ਬੀਤੇ ਅਤੇ ਮੌਜੂਦਾ ਸਮੇਂ ਦੇ ਸਿਆਸਤਦਾਨਾ ਦੇ ਰਹਿਨੁਮਾ ਦੇ ਖਾਣ ਵਾਲੇ ਦੰਦ ਹੋਰ ਅਤੇ ਦਿਖਾਉਣ ਵਾਲੇ ਹੋਰ

Great_Soul_cover

ਮੋਹਨਦਾਸ ਕਰਮਚੰਦ ਗਾਂਧੀ ਨੂੰ ਹਿੰਦੂ ਇਤਿਹਾਸਕਾਰ, ਲੇਖਕਾਂ ਅਤੇ ਹਿੰਦੂਤਵ ਹੁਕਮਰਾਨਾਂ ਨੇ ਇੰਝ ਪੇਸ਼ ਕੀਤਾ ਹੈ, ਜਿਵੇ ਉਹ ਬਹੁਤ ਵੱਡੇ ਸਮਾਜਿਕ ਰੁਤਬੇ ਅਤੇ ਸਤਿਕਾਰ ਦੇ ਮਾਲਕ ਹੋਣ । ਪਰ ਜੇਕਰ ਗਾਂਧੀ ਦੇ ਜੀਵਨ ਦੇ ਅਸਲੀ ਅਮਲਾਂ ਵੱਲ ਝਾਤੀ ਮਾਰੀਏ ਅਤੇ ਉਸ ਸਮੇਂ ਦੇ ਅੰਗਰੇਜ਼ ਲੇਖਕਾਂ ਅਤੇ ਇਤਿਹਾਸਕਾਰਾਂ ਦੀਆਂ ਲਿਖਤਾਂ ਤੇ ਕਿਤਾਬਾ ਦੇ ਸੱਚ ਨੂੰ ਜਾਣੀਏ ਤਾਂ ਗਾਂਧੀ ਦੇ ਇਖ਼ਲਾਕ ਦੀ ਅਸਲ ਤਸਵੀਰ ਖੁਦ-ਬਾ-ਖੁਦ ਸਾਹਮਣੇ ਆ ਜਾਵੇਗੀ । ਜਿਵੇ ਅੰਗਰੇਜ਼ ਲੇਖਕ ਗ੍ਰਾਹਮ ਸਮਿਥ ਅਤੇ ਭਾਰਤੀ ਇਤਿਹਾਸਕਾਰ ਰਾਮ ਚੰਦਰ ਗੂਹਾ ਦੁਆਰਾ ਲਿਖਤਾ ਜਿਸ ਵਿਚ ਗਾਂਧੀ ਅਤੇ ਉਸਦੇ ਜਰਮਨ ਦੋਸਤ ਹਰਮਨ ਕਾਲੇਨਬਾਚ ਵਿਚਕਾਰ ਇਕ ਦੂਸਰੇ ਨੂੰ ਲਿਖੇ ਗਏ ਪੱਤਰਾਂ ਜੋ ਲੇਖਕਾਂ ਨੇ ਕਾਲੇਨਬਾਚ ਦੀ ਪੋਤੀ-ਭਤੀਜੀ ਈਸਾ ਸ਼ਾਹਿਦ ਦੇ ਘਰੋਂ ਪ੍ਰਾਪਤ ਕੀਤੇ ਹਨ । ਉਹਨਾਂ ਪੱਤਰਾਂ ਵਿਚ ਗਾਂਧੀ ਅਤੇ ਹਰਮਨ ਕਾਲੇਨਬਾਚ ਦੇ ਆਪਸੀ ਪਿਆਰ (ਭਸਇਣੁਅਲ) ਅਰਧ ਸੰਭੋਗੀ ਹੋਣ ਅਤੇ ਆਪਣੀ ਕਾਮ ਤ੍ਰਿਪਤੀ ਲਈ ਇਕ ਦੂਸਰੇ ਦੇ ਗੁਲਾਮ ਹੋ ਜਾਣ ਦੀ ਗੱਲ ਨੂੰ ਪ੍ਰਤੱਖ ਰੂਪ ਵਿਚ ਸਪੱਸਟ ਕਰਦੇ ਹਨ ।

ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਗਾਂਧੀ ਅਤੇ ਜਰਮਨ ਨਿਵਾਸੀ ਕਾਲੇਨਬਾਚ ਦੇ ਪਿਆਰ ਪੱਤਰਾਂ ਜਿਨ੍ਹਾਂ ਵਿਚ ਗਾਂਧੀ ਨੇ ਵਾਰ-ਵਾਰ ਕਾਲੇਨਬਾਚ ਦੇ ਪਿਆਰ ਵਿਚ ਗੁਲਾਮ ਹੋਣ ਅਤੇ ਆਖਰੀ ਸਵਾਸ ਤੱਕ ਇਕ ਦੂਸਰੇ ਦਾ ਬਣਕੇ ਰਹਿਣ ਸੰਬੰਧੀ ਖੁੱਲ੍ਹਕੇ ਲਿਖਿਆ ਹੈ ਅਤੇ ਇਹਨਾਂ ਪੱਤਰਾਂ ਵਿਚ ਗਾਂਧੀ ਦੇ ਇਕ ਕਾਮੀ ਵਿਅਕਤੀ ਹੋਣ ਵੱਲ ਸੰਕੇਤ ਕਰਦੇ ਹਨ । ਉਹਨਾਂ ਪੱਤਰਾਂ ਦੀ ਨਿਲਾਮੀ ਸੋਥੇਬਾਈਜ ਲੰਡਨ ਦੇ ਇਕ ਨਿਲਾਮ ਕੰਪਨੀ ਦੁਆਰਾ ਨਿਲਾਮ ਕੀਤੇ ਗਏ ਹਨ । ਜਿਨ੍ਹਾਂ ਪੱਤਰਾਂ ਨੂੰ ਭਾਰਤ ਦੀ ਹਕੂਮਤ ਨੇ 7 ਲੱਖ ਪੌਡ (6 ਕਰੋੜ ਭਾਰਤੀ ਰੁਪਏ) ਅਦਾ ਕਰਕੇ ਇਸ ਲਈ ਖ਼ਰੀਦ ਲਏ ਹਨ ਤਾਂ ਕਿ ਜਿਸ ਨੂੰ ਹਿੰਦੂਤਵ ਹਕੂਮਤ ਬਾਪੂ ਗਾਂਧੀ ਪੁਕਾਰਦੀ ਹੈ, ਇਹਨਾਂ ਪੱਤਰਾਂ ਦੇ ਹੋਰ ਹੱਥਾਂ ਅਤੇ ਲੇਖਕਾਂ ਕੋਲ ਚਲੇ ਜਾਣ ਕਾਰਨ ਭਾਰਤੀ ਹਕੂਮਤ ਅਤੇ ਹਿੰਦੂਤਵ ਵਾਲਿਆਂ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਨਾ ਹੋਵੇ । ਇਹ ਪੱਤਰ 1905 ਤੋ ਲੈਕੇ 1945 ਤੱਕ 5 ਦਹਾਕਿਆ ਦੇ ਦਰਮਿਆਨ ਦੇ ਹਨ ।

