ਸ਼੍ਰੋਮਣੀ ਕਮੇਟੀ ਵੱਲੋਂ 1946 ਵਿੱਚ ਪਾਸ ਕੀਤਾ ਗਿਆ ਵੱਖਰੀ ਸਿੱਖ ਸਟੇਟ ਦਾ ਮਤਾ

khalistan flag

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
ਮਤਾ ਸਿੱਖ ਸਟੇਟ ਮਤਾ ਨੰਬਰ-18
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਮਾਗਮ 9 ਮਾਰਚ 1946 ਨੂੰ ਜਥੇਦਾਰ ਮੋਹਨ ਸਿੰਘ ਜੀ ਨਾਗੋਕੇ ਦੀ ਪ੍ਰਧਾਨਗੀ ਹੇਠ ਆਰੰਭ ਹੋਇਆ:
ਸ਼: ਬਸੰਤ ਸਿੰਘ ਜੀ ਕੁੱਕੜ ਪਿੰਡ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ:-
ਦੇਸ਼ ਦੇ ਵਰਤਮਾਨ ਰਾਜਸੀ ਹਾਲਾਤ ਤੇ ਕੌਮਾਂ ਦੀ ਦਿਮਾਗੀ ਦਸ਼ਾ ਤੋਂ ਉਤਪੰਨ ਹੋਣ ਵਾਲਿਆਂ ਨਤੀਜਿਆਂ ਤੇ ਉਨ੍ਹਾਂ ਦਾ ਸਿੱਖਾਂ ਤੇ ਜੋ ਖ਼ਤਰਨਾਕ ਅਸਰ ਪੈਣ ਦੀ ਸੰਭਾਵਨਾ ਹੈ ਉਸਨੂੰ ਮੁੱਖ ਰੱਖ ਕੇ ਅਤੇ ਦੇਸ਼ ਵਿਚ ਜੇ ਇਨਕਲਾਬੀ ਤਬਦੀਲੀਆਂ ਹੋਣ ਵਾਲੀਆਂ ਹਨ, ਉਨ੍ਹਾਂ ਵਿਚ ਸਿੱਖ ਹਸਤੀ ਕਾਇਮੀ ਦੀ ਲੋੜ ਨੂੰ ਅਨੁਭਵ ਕਰਕੇ:
(ੳ) ਸ਼੍ਰੋਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਆਪਣੇ ਆਪ ਵਿਚ ਵੱਖਰੀ ਕੌਮ ਹੈ।
(ਅ) ਇਸ ਅਜਲਾਸ ਦੀ ਰਾਏ ਹੈ ਕਿ ਸਿੱਖਾਂ ਦੇ ਮੁੱਖ ਧਰਮ ਅਸਥਾਨ ੳਸਿਆਚਾਰਕ ਸਿੱਖ ਰਿਵਾਜ਼ਾਂ ਦੀ ਕਾਇਮੀ, ਸਿੱਖ ਸਵੈਮਾਨ ਤੇ ਆਜ਼ਾਦੀ ਦੀ ਰਾਖੀ ਤੇ ਭਵਿੱਖਤਾ ਵਿਚ ਸਿੱਖ ਦੀ ਤਰੱਕੀ ਲਈ ਸਿੱਖ ਸਟੇਟ ਜਰੂਰੀ ਹੈ। ਇਸ ਲਈ ਇਹ ਇਜਲਾਸ ਸਿੱਖ ਸੰਗਤਾਂ ਨੂੰ ਅਪੀਲ ਕਰਦੀ ਹੈ ਜਿ ਇਸ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਉਪਰਾਲਾ ਕਰਨ।
