ਵੀਕਐਂਡ ਰੇਟ ਬਾਰੇ ਪਾਰਲੀਮੈਂਟ ਵਿੱਚ ਬਿੱਲ ਲੈ ਕੇ ਆਵੇਗੀ ਲੇਬਰ ਪਾਰਟੀ : ਸ਼ੌਰਟਨ

shorten

ਮੈਲਬੌਰਨ (ਸਾਡਾ ਟਾਈਮਜ਼) ਪਿਛਲੇ ਦਿਨੀ ਫੇਅਰ ਵਰਕ ਕਮੀਸ਼ਨ ਵੱਲੋਂ ਵੀਕਐਂਡ ਰੇਟਾਂ ਵਿੱਚ ਕਟੋਤੀ ਕਰਨ ਦੇ ਦਿੱਤੇ ਫੈਸਲੇ ਤੇ ਲੇਬਰ ਪਾਰਟੀ ਨੇ ਆਪਣੀ ਸਥਿਤੀ ਸ਼ਪਸ਼ਟ ਕਰਦਿਆਂ ਬਿਆਨ ਜਾਰੀ ਕੀਤਾ ਹੈ ਕਿ ਉਹ ਪਾਰਲੀਮੈਂਟ ਵਿੱਚ ਇਕ ਬਿੱਲ ਲਿਆ ਕੇ ਇਸ ਫੈਸਲੇ ਵਿੱਚ ਸੋਧ ਦੀ ਕੋਸ਼ਿਸ਼ ਕਰਨਗੇ । ਇਹ ਬਿਆਨ ਪਾਰਟੀ ਦੇ ਪਾਰਲੀਮੈਂਟ ਵਿੱਚ ਲੀਡਰ ਬਿੱਲ ਸ਼ੌਰਟਨ ਨੇ ਆਪਣੇ ਸ਼ੋਸ਼ਲ ਮੀਡੀਆ ਦੇ ਖਾਤੇ ਤੇ ਦਿੱਤਾ ਉਹਨਾਂ ਨੇ ਕਿਹਾ ਕਿ ਭਾਵੇਂ ਉਹ ਫੇਅਰ ਵਰਕ ਕਮੀਸ਼ਨ ਦਾ ਸਨਮਾਨ ਕਰਦੇ ਹਨ ਪਰ ਜਿਸ ਫੈਸਨੇ ਦਾ ਸਿੱਧਾ ਸਿੱਧਾ ਅਸਰ ਤਕਰੀਬਨ 7 ਲੱਖ ਅਸਟ੍ਰੇਲੀਅਨ ਵਰਕਰਾਂ ਤੇ ਪਵੇਗਾ ਉਹ ਉਸਦੀ ਹਮਾਇਤ ਨਹੀਂ ਕਰ ਸਕਦੇ ਅਤੇ ਉਹਨਾਂ ਦੀ ਪਾਰਟੀ ਹਰ ਉਹ ਹੀਲਾ ਕਰੇਗੀ ਜਿਸ ਨਾਲ ਵਰਕਰਾਂ ਤੇ ਪੈਣ ਵਾਲੇ ਇਸ ਫੈਸਲੇ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਬਿੱਲ ਸ਼ੌਰਟਨ ਦੇ ਇਸ ਬਿਆਨ ਤੋਂ ਬਾਅਦ ਅਸਟ੍ਰੇਲੀਅੀ ਵਰਕਰਾਂ ਵਿੱੱਚ ਇਕ ਉਮੀਦ ਦੀ ਕਿਰਨ ਜਾਗੀ ਹੈ ਕਿਉਂਕਿ  ਪਿਛਲੇ ਦਿਨੀ ਜਦੋਂ ਫੇਅਰ ਵਰਕ ਕਮੀਸ਼ਨ ਦਾ ਵੀਕਐਂਡ ਰੇਟਾਂ ਵਿੱਚ ਕਟੌਤੀ ਵਾਲਾ ਫੈਸਲਾ ਆਇਆ ਸੀ ਉਸ ਤੋਂ ਬਾਅਦ ਵੱਡੇ ਪੱਧਰ ਤੇ ਹੌਸਪੀਟੈਲੀਟੀ ਅਤੇ ਰਿਟੇਲ ਦੇ ਖੇਤਰ ਵਿੱਚ ਕਮ ਕਰਦੇ ਕਾਮਿਆਂ ਵਿੱਚ ਨਿਰਾਸ਼ਾ ਦੀ ਲਹਿਰ ਦੌੜ ਗਈ ਸੀ। ਲੇਬਰ ਪਾਰਟੀ ਦੇ ਮੈਲਬੌਰਨ ਵਿਚਲੇ ਪੰਜਾਬੀ ਮੂਲ ਦੇ ਆਗੂ ਜਸਵਿੰਦਰ ਸਿੱਧੂ ਨੇ ਬਿੱਲ ਸ਼ੌਰਟਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਕਿਹਾ ਕਿ ਲੇਬਰ ਪਾਰਟੀ ਹਮੇਸ਼ਾ ਹੀ ਕਿਰਤੀ ਲੋਕਾਂ ਦੇ ਹੱਕਾਂ ਦੀ ਰਾਖੀ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ । ਲੇਬਰ ਪਾਰਟੀ ਦੇ ਇਸ ਫੈਸਲੇ ਦੀ ਸਿੱਧੂ ਤੋ ਇਲਾਵਾ ਟਾਰਨੇਟ ਇਲਾਕੇ ਤੋਂ ਆਜਾਦ ਚੋਣ ਲੜ ਚੁੱਕੇ  ਪੰਜਾਬੀ ਮੂਲ ਦੇ  ਆਗੂ ਨਿਰਮਲਜੀਤ ਸਿੰਘ ਖੰਡੇਬਾਦ ਨੇ ਵੀ ਸ਼ਲਾਘਾ ਕੀਤੀ ਹੈ

shorten bill1

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>