webgandhi1

(ਆਸ਼ਿਕ ਗਾਂਧੀ ਤੇ ਹਰਮਨ ਕਾਲੇਨਬਾਚ ਇਕ ਅੰਗਰੇਜ਼ ਔਰਤ ਦੀ ਦਰਸਾਉਦੀ ਫੋਟੋਂ)
ਇਹਨਾਂ ਕਿਤਾਬਾਂ ਤੇ ਪੱਤਰਾਂ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਕਾਲੇਨਬਾਚ ਜਰਮਨ ਵਿਚ ਜਨਮੇ ਹੋਏ ਆਪਣੇ ਇਕ ਆਰਚੀਟੈਕਟ ਰਿਸਤੇਦਾਰ ਦੇ ਪਾਸ ਰਹਿੰਦਾ ਸੀ । ਜਿਹੜਾ ਕਿ ਗਾਂਧੀ ਨੂੰ ਦੱਖਣੀ ਅਫ਼ਰੀਕਾ ਵਿਚ 1904 ਵਿਚ ਮਿਲਿਆ ਸੀ ਅਤੇ ਗਾਂਧੀ ਦੇ ਵਿਚਾਰਾਂ ਤੋ ਕਾਲੇਨਬਾਚ ਪ੍ਰਭਾਵਿਤ ਹੋ ਗਿਆ ਸੀ । ਕਾਲੇਨਬਾਚ ਦੇ ਗਾਂਧੀ ਨਾਲ ਪਿਆਰ ਅਤੇ ਕਾਮ ਭਰੇ ਰਿਸਤਿਆ ਬਾਰੇ ਅੰਗਰੇਜ਼ ਲੇਖਕ ਜੋਸਫ਼ਲੇਲਾਈਵੇਲਡ ਦੁਆਰਾ ਲਿਖੀ ਗਈ ਗਾਂਧੀ ਦੀ ਸਵੈ-ਜੀਵਨੀ ਗ੍ਰੇਟ ਸੋਲ ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਕਿਤਾਬ ਵਿਚ ਭਾਰਤ ਦੀ ਜਦੋ-ਜ਼ਹਿਦ ਅਤੇ ਗਾਂਧੀ ਤੇ ਕਾਲੇਨਬਾਚ ਦੇ ਰਿਸਤਿਆਂ ਦੀ ਡੁੰਘਾਈ ਵੱਜੋ ਜਾਣੀ ਜਾਂਦੀ ਹੈ । ਉਸ ਕਿਤਾਬ ਵਿਚ ਅੰਕਿਤ ਹੈ ਕਿ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਮੋਢੀ ਆਗੂ ਗਾਂਧੀ, ਕਾਲੇਨਬਾਚ ਨਾਲ ਪਿਆਰ ਅਤੇ ਉਸ ਨਾਲ ਆਪਣੀ ਕਾਮ ਤ੍ਰਿਪਤੀ ਕਰਨ ਦਾ ਆਂਦੀ ਸੀ । ਲੇਕਿਨ ਭਾਰਤ ਸਰਕਾਰ ਨੇ ਬਦਨਾਮੀ ਦੇ ਡਰੋਂ ਇਸ ਕਿਤਾਬ ਉਤੇ ਵੀ ਪਾਬੰਦੀ ਲਗਾ ਦਿੱਤੀ ਹੈ । ਉਪਰੋਕਤ ਪੱਤਰਾਂ ਵਿਚ ਗਾਂਧੀ ਦੀਆਂ ਮੁੱਢਲੀਆਂ ਰਾਜਨੀਤਿਕ ਯਾਤਰਾਵਾਂ, ਉਸਦੀ ਪਤਨੀ ਕਸਤੂਰਬਾ ਦੀ ਬਿਮਾਰੀ ਅਤੇ ਆਪਣੇ ਪਰਿਵਾਰ ਨਾਲ ਅਤੇ ਕਸਤੂਰਬਾ ਗਾਂਧੀ ਨਾਲ ਵਿਵਾਦਿਤ ਸਮੇਂ ਦਾ ਵੀ ਵਰਣਨ ਕਰਦੀਆਂ ਹਨ । ਇਹਨਾਂ ਪੱਤਰਾਂ ਵਿਚ ਇਕ ਸਥਾਨ ਤੇ ਗਾਂਧੀ ਕਾਲੇਨਬਾਚ ਨੂੰ ਸੁਬੋਧਿਤ ਕਰਦੇ ਹੋਏ ਲਿਖਦੇ ਹਨ ਕਿ ਮੇਰੀ ਪਤਨੀ ਕਸਤੂਰਬਾ ਐਨੀ ਸੁੰਦਰ ਤੇ ਅਕਰਸ਼ਿਤ ਹੈ ਕਿ ਮੈਂ ਉਸ ਨਾਲ ਹੋਰ ਨਰਾਜ ਨਹੀਂ ਰਹਿਣਾ ਚਾਹੁੰਦਾ । ਇਹ ਕਿਤਾਬ ਗਾਂਧੀ ਨੇ ਦੱਖਣੀ ਅਫ਼ਰੀਕਾ ਦੀ ਵਾਪਸੀ ਤੋ ਪਹਿਲੇ ਲਿਖੀ ਹੈ । ਜਿਸ ਵਿਚ ਗਾਂਧੀ ਨੇ ਇਹ ਲਿਖਿਆ ਹੈ ਕਿ ਮੈਂ ਆਪਣੀਆਂ ਸਾਰੀਆਂ ਲਿਖਤਾ, ਕਿਤਾਬਾਂ, ਚੌਕੜੀ ਆਸਣ ਵਿਚ ਬੈਠਕੇ ਲਿਖਦਾ ਹਾਂ । ਇਸ ਮਿਲੇ ਦਸਤਾਵੇਜ ਵਿਚ ਅਜਿਹੇ ਇੰਦਰਾਜ ਹਨ ਜੋ ਗਾਂਧੀ ਦੇ ਪੁੱਤਰਾਂ ਵੱਲੋਂ ਗਾਂਧੀ ਨੂੰ ਸਮੇਂ-ਸਮੇਂ ਤੇ ਲਿਖੇ ਜਾਂਦੇ ਰਹੇ । ਇਸ ਵਿਚ ਗਾਂਧੀ ਦੀ ਭਾਰਤ ਵਾਲੀ ਜਿੰਦਗੀ ਦਾ ਵਿਸ਼ੇਸ਼ ਤੌਰ ਤੇ ਵਰਣਨ ਕੀਤਾ ਗਿਆ ਹੈ । ਜਦੋਂ ਗਾਂਧੀ ਭਾਰਤ ਵਾਪਿਸ ਆਇਆ, ਉਹ ਕਾਲੇਨਬਾਚ ਦੀ ਗੈਰ ਮੌਜੂਦਗੀ ਅਤੇ ਘਾਟ ਅਤੇ ਆਪਣੀ ਕਾਮ ਤ੍ਰਿਪਤੀ ਨਾ ਹੋਣ ਕਾਰਨ ਧੁੰਦਲੇਪਣ ਅਤੇ ਨਿਰਾਸ਼ਾ ਵਿਚ ਸਨ, ਉਸ ਜਿੰਦਗੀ ਬਾਰੇ ਚਾਨਣਾ ਪਾਉਦੇ ਹਨ । ਗਾਂਧੀ ਦੇ ਵੱਡੇ ਪੱਤਰ ਹਰੀ ਲਾਲ ਦੁਆਰਾ ਲਿਖਿਆ ਇਕ ਪੱਤਰ ਵੀ ਹੈ । ਜਿਸ ਵਿਚ ਉਸਨੇ ਆਪਣੇ ਪਿਤਾ ਬਾਰੇ ਲਿਖਿਆ ਹੈ ਕਿ ਪਿਤਾ ਜੀ ਕਾਲੇਨਬਾਚ ਦੇ ਵਿਯੋਗ ਵਿਚ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਦਾ ਜਾ ਰਿਹਾ ਹੈ । ਹਰੀ ਲਾਲ ਨੇ ਇਹ ਵੀ ਲਿਖਿਆ ਹੈ ਕਿ ਪਿਤਾ ਜੀ ਨਾਲ ਰਹਿਣ ਵਾਲਾ ਇਕ ਸਖਸ ਜੇਕਰ ਪਿਤਾ ਜੀ ਨੂੰ ਛੱਡਣਾ ਪੈ ਜਾਵੇ, ਤਾਂ ਉਹ ਦਿਨ ਸਾਨੂੰ ਸਾਰਿਆਂ ਨੂੰ ਜਿੰਦਗੀ ਵਿਚ ਖੜ੍ਹਾ ਰਹਿਣ ਯੋਗਾਂ ਨਹੀ ਛੱਡੇਗਾ । ਜਿਸ ਤੋ ਸਪੱਸਟ ਹੈ ਕਿ ਗਾਂਧੀ ਦੇ ਗੈਰ ਇਖ਼ਲਾਕੀ ਅਮਲਾਂ ਨੂੰ ਉਸਦੇ ਪੁੱਤਰਾਂ ਨੇ ਵੀ ਪ੍ਰਵਾਨ ਕੀਤਾ ਹੈ ।

