਮ ਤਾਂ ਸਿਰਫ Electoral Success ਦੇਖਦੀ ਹੈ ਅਣਖਾ , ਸਿਧਾਂਤਾਂ ਦੀ ਗੱਲ ਨੂੰ ਨਹੀਂ ਇਹ ਗੌਲਦੀ ਕਿਉੇਕਿ ਸਾਡੀ ਕੌੰਮ 21 ਵੀਂ ਸਦੀ ਦੇ ਹਾਣ ਦੀ ਜੋ ਹੋਈ। ਖੈਰ ਜਦੋਂ ਤੁਸੀਂ ਆਪਣੇ ਸਾਢੂ ਦੀ ਨਹੀਂ ਸੁਣੀ ਤਾਂ ਹੋਰ ਕਿਸਦੀ ਸੁਣਨੀ ਹੈ ਕਰੀ ਚੱਲੋਂ ਨਲਾਇਕੀਆਂ । ਹੋਈ ਜਾਓ ਜਲੀਲ , ਕੌਮ ਨੇ ਕੀ ਲੈਣਾ ਕੌਮ ਨੂੰ ਤਾਂ ਹੁਣ ਬਹੁਤ ਹੀ ਸੂਝਵਾਨ ਲੀਡਰ ਮਿਲਣ ਜਾ ਰਹੇ ਹਨ ਅਗਲਿਆਂ ਦੀ ਪੋਸਟ ਨੂੰ 1 ਘੰਟੇ ਵਿੱਚ ਹਜਾਰ ਲਾਇਕ ਮਿਲ ਜਾਂਦਾ ਤੇ 200 ਸ਼ੇਅਰ ਇਹ ਹੁੰਦੀ ਆ ਸਿਆਣਪ ਤੇ ਲੀਡਰਸ਼ਿਪ ਕਵਾਲਿਟੀ ਸੋ ਅਜੇ ਵੀ ਵੇਲਾ 71 ਸਾਲ ਦੀ ਉਮਰ ਵਿੱਚ 3 ਵਾਰ ਦਿੱਲ ਦਾ ਅਪ੍ਰੇਸ਼ਨ ਕਰਵਾਉਣ ਤੋ ਬਾਅਦ ਹੁਣ ਤਾਂ ਸਿਆਣੇ ਬਣ ਜਾਓ , ਜਮੀਨੀ ਪੱਧਰ ਦਾ ਕਮ ਛੱਡ ਕੇ ਕਿਲਾ ਹਰਨਾਮ ਸਿੰਘ ਤੋਂ ਫੇਸਬੁੱਕ ਤੇ ਸਰਗਰਮੀ ਵਧਾਓ ਕਿਉਕਿ 21 ਵੀ ਂ ਸਦੀ ਦੀ ਸਿੱਖ ਕੌੰਮ ਆਵਦੇ ਲੀਡਰ ਜਮੀਨ ਤੋਂ ਨਹੀਂ ਫੇਸਬੁੱਕ ਤੋਂ ਭਾਲਦੀ ਹੈ ਸੋ ਵਾਸਤਾ ਈ ਰੱਬ ਦਾ ਹੁਣ ਤਾਂ ਨਲਾਇਕੀ ਛੱਡ ਦਿਓ !!!!

ਸੱਚ ਬੋਲਣ ਲਈ ਖਿਮਾਂ ਦਾ ਜਾਚਕ ਤੁਹਾਡਾ ਆਪਣਾ

ਹਰਕਮਲ ਸਿੰਘ ਬਾਠ

Share Button

6 Responses to ਹਾਂ ਮਾਨ ਸਾਹਿਬ ਤੁਸੀਂ ਨਲਾਇਕ ਹੋ !!!!

 1. Mandip singh says:

  Mann saab geat bande aa rab meri v umar lave maan saab nu

 2. Surjit Singh says:

  Maan Saab he is a great personality
  Eh kom da jujaru nirvar jodha ucche suchi Jamer wala wahegur lambi Umar Bakshe chardiean KLA Bakshe sardar nu

 3. Parvinder Singh says:

  Truth has and always will prevail over the forces of the evil.

  Maan Saab – Those who feel the pain of khalsa panth,those who understand what is right and what is wrong are always with you.

 4. Surinder singh says:

  Maan saab tusi punjab di shaan ho Khalistan jindabad

 5. Sarabjit says:

  Mann Saab ik great person ne,jina ne sari umr Kaum de lekhe la diti,lakha hi munda ehna de krke ajj bahrle mulkha vich ehna da naam use krke reh riha me v ohna vicho ik va ,nalayak man saab Nhi me te mere vrge oh Sb nalayak ne jo ehna de naam krke political stay leke bethe ne te vota vari avdiya femilyies nu ina v Nhi smjonde ki ajj oh jo bhi hun bs mann Sb krke hun..

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>