ਨਿੱਜ ਹਊਮੈ

khani

       ਪੰਥਕ ਜਥੇਬੰਦੀਆਂ ਦੀ ਕਿਸੇ ਇਹਮ ਮਸਲੇ ਨੂੰ ਲੈ ਕੇ ਮੀਟਿੰਗ ਚੱਲ ਰਹੀ ਸੀ , ਵੱਖ ਵੱਖ ਬੁਲਾਰੇ ਵਾਰੋ ਵਾਰੀ ਜੋਸ਼ੀਲੀਆਂ ਤਕਰੀਰਾਂ ਕਰ ਰਹੇ ਹਨ , ਇਸ ਇਕੱਠ ਵਿੱਚ ਪਿੱਛੇ ਜਿਹੇ ਇਕ ਪਤਿਤ ਨੌਜਵਾਨ ਵੀ ਸਿਰ ਤੇ ਰੁਮਾਲ ਬੰਨੀ ਬੈਠਾ ਸੀ ਉਹ ਨੀਝ ਲਾ ਕੇ ਸਾਰਿਆਂ ਦੇ ਵਿਚਾਰ ਨੋਟ ਕਰ ਰਿਹਾ ਸੀ ਇਹ ਨੌਜਵਾਨ ਸਥਾਨਕ ਯੂਨੀਵਰਸਿਟੀ ਵਿੱਚ ਸਿੱਖ ਧਰਮ ਅਤੇ ਰਾਜਨਿਤੀ ਵਿਸ਼ੇ ਤੇ ਖੋਜਕਰਤਾ ਸੀ , ਜਦੋਂ ਬੁਲਾਰੇ ਬੋਲ ਹਟੇ ਤਾਂ ਇਸ ਨੌਜਵਾਨ ਨੇ ਵੀ ਹੱਥ ਉਚੱਾ ਕਰਕੇ ਬੋਲਣ ਦਾ ਸਮਾਂ ਮੰਗਿਆ,  ਨੌਜਵਾਨ ਨੇ ਬਹੁਤ ਹੀ ਹਲੀਮੀ ਤੇ ਠਰੰਮੇ ਨਾਲ ਮੌਜੂਦਾ ਦਰਪੇਸ਼ ਸਮੱਸਿਆ ਦੇ ਹੱਲ ਬਾਰੇ ਸੁਝਾਅ ਦਿੱਤੇ ਜਿੰਨਾ ਦਾ ਬਹੁਗਿਣਤੀ ਸੰਗਤਾਂ ਨੇ ਸਿਰ ਮਾਰ ਕੇ ਸਮਰਥਨ ਕੀਤਾ , ਸੰਗਤ ਦਾ ਉਸ ਨੌਜਵਾਨ ਦੇ ਦਿੱਤੇ ਸੁਝਾਵਾਂ ਬਾਰੇ ਝੁਕਾਅ ਦੇਖ ਕੇ ਪੰਥਕ ਆਗੂਆਂ ਦੀ ਖੜਕ ਗਈ ਉਸ ਨੌਜਵਾਨ ਦੇ ਬੋਲਾਂ ਨੂੰ ਵਿੱਚੋਂ ਹੀ ਟੋਕ ਕੇ ਇਕ ਜਥੇਦਾਰ ਸਾਹਿਬ ਨੇ ਫੁਰਮਾਨ ਸੁਣਾਇਆ ਕਿ ” ਸੰਗਤ ਜੀ ਹੁਣ ਸਾਨੂੰ ਆਹ ਸਿਰ ਮੁੰਨੇ ਦੱਸਣਗੇ ਕਿ ਕੀ ਕਰਨਾ??” ਇੰਨੀ ਕਹਿਣ ਦੀ ਦੇਰ ਸੀ ਦੋ ਤਿੰਨ ਜਥੇਦਾਰਾਂ ਨੇ ਹਾਮੀ ਭਰ ਦਿੱਤੀ ਅਤੇ ਨੌਜਵਾਨ ਤੋ ਮਾਇਕ ਲੈ ਲਿਆ ਗਿਆ। ਨੌਜਵਾਨ ਨੇ ਮਨੋ ਮਨੀ ਸੋਚਿਆ ਕਿ ਗਲ ਇਹਨਾਂ ਦੀ ਵੀ ਠੀਕ ਹੈ ਗੱਲਾਂ ਮੈਂ ਸਿੱਖੀ ਦੀਆਂ ਕਰ ਰਿਹਾ ਪਰ ਖੁਦ ਮੇਰੇ ਦਾਹੜੀ ਕੇਸ ਨਹੀਂ ਹਨ , ਉਸਨੇ ਉਸੇ ਵਕਤ ਕੇਸਾਧਾਰੀ ਹੋਣ ਦਾ ਫੈਸਲਾ ਕਰ ਲਿਆ। 