ਪਿਛਲੇ ਸਾਲ ਜਦੋ ਮਿਸਟਰ ਲੇਲਾਈਵੇਲਡ ਵੱਲੋ ਲਿਖੀ ਗਾਂਧੀ ਦੀ ਜੀਵਨੀ ਬਾਰੇ ਕਿਤਾਬ ਪ੍ਰਕਾਸ਼ਿਤ ਹੋਈ ਤਾਂ ਬਹੁਤ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ । ਉਸ ਕਿਤਾਬ ਦੇ ਪਹਿਲੇ ਪੰਨੇ ਨੂੰ ਨਿਮਨਲਿਖਤ ਅਨੁਸਾਰ ਦਿੱਤਾ ਜਾ ਰਿਹਾ ਹੈ :-

article-2172967-140037FA000005DC-308_634x393

(1910 ਵਿਚ ਟਾਲਸਟਾਏ ਫਾਰਮ ਵਿਖੇ ਗਾਂਧੀ ਅਤੇ ਕਾਲੇਨਬਾਚ ਦਾ ਗ੍ਰੇਟ ਸੋਲ

ਪੋਜ ਦਿੰਦੇ ਹੋਏ ।)
ਇਹ ਉਪਰੋਕਤ ਕਿਤਾਬ ਵਿਚ ਜੋਸਫਲੇਲੀਵੇਲਡ ਨੇ ਲਿਖਿਆ ਹੈ ਕਿ ਦੱਖਣੀ ਅਫ਼ਰੀਕਾ ਵਿਚ ਗਾਂਧੀ ਤੇ ਕਾਲੇਨਬਾਚ ਦੋਵੇ ਇਕ ਘਰ ਵਿਚ ਦੋ ਸਾਲ ਦੇ ਸਮੇਂ ਲਈ ਇਕੱਠੇ ਰਹੇ । ਵਿਛੜਨ ਉਪਰੰਤ ਗਾਂਧੀ ਨੇ ਕਾਲੇਨਬਾਚ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਤੁਸੀ ਮੇਰੇ ਸਰੀਰ ਉਤੇ ਮੁਕੰਮਲ ਤੌਰ ਤੇ ਕਬਜਾ ਕਰ ਲਿਆ ਹੈ ਜੋ ਕਿ ਇਕ ਗੁਲਾਮ  ਦੀ ਤਰ੍ਹਾਂ ਬਣ ਗਿਆ ਹੈ । ਇਕੱਠੇ ਰਹਿੰਦੇ ਹੋਏ ਦੋਵਾਂ ਨੇ ਵੱਧ ਤੋ ਵੱਧ ਪਿਆਰ ਦੇਣ ਅਤੇ ਇਕ ਦੂਸਰੇ ਦੀ ਕਾਮ ਤ੍ਰਿਪਤੀ ਕਰਨ ਦੇ ਬਚਨ ਦਿੱਤੇ । ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਸਾਡਾ ਪਿਆਰ ਅਜਿਹਾ ਹੋਵੇਗਾ ਜਿਸ ਨੂੰ ਦੁਨੀਆਂ ਤੇ ਇਹੋ ਜਿਹਾ ਪਿਆਰ ਕਿਸੇ ਨੇ ਨਾ ਦੇਖਿਆ ਹੋਵੇ । ਇਹ ਕਿਤਾਬ ਇਹ ਵੀ ਵਰਣਨ ਕਰਦੀ ਹੈ ਕਿ ਗਾਂਧੀ ਦਾ ਵਿਆਹ 13 ਸਾਲ ਦੀ ਉਮਰ ਵਿਚ 14 ਸਾਲਾ ਦੀ ਕਸਤੂਰਬਾ ਮੱਖਵੱਜੀ ਨਾਮ ਦੀ ਲੜਕੀ ਨਾਲ ਹੋਇਆ ਸੀ । ਜਿਸ ਵਿਚੋ ਚਾਰ ਬੱਚੇ ਹੋਏ । 1908 ਵਿਚ ਗਾਂਧੀ ਆਪਣੀ ਪਤਨੀ ਤੋ ਇਸ ਲਈ ਅਲੱਗ ਹੋ ਗਏ ਸੀ ਤਾਂ ਕਿ ਉਹ ਆਪਣੇ ਆਸ਼ਿਕ ਕਾਲੇਨਬਾਚ ਨਾਲ ਰਹਿ ਸਕੇ । ਗਾਂਧੀ ਨੇ ਇਹ ਵੀ ਲਿਖਿਆ ਕਿ ਕਾਲੇਨਬਾਚ ਤੁਹਾਡਾ ਇਕ ਚਿੱਤਰ ਮੇਰੇ ਮੈਟਲ ਪੀਸ (ਦਿਮਾਗ) ਵਿਚ ਹੈ, ਦੂਸਰਾ ਮੇਰੇ ਬੈਂਡਰੂਮ ਵਿਚ ਲੱਗਾ ਹੋਇਆ ਹੈ ਜੋ ਬੈਡ ਦੀ ਉਲਟ ਦਿਸ਼ਾ ਵਿਚ ਹੈ । ਗਾਂਧੀ ਅਤੇ ਕਾਲੇਨਬਾਚ ਨੇ ਆਪੋ ਆਪਣੇ ਨਿਕ ਨੇਮ ਅਪਰ ਹਾਊਸ (upper house) (ਗਾਂਧੀ) ਅਤੇ ਲੋਅਰ ਹਾਊਸ (lower house) (ਕਾਲੇਨਬਾਚ) ਰੱਖੇ ਹੋਏ ਸਨ । ਗਾਂਧੀ ਨੇ ਕਾਲੇਨਬਾਚ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ (ਗਾਂਧੀ) ਕਾਲੇਨਬਾਚ ਨੂੰ ਇਸ ਤਰ੍ਹਾਂ ਦਾ ਨਹੀ ਬਣਨ ਦੇਵੇਗਾ ਕਿ ਕਾਲੇਨਬਾਚ ਕਿਸੇ ਔਰਤ ਨਾਲ ਆਸ਼ਕੀ ਮਿਜ਼ਾਜ ਕਰੇ ਜਾਂ ਬੁਰੀ ਨਜ਼ਰ ਨਾਲ ਵੇਖੇ । ਕਿਉਕਿ ਕਾਲੇਨਬਾਚ ਸਿਰਫ਼ ਮੇਰੇ ਲਈ ਹੈ । ਗਾਂਧੀ ਸਮਲਿੰਗੀ ਭੁੱਖ ਵਿਚ ਐਨੇ ਮਸਤ ਹੋ ਗਏ ਸੀ ਕਿ ਗਾਂਧੀ ਨੇ ਕਿਹਾ ਕਿ ਮੈ ਤੇਰੇ ਵੱਲੋ ਕਿਸੇ ਔਰਤ ਨਾਲ ਸੰਭੋਗ ਕਰਨ ਨੂੰ ਬਿਲਕੁਲ ਬਰਦਾਸਤ ਨਹੀਂ ਕਰ ਸਕਦਾ । ਇਹ ਸੰਭੋਗ ਕੇਵਲ ਮੇਰੇ ਤੇ ਤੇਰੇ ਵਿਚਕਾਰ ਹੀ ਰਹੇਗਾ ।