ਸ: ਅਮਰ ਸਿੰਘ ਜੀ ਦੁਸਾਂਝ ਨੇ ਮਤੇ ਦੀ ਤਾਈਦ ਕਰਦਿਆਂ ਆਖਿਆ ਕਿ ਮੌਜੂਦਾ ਹਾਲਾਤ ਵਿਚ ਸਿੱਖ ਧਰਮ ਦੀ ਰਾਖੀ ਤੇ ਦੇ ਵਾਧੇ ਲਈ ਜਰੂਰੀ ਹੋ ਗਿਆ ਹੈ ਕਿ ਸਿੱਖਾਂ ਲਈ ਵੱਖਰੀ ਸਟੇਟ ਕਾਇਮ ਕੀਤੀ ਜਾਵੇ। ਸਿੱਖ ਬਜ਼ਾ ਤੌਰ ਪਰ ਇਕ ਵੱਖਰੀ ਕੌਮ ਹੈ ਤੇ ਜੋ ਗੁਣ ਇਕ ਕੌਮ ਵਿਚ ਹੋਣੇ ਚਾਹੀਦੇ ਹਨ ਉਹ ਸਾਰੇ ਸਾਡੇ ਵਿਚ ਮੌਜੂਦ ਹਨ। ਸਾਨੂੰ ਧੋਖਾ ਦੇਣ ਲਈ ਆਵਾਜ ਉਠਾਈ ਜਾਂਦੀ ਹੈ ਕਿ ਸਿੱਖ ਇਕ ਵੱਡੇ ਹਿੰਦੂ ਦਰਖਤ ਦੀ ਟਾਹਣੀ ਹਨ। ਮੈਂ ਕਹਿੰਦਾ ਹਾਂ ਕਿ ਇਹ ਆਵਾਜ ਕੇਵਲ ਅਸਾਨੂੰ ਹੜੱਪ ਕਰਨ ਲਈ ਉਠਾਈ ਜਾਂਦੀ ਹੈ। ਅਸੀਂ ਕਿਸੇ ਦੂਜੀ ਕੌਮ ਦੇ ਗੁਲਾਮ ਹੋ ਕੇ ਫਲ ਫੁਲ ਨਹੀਂ ਸਕਦੇ। ਸਾਡੀ ਘੱਟ ਗਿਣਤੀ, ਸਾਡੀ ਸਟੇਟ ਕਾਇਮ ਕਰਨ ਦੇ ਰਸਤੇ ਵਿਚ ਰੁਕਾਵਟ ਨਹੀਂ ਹੋ ਸਕਦੀ। ਬਤੌਰ ਕੌਮ ਦੇ ਸਾਨੂੰ ਬਹੁਤੀ ਗਿਣਤੀ ਵਾਲੀਆਂ ਕੌਮਾਂ ਦੇ ਬਰਾਬਰ ਹਿੱਸਾ ਮਿਲਣਾ ਚਾਹੀਦਾ ਹੈ।
ਸ: ਗੁਰਦਿੱਤ ਸਿੰਘ ਦੀ ਝੰਗ ਮਘਿਆਣਾ ਨੇ ਆਖਿਆ ਕਿ ਇਸ ਮਤੇ ਨੂੰ ਸੰਗਤਾਂ ਦੀ ਰਾਏ ਲੈ ਕੇ ਕਿਸੇ ਅਗਲੀ ਮੀਟਿੰਗ ਵਿਚ ਪੇਸ਼ ਕਰਨਾ ਚਾਹੀਦਾ ਹੈ। ਸ: ਗੁਰਦਿਆਲ ਸਿੰਘ ਜੀ ਰਾਜੋਆਣਾ ਨੇ ਮਤੇ ਦੀ ਪ੍ਰੋੜਤਾ ਕੀਤੀ।
ਸ: ਸੋਹਣ ਸਿੰਘ ਜੀ ਜਲਾਲ ਉਸਰਮ ਸ: ਵਜ਼ੀਰ ਸਿੰਘ ਜੀ ਮਿੰਟਗੁਮਰੀ ਤੇ ਸ: ਸੰਤਾ ਸਿੰਘ ਜੀ ਭੰਗਾਲੀ ਨੇ ਆਖਿਆ ਕਿ ਏਡੀ ਵੱਡੀ ਮਹਾਨਤਾ ਵਾਲਾ ਮਤਾ ਜਰੂਰ ਸੰਗਤਾਂ ਦੀ ਰਾਏ ਲੈ ਕੇ ਪੇਸ਼ ਕਰਨਾ ਚਾਹੀਦਾ ਹੈ।
