ਸੂਰ ਦੀ ਖਲ੍ਹ ਵਿੱਚ ਮੁਸਲਮਾਨਾਂ ਨੂੰ ਦਫਨਾਂਉਣ ਸੰਬਧੀ ਤ੍ਰਿਪਰਾ ਦੇ ਗਵਰਨਰ ਦੀ ਬਿਆਨਬਾਜੀ ਅਸਹਿ:-ਮਾਨ

Mann1

ਚੰਡੀਗੜ੍ਹ 6 ਜਨਵਰੀ (ਸਾਡਾ ਟਾਈਮਜ਼ ਬਿਊਰੋ ) “ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਤਰਾਂ ਦੀ ਦਹਿਸਤਗਰਦੀ ਭਾਂਵੇ ਉਹ ਸਰਕਾਰੀ ਹੋਵੇ ਜਾਂ ਜਹਾਦੀ ਗਰੁਪਾਂ ਦੀ, ਦੋਵਾਂ ਦੇ ਸਖਤ ਵਿਰੁਧ ਹੈ। ਕਿਉਕਿ ਮਨੁੱਖਤਾ ਦਾ ਖੁਨ ਵਹਾ ਕੇ ਜਾਂ ਤਸੱਦਦ-ਜੁਲਮ ਕਰਕੇ ਕਿਸੇ ਤਰਾਂ ਦੀ ਵੀ ਬੁਰਾਈ ਨੂੰ ਖਤਮ ਨਹੀ ਕੀਤਾ ਜਾ ਸਕਦਾ। ਬਲਕਿ ਅਜਿਹੇ ਜ਼ਬਰ-ਜੁਲਮ ਦਹਿਸ਼ਤਗਰਦੀ ਨੂੰ ਬੜਾਵਾ ਦੇਣ ਵਾਲੇ ਹਨ। ਬਹੁਤ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਤ੍ਰਿਪਰਾ ਦੇ ਗਵਰਨਰ ਸ਼੍ਰੀ ਟਾਥਾਗਟਾ ਰਾਏ ਵਲੋਂ ਪਠਾਨਕੋਟ ਵਿਖੇ ਮਿਲਟਰੀ ਉਪਰੇਸ਼ਨ ਦੌਰਾਨ ਮਾਰੇ ਗਏ ਮਸਿਲਮਾਨਾ ਪ੍ਰਤੀ ਇਹ ਕਹਿਣਾ ਕਿ ਉਹਨਾ ਦੀ ਮ੍ਰਿਤਕ ਦੇਹਾਂ ਨੁੰ ਸੂਰ ਦੀ ਖਲ ਵਿੱਚ ਲਿਪੇਟ ਕੇ ਦਫਨਾਇਆ ਜਾਵੇ, ਅਜਿਹੀ ਭੜਕਾਉ ਬਿਆਨਬਾਜੀ ਮੁਸਲਮਾਨਾ ਦੇ ਮੰਨਾ ਤੇ ਆਤਮਾਵਾ ਂਨੂੰ ਡੂੰਘੀ ਠੇਸ ਪਹਂੁੰਚਾਉਣ ਦੇ ਨਾਲ-ਨਾਲ ਹਿੰਦ ਦੇ ਵਿਧਾਨ ਵਿੱਚ ਪ੍ਰਗਟਾਏ ਧਰਮ ਨਿਰਪੱਖਤਾ ਦੀ ਸੋਚ ਨੂੰ ਸੱਟ ਮਾਰਨ ਵਾਲੀ ਹੈ। ਜਿਸ ਨਾਲ ਇੱਥੋਂ ਦੀ ਕਾਨੂੰਨੀ ਵਿਵਸਥਾ ਅਤੇ ਜਮਹੂਰੀਅਤ ਡਾਵਾਂਡੋਲ ਹੋ ਸਕਦੀ ਹੈ। ਸ਼ੋ੍ਰਮਣੀ ਅਕਾਲੀ ਦਲ ਅੰਮਿਤਸਰ ਅਜਿਹਅਿਾਂ ਅਸ਼ਹਿਨਸ਼ੀਲਤਾ ਦੇ ਅਮਲਾ ਨੂੰ ਬਿਲਕੁਲ ਬਰਦਾਸਤ ਨਹੀ ਕਰੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦ ਦੇ ਸਦਰ ਸzyੀ ਪ੍ਰਣਾਬ ਮੁਖਰਜੀ ਨੂੰ ਤ੍ਰਿਪਰਾ ਦੀ ਗਵਰਨਰ ਵਲੋ ਨਫਰਤ ਪੈਦਾ ਕਰਨ ਵਾਲੀ ਕਾਰਵਾਈ ਵਿਰੁਧ ਫੋਰੀ ਕਦਮ ਉਠਾਉਣ ਅਤੇ ਇਥੋਂ ਦੇ ਮਹੋਲ ਨੂੰ ਸਮਾਜ ਪੱਖੀ ਰੱਖਣ ਦ ਿਗੁਜ਼ਰਿਸ਼ ਕਰਦੇ ਹੋਏ ਇੱਖ ਪਾਰਟੀ ਨਿਤੀ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਗਵਰਨਰ ਦਾ ਅਹੁਦਾ ਕਿਸੇ ਸੂਬੇ ਵਿੱਚ ਵਿਧਾਨਕ ਸੋਚ ਨੂੰ ਪੂਰਨ ਕਰਨ ਦੀਆਂ ਜੂਮੇਵਾਰੀਆਂ ਨਿਭਾਉਣ ਵਾਲਾ ਹੁੰਦਾ ਹੈ। ਲੇਕਿਨ ਉਪਰੋਕਤ ਤ੍ਰਿਪਰਾ ਦੇ ਗਵਰਨਰ ਨੇ ਵਿਧਾਨਕ ਸੋਚ ਦੀ ਉਲੰਘਣਾ ਕਰਕੇ ਆਰ.ਐਸ.ਐਸ ਵਰਗੀਆਂ ਮੁਤਸਵੀ ਜਮਾਤਾਂ ਦੀ ਪਿੱਠ ਪੂਰੀ ਹੈ ਜਿਸ ਨਾਲ ਮੁਸਲਿਮ ਕੌਮ ਦੇ ਅਤੇ ਘੱਟ ਗਿਣਤੀ ਕੌਮਾਂ ਦੇ ਮੰਨਾਂ ਨੂੰ ਡੁੰਘੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਅਸੀ 4-5 ਦਿਨ ਪਹਿਲੇ ਹੁਕਮਰਾਨਾ ਨੂੰ ਸਬੋਂਧਿਤ ਹੁੰਦੇ ਹੋਏ ਕਿਹਾ ਸੀ ਕਿ ਪਠਾਨਕੋਟ ਏਅਰਬੇਸ ਦੇ ਹਮਲੇ ਦੌਰਾਨ ਜੋ ਵੀ ਫੌਜੀ ਜਾਂ ਹਮਲਾਵਰ ਮਾਰੇ ਗਏ ਹਨ, ਉਹਨਾਂ ਮ੍ਰਿਤਕ ਦੇਹਾਂ ਦੇ ਸੰਸਕਾਰ ਉਹਨਾਂ ਦੇ ਧਰਮਾ ਦੇ ਅਨੁਸਾਰ ਕੀਤੇ ਜਾਣ। ਤਾਂ ਕਿ ਹਿੰਦ ਦੇ ਵਿਧਾਨ ਵਲੋਂ ਪ੍ਰਗਟਾਏ ਬਰਾਬਰਤਾ ਅਤੇ ਨਿਰਪੱਖਤਾ ਵਾਲੇ ਵਿਚਾਰਾ ਤੇ ਅਮਲ ਹੋ ਸਕੇ। ਪਰ ਸ਼੍ਰੀ ਟਾਥਾਗਟਾ ਰਾਏ ਵਲੋਂ ਪ੍ਰਗਟਾਏ ਮਨੁੱਖਤਾ ਵਿਰੋਧੀ ਵਿਚਾਰਾ ਨੇ ਇਥੇ ਨਫਰਤ ਦੀ ਕੰਧ ਖੜ੍ਹੀ ਕਰਨ ਦੀ ਬੱਜ਼ਰ ਗੁਸਤਾਖੀ ਕੀਤੀ ਹੈ। ਇਸ ਲਈ ਤ੍ਰਿਪਰਾ ਦੇ ਸੂਬੇ ਗਵਰਨਰ ਨੂੰ ਬਿਲਕੁਲ ਵੀ ਮਾਫ ਨਹੀ ਕਰਨਾ ਚਾਹੀਦਾ।