1914 ਵਿਚ ਗਾਂਧੀ ਭਾਰਤ ਆਇਆ । ਕਾਲੇਨਬਾਚ ਨੂੰ ਪਹਿਲੀ ਸੰਸਾਰ ਜੰਗ ਦੀ ਵਜਹ ਕਾਰਨ ਭਾਰਤ ਆਉਣ ਦੀ ਆਗਿਆ ਨਹੀਂ ਮਿਲੀ । ਇਸ ਉਪਰੰਤ ਦੋਵੇ ਗਾਂਧੀ ਅਤੇ ਕਾਲੇਨਬਾਚ ਪੱਤਰਾਂ ਰਾਹੀ ਹੀ ਇਕ ਦੂਸਰੇ ਦੀ ਜਿਸਮਾਨੀ ਛੋਹ ਅਤੇ ਕਾਮ ਤ੍ਰਿਪਤੀ ਨੂੰ ਪੂਰਾ ਕਰਦੇ ਰਹੇ ।

webgandhi3
(ਗਾਂਧੀ ਅਤੇ ਕਾਲੇਨਬਾਚ ਦੀਆਂ ਆਪਸੀ ਲਿਖੀਆਂ ਚਿੱਠੀਆਂ ਦੀ ਝਲਕ ਦਿਖਾਉਦੇ ਹੋਏ ਪੱਤਰ)
ਅੰਦਰਲਾ ਮਨੁੱਖ ਦੇ ਸਿਰਲੇਖ ਹੇਠ ਇਕ ਕਿਤਾਬ ਪ੍ਰਕਾਸਿਤ ਹੋਈ ਜਿਸਦੇ ਲੇਖਕ ਸ. ਸੁਖਦੇਵ ਸਿੰਘ ਨੇ ਇਸ ਕਿਤਾਬ ਦੇ 89 ਪੰਨੇ ਉਤੇ ਵੇਰਵਾ ਦਿੱਤਾ ਹੈ ਕਿ ਮਹਾਤਮਾ ਗਾਂਧੀ ਦੋ ਜਵਾਨ ਕੁੜੀਆਂ ਨੂੰ ਆਪਣੇ ਨਾਲ ਅਲਫ ਨੰਗਾਂ ਕਰਕੇ ਸੁਆਉਦੇ ਸਨ । ਇਕ-ਇਕ ਪਾਸੇ ਅਤੇ ਦੂਸਰੀ-ਦੂਜੇ ਪਾਸੇ ਆਪ ਵਿਚਾਲੇ । ਉਹ ਕਹਿੰਦੇ ਸਨ ਕਿ ਉਹ ਆਪਣਾ ਬ੍ਰਹਮਚਾਰੀ ਹੋਣ ਦਾ ਅਭਿਆਸ ਅਤੇ ਟੈਸਟ ਕਰਨ ਲਈ ਅਜਿਹਾ ਕਰਦੇ ਹਨ । ਇਕ ਸਿਆਸਤਦਾਨ ਨੂੰ ਅਜਿਹਾ ਕਾਮੁਕ ਅਭਿਆਸ ਕਰਨ ਦੀ ਕੀ ਲੋੜ ਸੀ ? ਜੇਕਰ ਦੋ ਪਲ ਲਈ ਇਹ ਵੀ ਮਨ ਲਿਆ ਜਾਵੇ ਕਿ ਗਾਂਧੀ ਸੱਚਮੁੱਚ ਅਭਿਆਸ ਕਰਦਾ ਸੀ, ਤਾਂ ਜੋ ਕੁੜੀਆਂ ਨੰਗੀਆਂ ਨਾਲ ਸੌਦੀਆਂ ਸਨ, ਉਹ ਤਾਂ ਬ੍ਰਹਮਚਾਰੀ ਨਹੀ ਸਨ । ਉਹਨਾਂ ਵਿਚਾਰੀਆਂ ਦੀ ਇਕ ਮਰਦ ਨਾਲ ਨੰਗੇ ਸੌਣ ਉਤੇ ਕੀ ਸਥਿਤੀ ਹੁੰਦੀ ਹੋਵੇਗੀ ? ਇਹ ਸੋਚ ਵਾਲੀ ਗੱਲ ਹੈ । ਗਾਂਧੀ ਵਾਰੇ ਇਹ ਮਸਹੂਰ ਸੀ ਕਿ ਉਹ ਅਹਿਸਾਵਾਦੀ ਸਨ । ਦੋ ਮੁਟਿਆਰਾਂ ਨਾਲ ਸਾਰੀ ਰਾਤ ਨੰਗੇ ਪਏ ਰਹਿਣਾ ਅਤੇ ਕਾਮੁਕ ਤੌਰ ਤੇ ਉਹਨਾਂ ਲੜਕੀਆਂ ਨੂੰ ਉਤੇਜਿਤ ਕਰਕੇ ਤੜਫਦੇ ਰੱਖਣਾ ਕੀ ਇਹ ਅਹਿੰਸਾ ਹੈ ?

