ਸੁਬਰਾਮਨੀਅਮ ਸਵਾਮੀ ਨੇ ਗੁਰਦਾਸਪੁਰ ਹਮਲੇ ਲਈ ਝਾੜਿਆ ਬਾਦਲ ਸਰਕਾਰ ਤੇ ਤੋੜਾ

subramaniam swamy

ਨਵੀਂ ਦਿੱਲੀ 28 ਜੁਲਾਈ (ਬਿਊਰੋ ਰਿਪੋਰਟ) ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਕਿਹਾ  ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਜੋ ਦਹਿਸ਼ਤੀ ਹਮਲਾ ਹੋਇਆ ਹੈ ਉਸ ਵਿੱਚਲੇ ਹਮਾਲਾਵਰ ਡਰੱਗ ਸਿੰਡੀਕੇਟ ਦੇ ਮਾਧਿਅਮ ਰਾਹੀਂ  ਪੰਜਾਬ ਵਿੱਚ ਦਾਖਲ ਹੋਏ ਸਨ, ਉਹਨਾਂ ਇਸ ਦੀ ਜਿੰਮੇਵਾਰੀ ਬਾਦਲ ਸਰਕਾਰ ਦੇ ਸੁੱਟਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬਾਦਲ ਸਰਕਾਰ ਇਸ ਸਬੰਧੀ ਸਖਤ ਕਦਮ ਚੁੱਕੇ। ਵਰਨਣਯੋਗ ਹੈ ਕਿ ਸੋਮਵਾਰ ਦੇ ਗੁਰਦਾਸਪੁਰ ਦੇ ਹਮਲੇ ਤੋਂ ਤੁਰੰਤ ਬਾਅਦ ਹੀ ਇਸਦੀ ਜਿੰਮੇਵਾਰੀ ਇਕ ਦੂਸਰੇ ਤੇ ਸੁੱਟਣ ਦਾ ਦੌਰ ਚੱਲ ਪਿਆ ਸੀ । ਪ੍ਰਕਾਸ਼ ਸਿੰਘ ਬਾਦਲ ਨੇ ਸੈਂਟਰ ਤੇ ਇਸਦੀ ਜਿੰਮੇਵਾਰੀ ਸੁੱਟੀ ਸੀ ਅਤੇ ਕਿਹਾ ਸੀ ਕਿ ਕੇਂਦਰ ਸਰਕਾਰ ਅੱਤਵਾਦ ਦੇ ਖ਼ਿਲਾਫ ਸਪਸ਼ਟ ਨੀਤੀ ਅਪਣਾਏ।  ਪਰ ਕੇਂਦਰੀ ਸਰਕਾਰ ਦੇ ਨੁਮਾਂਇੰਦਿਆਂ ਨੇ ਇਹ ਜਵਾਬ ਦਿੱਤਾ ਸੀ ਕਿ ਅਸੀਂ ਇਹੋ ਜਿਹਾ ਹਮਲਾ ਹੋਣ ਦੀ ਸ਼ੰਕਾਂ ਦੀ ਜਾਣਕਾਰੀ ਰਾਜ ਸਰਕਾਰ ਨੂੰ ਪਹਿਲਾਂ ਹੀ ਦਿੱਤੀ ਸੀ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>