ਬਹੁਤ ਜਿਆਦਾ ਗਰਮੀ ਕੱਢੇਗੀ ਮੈਲਬੌਰਨ ਵਾਸੀਆਂ ਦੇ ਪਸੀਨੇ, ਪਤਝੜ ਦੀ ਰੁੱਤ ਦੌਰਾਨ ਵੀ ਨਹੀਂ ਮਿਲੇਗੀ ਰਾਹਤ

2017_2image_10_52_442300000we-ll
ਮੈਲਬੌਰਨ— (ਬਿਊਰੋ ਰਿਪੋਰਟ)  ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੇਸ਼ੱਕ ਆਸਟਰੇਲੀਆ ‘ਚ ਪਤਝੜ ਦੀ ਰੁੱਤ ਦਸਤਕ ਦੇਣ ਜਾ ਰਹੀ ਹੈ ਪਰ ਇਸ ਰੁੱਤ ਦੌਰਾਨ ਵੀ ਮੈਲਬੌਰਨ ਵਾਸੀਆਂ ਨੂੰ ਗਰਮੀ ਤੋਂ ਵਧੇਰੇ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਭਰ ਗਰਮੀਆਂ ਵਾਂਗ ਹੀ ਉਨ੍ਹਾਂ ਦੇ ਪਸੀਨੇ ਨਿਕਲਣਗੇ। ਆਮ ਤੌਰ ‘ਤੇ ਆਸਟਰੇਲੀਆ ‘ਚ ਪਤਝੜ ਦੀ ਰੁੱਤ ਪਹਿਲੀ ਮਾਰਚ ਨੂੰ ਦਸਤਕ ਦਿੰਦੀ ਹੈ ਅਤੇ ਇਸ ਦੌਰਾਨ ਮੌਸਮ ਹੌਲੀ-ਹੌਲੀ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਮੌਸਮ ਵਿਭਾਗ ਮੁਤਾਬਕ ਇਨ੍ਹੀਂ-ਦਿਨੀਂ ਸ਼ਹਿਰ ‘ਚ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਰਹੇਗਾ।
ਵਿਭਾਗ ਦੇ ਵਿਗਿਆਨੀ ਸਕਾਟ ਵਿਲੀਅਮਜ਼ ਨੇ ਕਿਹਾ ਕਿ ਪਿਛਲੇ ਸਾਲਾਂ ਦੀ ਤੁਲਨਾ ‘ਚ ਇਸ ਸਾਲ ਮੈਲਬੌਰਨ ਕਾਫੀ ਗਰਮੀ ਪਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਰੋਜ਼ਾਨਾ ਹੀ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਰਿਹਾ ਹੈ। ਇੰਨਾ ਹੀ ਨਹੀਂ ਜਨਵਰੀ ਮਹੀਨੇ ਦੌਰਾਨ ਦੋ ਦਿਨ ਅਜਿਹੇ ਸਨ, ਜਦੋਂ ਸ਼ਹਿਰ ਦਾ ਤਾਪਮਾਨ 35 ਡਿਗਰੀ ਤੋਂ ਉੱਪਰ ਚਲਾ ਗਿਆ ਸੀ।
Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>