ਅੰਗਰੇਜ ਲਿਖਾਰੀ ਮਿਥਾਈ ਲਿਖਦੇ ਹਨ ਕਿ ਗਾਂਧੀ ਤੁਰਨ ਸਮੇਂ ਖੱਬੇ ਤੇ ਸੱਜੇ ਦੋ ਜੁਆਨ ਮੁਟਿਆਰਾਂ ਦੇ ਮੋਢਿਆਂ ਉਤੇ ਹੱਥ ਰੱਖਕੇ ਤੁਰਦੇ ਸਨ । ਕਹਿੰਦੇ ਹਨ ਕਿ ਅਜਿਹਾ ਕਰਨ ਨਾਲ ਗਾਂਧੀ ਦਾ ਖ਼ੂਨ ਦਾ ਦੌਰਾਂ ਠੀਕ ਰਹਿੰਦਾ ਸੀ । ਜੇਕਰ ਗਾਂਧੀ ਨੂੰ ਦੋ ਜੁਆਨ ਮੁਟਿਆਰਾਂ ਦੇ ਮੋਢਿਆਂ ਤੇ ਹੱਥ ਰੱਖਕੇ ਕੋਈ ਤਾਕਤ ਮਿਲਦੀ, ਤਾਂ ਉਹ ਦੋ ਜੁਆਨ ਲੜਕੇ ਵੀ ਤਾਂ ਹੋ ਸਕਦੇ ਸੀ, ਲੜਕੀਆਂ ਹੀ ਕਿਉ ? ਜੇਕਰ ਕੁੜੀਆਂ ਗਾਂਧੀ ਦੇ ਸਰੀਰ ਦੇ ਖ਼ੂਨ ਦੇ ਦੌਰੇ ਨੂੰ ਪ੍ਰਭਾਵਿਤ ਕਰਦੀਆਂ ਸਨ ਤਾਂ ਗਾਂਧੀ ਦੀ ਕਾਮੁਕ ਰੁੱਚੀ ਵੀ ਜ਼ਰੂਰ ਪ੍ਰਭਾਵਿਤ ਹੁੰਦੀ ਹੋਓ । ਪਰ ਸਾਡੀ ਹਿੰਦ ਦੀ ਜਨਤਾ ਨੂੰ ਹਿੰਦੂਤਵ ਸੋਚ ਵਾਲਿਆਂ ਨੇ ਇਸ ਕਦਰ ਮੁਲਕ ਬਣਾਇਆ ਹੈ ਕਿ ਗਾਂਧੀ ਤਾਂ ਬਹੁਤ ਹੀ ਵੱਡੇ ਸਮਾਜਿਕ ਉੱਚ ਰੁਤਬੇ ਦੇ ਮਾਲਿਕ ਸਨ । ਕੋਈ ਵੀ ਉਹਨਾਂ ਤੇ ਸ਼ੱਕ ਨਹੀ ਸੀ ਕਰਦਾ ।

ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਥੇ ਹਿੰਦੂਤਵ ਆਗੂ ਦੁਨੀਆਂ ਨੂੰ ਬਾਹਰੀ ਤੌਰ ਤੇ ਦਿਖਣ ਵਾਲੇ ਆਗੂਆਂ ਨੂੰ ਉੱਚੇ ਕਿਰਦਾਰ ਵਾਲੇ ਸਾਬਤ ਕੀਤਾ ਗਿਆ ਹੈ, ਉਥੇ ਉਹ ਆਪਣੇ ਅਮਲੀ ਜੀਵਨ ਵਿਚ ਇਖਲਾਕੀ ਤੌਰ ਤੇ ਦਾਗੀ ਚੱਲੇ ਆ ਰਹੇ ਹਨ । ਉਸੇ ਤਰ੍ਹਾਂ ਹਿੰਦੂਤਵ ਸੰਤ ਕਹਾਉਣ ਵਾਲੇ ਬਾਪੂ ਆਸਾਰਾਮ ਵਰਗੇ ਅਤੇ ਸਿਰਸੇ ਵਾਲੇ ਆਦਿ ਪ੍ਰਚਾਰਕ ਵੀ ਬਾਹਰੀ ਤੌਰ ਤੇ ਅਧਿਆਤਮਿਕ ਸੋਚ ਦੇ ਮਾਲਕ ਸਾਬਤ ਕਰਦੇ ਹਨ । ਜਦੋਕਿ ਅਜਿਹੇ ਧਰਮ ਪ੍ਰਚਾਰਕਾਂ ਦਾ ਅਸਲੀ ਰੂਪ ਇਥੋ ਦੇ ਨਿਵਾਸੀਆਂ ਦੇ ਸਾਹਮਣੇ ਆ ਚੁੱਕਾ ਹੈ । ਜਿਸ ਤੋ ਸਾਬਤ ਹੋ ਜਾਂਦਾ ਹੈ ਕਿ ਹਿੰਦੂਤਵ ਆਗੂ ਅਤੇ ਧਰਮ ਪ੍ਰਚਾਰਕਾਂ ਉਤੇ ਇਹ ਕਹਾਵਤ ਸੱਚੀ ਸਾਬਤ ਹੁੰਦੀ ਹੈ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ । ਇਸ ਲਈ ਇਥੋ ਦੇ ਨਿਵਾਸੀਆਂ, ਵੱਖ-ਵੱਖ ਕੌਮਾਂ, ਧਰਮਾਂ ਅਤੇ ਫਿਰਕਿਆਂ ਨਾਲ ਸੰਬੰਧਤ ਬਸਿੰਦਿਆਂ ਨੂੰ ਅਧਿਆਤਮਿਕ ਅਤੇ ਸਮਾਜਿਕ ਮੁਖੋਟੇ ਚਾੜ੍ਹਕੇ ਮੂਰਖ ਬਣਾਉਣ ਵਾਲੇ ਸਿਆਸੀ ਆਗੂਆਂ ਅਤੇ ਧਾਰਮਿਕ ਰਹਿਨੁਮਾ ਦੇ ਪਰਦੇ ਹੇਠਲੇ ਜੀਵਨ ਨੂੰ ਵਾਚਕੇ ਹੀ ਅਗਲੇਰੇ ਅਜਿਹੇ ਅਮਲ ਕਰਨੇ ਚਾਹੀਦੇ ਹਨ, ਜਿਸ ਨਾਲ ਕੋਈ ਵੀ ਸਿਆਸੀ ਆਗੂ ਜਾਂ ਧਾਰਮਿਕ ਰਹਿਨੁਮਾ ਇਥੋ ਦੇ ਬਸਿੰਦਿਆਂ ਨੂੰ ਨਾ ਤਾ ਮੂਰਖ ਬਣਾ ਸਕੇ ਅਤੇ ਨਾ ਹੀ ਸਮਾਜਿਕ ਅਤੇ ਅਧਿਆਤਮਿਕ ਤੌਰ ਤੇ ਮਨੁੱਖਤਾ ਦਾ ਨੁਕਸਾਨ ਕਰ ਸਕੇ ।

 

ਲੇਖਕ ਵੱਲੋਂ ਵਿਸ਼ੇਸ਼ ਨੋਟ

ਇਹ ਆਰਟੀਕਲ ਮੈਂ ਤੱਥਾਂ, ਸਬੂਤਾਂ ਲਿਖਤੀ ਕਿਤਾਬਾ ਅਤੇ ਇਤਿਹਾਸਿਕ ਦਸਤਾਵੇਜਾ ਨੂੰ ਰਿਕਾਰਡ ਕਰਕੇ ਫਿਰ ਲਿਖਿਆ ਹੈ ਅਤੇ ਇਸ ਵਿਚ ਸੱਚ ਤੋ ਪਰ੍ਹੇ ਕੋਈ ਗੱਲ ਦਰਜ ਨਹੀ ਕੀਤੀ ਗਈ ਅਤੇ ਇਹ ਆਰਟੀਕਲ ਕਾਨੂੰਨੀ ਪੱਖਾ ਨੂੰ ਮੁੱਖ ਰੱਖਕੇ ਪੂਰਨ ਜਿੰਮੇਵਾਰੀ ਨਾਲ ਲਿਖਿਆ ਗਿਆ ਹੈ । ਜੇਕਰ ਫਿਰ ਵੀ ਕਿਸੇ ਪਾਠਕ , ਸਿਆਸਤਦਾਨ ਜਾਂ ਲੇਖਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਹੋਵੇ ਤਾਂ ਉਹ ਮੇਰੇ ਨਾਲ ਮੇਰੇ ਫੋਨ     ਨੰਬਰ 98766-55005 ਤੇ ਸੰਪਰਕ ਕਰ ਸਕਦੇ ਹਨ ।

ਸਿਮਰਨਜੀਤ ਸਿੰਘ ਮਾਨ
ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

11 ਨਵੰਬਰ 2013

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>