ਸ.ਮਾਨ ਨੇ ਮੁਸਲਿਮ ਕੌਮ ਦੇ ਕੌਮਾਂਤਰੀ ਪੱਧਰ ‘ਤੇ ਸੁੰਨੀ ਅਤੇ ਸੀਆ ਵਿਚਕਾਰ ਦੂਰੀਆਂ ਹੋਣ ਉਤੇ ਗਿਹਰੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਾਉਦੀ ਅਰਬੀਆ ਨੇ ਸੀਆ ਗਰੁਪ ਦੇ ਇੱਕ ਮੁਲਾਂ ਨੁੰ ਜੋ ਜ਼ਬਰ ਜੁਲਮ ਕਰਕੇ ਮਾਰ ਦਿੱਤਾ ਸੀ, ਉਸ ਦੇ ਕਾਰਨ ਇਸਲਾਮਿਕ ਮੁਲਕਾਂ ਵਿੱਚ ਵੱਸਣ ਵਾਲੀ ਮੁਸਲਿਮ ਕੌਮ ਦੋ ਵਰਗਾ ਵਿੱਚ ਵੰਡਿਆਂ ਜਾਣਾ ਅਤੀ ਦੁੱਖਦਾਇਕ ਹੈ। ਜਦੋਂ ਕਿ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਸ ਦੀ ਕੌਮਾਂਤਰੀ ਪੱਧਰ ਦੀ ਮਜਬੂਤ ਧਿਰ ਹੈ। ਇਸ ਨਾਲ ਮੁਸਲਿਮ ਕੌਮ ਦੀ ਵੱਡੀ ਸ਼ਕਤੀ ਨੂੰ ਢਾਹ ਲਗੀ ਹੈ ਸਾਉਦੀ ਅਰਬੀਆ ਨੁੰ ਆਪਨੀ ਹੀ ਕੌਮ ਦੇ ਇੱਕ ਮੁੱਲਾਂ ਉਤੇ ਅਜਿਹਾ ਜ਼ਬਰ ਜੁਲਮ ਨਹੀ ਸੀ ਕਰਨਾ ਚਾਹੀਦਾ । ਬਲਕਿ ਮੁਸਲਿਮ ਕੌਮ ਦੇ ਦਬਦਬਾ ਨੁੰ ਕਾਇਮ ਰੱਖਣਾ ਚਾਹੀਦਾ ਸੀ। ਉਹਨਾਂ ਕਿਹਾ ਇਹ ਹੀ ਵਜ੍ਹਾ ਹੈ ਕਿ ਅੱਜ ਹਿੰਦ ਦੇ ਇੱਕ ਤ੍ਰਿਪਰਾ ਸੂਬੇ ਦਾ ਗਵਰਨਰ ਮੁਸਲਿਮ ਕੌਮ ਦੀਆਂ ਧਾਰਮਿਕ ਰਵਾਇਤਾ ਨੁੂੰ ਮਜਾਕ ਦਾ ਵਿਸ਼ਾ ਬਣਾਉਣ ਦੀ ਅਤੇ ਨਫਰਤ ਪੈਦਾ ਕਰਨ ਦੀ ਜੂਰਅਤ ਕਰ ਰਿਹਾ ਹੈ। ਸ.ਮਾਨ ਨੇ ਸਦਰੇ ਹਿੰਦ ਨੁੂੰ ਇਸ ਗੈਰ ਇਨਸਾਨੀ ਅਮਲ ਵਿਰੁਧ ਬਣਦੀ ਕਾਰਵਾਈ ਕਰਨ ਦੀ ਗੁਜ਼ਾਰਿਸ਼ ਕਰਦੇ ਹੋਏ ਕਿਹਾ ਕਿ ਹੇ ਕਲ੍ਹ ਨੂੰ ਪਾਕਿਸਤਾਨ ਵਿੱਚ ਅਜਿਹੀ ਕਾਰਵਾਈ ਹੋ ਜਾਂਦੀ ਹੈ ਤਾਂ ਉਥੇ ਹਾਦਸਾਗਰੱਸਤ ਹੋਣ ਵਾਲੇ ਹਿੰਦ ਨਿਵਾਸੀਆਂ ਦੇ ਸੰਸਕਾਰ ਉਹਨਾਂ ਦੀਆਂ ਧਾਰਮਿਕ ਰਿਵਾਇਤਾਂ ਵਿਰੁਧ ਕਰਨ ਦੇ ਅਮਲ ਕਰ ਦੇਵੇ, ਤਾਂ ਇਸ ਦੇ ਨਤੀਜੇ ਵੱਡੇ ਖਤਰਨਾਕ ਹੋ ਸਕਦੇ ਹਨ। ਇਸ ਕਈ ਟਾਥਾਗਟਾ ਰਾਏ ਦੀ ਭੜਕਾਅੁ ਬਿਆਨਬਾਜੀ ਵਿਰੁਧ ਤੰਰਤ ਅਮਲ ਹੋਣ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>