ਯੂਥ ਅਕਾਲੀ ਦਲ (ਅੰਮ੍ਰਿਤਸਰ ) ਨੇ ਕੀਤਾ ਭਗਵੰਤ ਮਾਨ ਨੂੰ ਡੋਪ ਟੈਸਟ ਲਈ ਚੈਲੰਜ

yada1

ਲੁਧਿਆਣਾ 11 ਜਨਵਰੀ (ਬਿਊਰੋ ਰਿਪੋਰਟ)  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਜਥੇਬੰਦਕ ਸਕੱਤਰ ਮਨਬੀਰ ਸਿੰਘ ਗਰੇਵਾਲ ਨੇ ਬੀਤੇ ਦਿਨ ਆਮ ਆਦਮੀ ਪਾਰਟੀ ਤੇ ਤਿੱਖੇ ਹਮਲੇ ਕਰਦੇ ਹੋਏ ਆਪ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਦੇ ਉਸ ਬਿਆਨ ਤੇ ਤਿੱਖਾ ਪ੍ਰਤੀਕਰਮ ਕੀਤਾ ਜਿਸ ਵਿੱਚ ਕੁੱਝ ਸਮਾਂ ਪਹਿਲਾਂ ਭਗਵੰਤ ਨੇ ਸੁਖਬੀਰ ਬਾਦਲ ਨੂੰ ਡੋਪ ਟੈਸਟ ਲਈ ਚੈਲੰਜ ਕੀਤਾ ਸੀ। ਗਰੇਵਾਲ ਨੇ ਕਿਹਾ ਕਿ ਭਗਵੰਤ ਨੇ ਜਾਣ ਬੁੱਝ ਕੇ ਉਹਨਾਂ ਨੂੰ ਚੈਲੰਜ ਕੀਤਾ ਜੋ ਕਿ ਨਸ਼ੇ ਕਰਦੇ ਹਨ ਅਤੇ ਉਸਨੂੰ ਪਤਾ ਸੀ ਕਿ ਉਹ ਕਦੇ ਵੀ ਡੋਪ ਟੈਸਟ ਨਹੀਂ ਕਰਵਾਉਣਗੇ। ਉਹਨਾਂ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕਰਦੇ ਹੋਏ ਕਿਹਾ ਕਿ ਜੇਕਰ ਉਹ ਡੋਪ ਟੈਸਟ ਪ੍ਰਤੀ eੈਨੀ ਹੀ ਸੰਜੀਦਾ ਅਤੇ ਸੱਚੇ ਹਨ ਤਾਂ ਉਹ ਉਹਨਾਂ ਨਾਲ ਡੋਪ ਟੈਸਟ ਕਰਵਾ ਲੈਣ । ਉਹਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਜੇਕਰ ਕੋਈ ਪਾਰਟੀ ਸਹੀ ਅਰਥਾਂ ਵਿੱਚ ਆਮ ਲੋਕਾਈ ਦੀ ਸੇਵਾ ਕਰ ਰਹੀ ਹੈ  ਜਾਂ ਉਹਨਾਂ ਦੇ ਹੱਕਾਂ ਲਈ ਸ਼ੰਘਰਸ਼ ਕਰ ਰਹੀ ਹੈ ਉਹ ਅਕਾਲੀ ਦਲ ਅੰਮ੍ਰਿਤਸਰ ਹੀ ਹੈ ਜਦੋਂ ਕਿ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਆਪ ਹੁਣ ਦੂਸਰੀਆਂ ਪਾਰਟੀਆਂ ਵਿੱਚੋਂ ਖਾਸ ਆਦਮੀਆਂ ਨੂੰ ਲਿਆ ਲਿਆ ਕਿ ਉਹਨਾਂ ਆਮ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਜਦੋਂ ਸ਼ੁਰੂ ਵਿੱਚ ਆਪ ਨਾਲ ਇਸ ਆਸ ਵਿੱਚ ਜੁੜੇ ਸਨ ਕਿ ਇਹ ਪਾਰਟੀ ਸ਼ਾਇਦ ਆਮ ਆਦਮੀ ਦੀਆਂ ਦੁੱਖ ਤਖਲੀਫਾਂ ਸੁਣੇਗੀ । ਉਹਨਾਂ ਯੂਥ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਜਾ ਰਹੀ ਨਵੀਂ ਮੈਭਰਸ਼ਿਪ ਬਾਰੇ ਵੀ ਜਾਣਕਾਰੀ ਦਿੱਤੀ। ਕੀ ਭੰਗਵੰਤ ਮਾਨ ,ਮਾਨ ਦਲ ਦੇ ਇਸ ਯੂਥ ਆਗੂ ਦਾ ਚੈਲੰਜ ਕਬੂਲ ਕਰਦੇ ਹਨ ਜਾਂ ਨਹੀਂ ਇਹ ਦੇਖਣਾ ਹੁਣ ਦਿਲਚਸਪ ਹੋਵੇਗਾ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>