ਯਾਕੂਬ ਦੀ ਘਰਵਾਲੀ ਲਈ ਰਾਜ ਸਭਾ ਦੀ ਸੀਟ ਮੰਗਣ ਵਾਲੇ ਨੂੰ ਪਾਰਟੀ ਚੋਂ ਕੱਢਿਆ

Raheen

ਲਖਨਊ 1 ਅਗਸਤ (ਬਿਊਰੋ ਰਿਪੋਰਟ) ਸਮਾਜਵਾਦੀ ਪਾਰਟੀ ਨੇ ਅੱਜ ਆਪਣੇ ਮਹਾਰਾਸ਼ਟਰ ਇਕਾਈ ਦੇ ਆਗੂ ਮੁਹੰਮਦ ਫਾਰੂਕ ਘੋਸ਼ੀ ਨੂੰ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ ਕਿਉਕਿ ਉਸਨੇ ਬੀਤੇ ਕਲ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੂੰ ਇਕ ਪੱਤਰ ਲਿਖ ਕੇ ਯਾਕੂਬ ਮੈਮਨ ਦੀ ਪਤਨੀ ਰਹੀਨ ਲਈ ਰਾਜ ਸਭਾ ਸੀਟ ਦੀ ਮੰਗ ਕੀਤੀ ਸੀ। ਮੁਹੰਮਦ ਦਾ ਕਹਿਣਾ ਸੀ ਕਿ ਹਿੰਦੋਸਤਾਨ ਵਿੱਚ ਮੁਸਲਮਾਨਾ ਦੀ ਸਥਿਤੀ ਕੋਈ ਬਹੁਤ ਜਿਆਦਾ ਵਧੀਆ ਨਹੀਂ ਹੈ ਆਰਥਿਕ ਤੌਰ ਤੇ ਉਹਨਾਂ ਨੂੰ ਬਹੁਤ ਹੀ ਤੰਗੀਆਂ ਤਰੁਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਬਹੁਤ ਮਜਬੂਰ ਹਨ । ਇਸੇ ਹੀ ਤਰਾਂ ਯਾਕੂਬ ਮੈਮਨ ਦੀ ਘਰਵਾਲੀ ਜੋ ਕਿ ਲੰਬਾ ਸਮਾਂ ਜੇਲ ਵੀ ਕੱਟ ਚੁੱਕੀ ਹੈ ਉਹ ਵੀ ਬਹੁਤ ਮਜਬ੍ਰੂਰ ਤੇ ਬੇਸਹਾਰਾ ਹੋ ਗਈ ਹੈ ਇਸ ਕਰਕੇ ਉਸਨੇ ਸਮਾਜਵਾਦੀ ਪਾਰਟੀ ਤੋਂ ਮੰਗ ਕੀਤੀ ਕਿ ਰਹੀਨ ਨੂੰ ਰਾਜ ਸਭਾ ਦੀ ਇਕ ਸੀਟ ਦਿੱਤੀ ਜਾਵੇ ।
ਮੁਹੰਮਦ ਦੀ ਇਸ ਚਿੱਠੀ ਮਿਲਣ ਤੋਂ ਤੁਰੰਤ ਬਾਅਦ ਉਸਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਪਾਰਟੀ ਨੇ ਆਪਣੇ ਆਪ ਨੂੰ ਉਸਦੇ ਬਿਆਨ ਤੋਂ ਵੀ ਵਖ ਕਰ ਲਿਆ। ਇਥੋਂ ਤੱਕ ਕੇ ਸਮਾਜਵਾਦੀ ਪਾਰਟੀ ਦੇ ਤੇਜ ਤਰਾਰ ਮੁਸਲਮਾਨ ਆਗੂ ਅਬੂ ਆਜਮੀ ਨੇ ਵੀ ਮੁਹੰਮਦ ਦੇ ਇਸ ਬਿਆਨ ਤੋਂ ਪੱਲਾ ਝਾੜ ਲਿਆ ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>