ਗਿਆਨੀ ਕਰਤਾਰ ਸਿੰਘ ਜੀ ਨੇ ਮਤੇ ਦੀ ਪ੍ਰੋੜਤਾ ਕਰਦਿਆਂ ਆਖਿਆ ਕਿ ਛੇਤੀ ਹੀ ਹਿੰਦੋਸਤਾਨ ਦੀ ਅਗਲੀ ਰਾਜ ਬਣਤਰ ਬਾਰੇ ਵਿਚਾਰਾਂ ਹੋਣ ਵਾਲੀਆਂ ਹਨ ਇਸ ਲਈ ਅਜਿਹੇ ਮਹਾਨ ਮਾਮਲੇ ਨੂੰ ਅੱਗੇ ਤੇ ਨਹੀਂ ਪਾਉਣਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਏ ਹੁਣੇ ਦੇਣੀ ਚਾਹੀਦੀ ਹੈ ਤਾਂ ਕਿ ਹੋਣ ਵਾਲੀਆਂ ਵਿਚਾਰਾਂ ਸਮੇਂ ਸਾਡੀ ਰਾਏ ਜਿੰਮੇਵਾਰਾਂ ਦੇ ਸਾਹਮਣੇ ਹੋਵੇ।
ਸਾਡਾ ਸਿੱਖ ਸਟੇਟ ਦਾ ਮੁਤਾਲਬਾ ਬਿਲਕੁੱਲ ਮਾਕੂਲ ਹੈ। ਸਿੱਖ ਕੌਮ ਆਪਣੇ ਆਪ ਵਿਚ ਇਕ ਕੌਮ ਹੈ ਅਸਲ ਵਿਚ ਵੇਖਿਆ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਦੁਨੀਆਂ ਵਿਚ ਕੇਸਾਂ ਵਾਲਿਆਂ,“ਸਿੱਖਾਂ ਅਤੇ ਮੌਨਿਆਂ ਦੀਆਂ ਹੀ ਦੋ ਕੌਮਾਂ ਹਨ। ਸਿੱਖਾਂ ਲਈ ਜਰੂਰੀ ਕੋਈ ਅਜਿਹੀ ਥਾਂ ਹੋਣੀ ਚਾਹੀਦੀ ਜਿੱਥੇ ਸਿੱਖ ਅਜ਼ਾਦੀ ਨਾਲ ਆਪਣੀ ਹੋਣੀ ਨੂੰ ਉਲੀਕ ਸਕਣ।
ਸ: ਕਰਤਾਰ ਸਿੰਘ ਝੱਬਰ ਨੇ ਵੀ ਮਤੇ ਦੀ ਪ੍ਰੋੜਤਾ ਕੀਤੀ ਤੇ ਵੋਟਾਂ ਲੈਣ ਪਰ ਮਤਾ ਸਰਬਸੰਮਤੀ ਨਾਲ ਪਰਵਾਨ ਕੀਤਾ ਗਿਆ। ਇਸ ਮਤੇ ਦੀ ਹਮਾਇਤ ਕਮਿਊਨਿਸ਼ਟਾਂ ਨੈਸ਼ਨਲਿਸਟਾਂ ਸਿੱਖ ਰਿਆਸਤਾਂ ਦੇ ਪ੍ਰਤੀਨਿਧਾਂ ਅਤੇ ਹੋਰ ਬਹੁਤ ਸਾਰਿਆਂ ਨੇ ਕੀਤੀ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>