3-4 ਮਹੀਨੀਆਂ ਵਿੱਚ ਹੀ ਇਕ ਹੋਰ ਪੰਥਕ ਮਸਲਾ ਖੜਾ ਹੋ ਗਿਆ ਅਤੇ ਇਸ ਵਾਰ ਫਿਰ ਮੀਟਿੰਗ ਚੱਲ ਰਹੀ ਜਥੇਬੰਦੀਆਂ ਸੀ , ਨੌਜਵਾਨ ਵਿਦਿਆਰਥੀ ਵੀ ਪਹੁਂਚਿਆ ਅਤੇ ਸਾਰੇ ਬੁਲਾਰਿਆਂ ਤੋਂ ਬਾਅਦ ਉਸਨੇ ਫੇਰ ਮੌਜੂਦਾ ਰਾਜਨਿਤੀਕ ਹਲਾਤਾਂ ਨੂੰ ਧਿਆਨ ਵਿੱਚ ਰਖਦਿਆਂ ਮਸਲੇ ਦੇ ਹੱਲ ਬਾਰੇ ਉਸਾਰੂ ਸੁਝਾਅ ਦਿੱਤੇ ਪਰ ਘੜੰੰਮ ਚੌਧਰੀਆਂ ਨੇ ਫੇਰ ਇਹ ਕਹਿ ਕੇ ਉਸਦੇ ਸੁਝਾਅ ਠੁਕਰਾ ਦਿੱਤੇ ਕਿ ਉਸਦੇ ਸੁਝਆ ਸਿਧਾਂਤ ਅਨੁਸਾਰ ਨਹੀਂ ਕਿAੁਂਕਿ ਉਹ ਨੌਜਵਾਨ ਅੰਮ੍ਰਿਤਧਾਰੀ ਨਹੀਂ ਹੈ । ਨੌਜਵਾਨ ਨੇ ਵੀ ਸੋਚਿਆ ਕਿ ਗੱਲ ਇਹ ਵੀ ਠੀਕ ਹੈ ਸੋ ਉਸਨੇ ਅਗਲੇ ਅੰਮ੍ਰਿਤ ਸੰਚਾਰ ਤੇ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਿਆ ।
5-6 ਮਹੀਨਿਆਂ ਬਾਅਦ ਹੀ ਘੱਲੂਘਾਰੇ ਦੇ ਸਮਾਗਮਾ ਸਬੰਧੀ ਇਕ ਮੀਟਿੰਗ ਸੱਦੀ ਗਈ ਸਿੱਖ ਜਥੇਬੰਦੀਆਂ ਦੀ ਉਹ ਨੌਜਵਾਨ ਇਸ ਵਾਰ ਪੂਰੇ ਜਾਹੋ ਜਲਾਲ ਵਿੱਚ ਪਹੁੰਚਿਆ ਕਿ ਇਸ ਵਾਰੀ ਤਾਂ ਉਸਦੀ ਗੱਲ ਜਰੂਰ ਸੁਣੀ ਜਾਵੇਗੀ ਕਿਉਂਕਿ ਹੁਣ ਤਾ ਉਹ ਸਾਬਤ ਸੂਰਤ ਅਮਿੰ੍ਰਤਧਾਰੀ ਸਿੰਘ ਹੈ। ਮੀਟਿੰਗ ਵਿੱਚ ਇਕ ਵਾਰੀ ਫੇਰ ਜਥੇਦਾਰ ਸਾਹਿਬਾਨਾ ਨੇ ਆਪੋ ਆਪਣੀਆਂ ਜੋਸ਼ੀਲੀਆਂ  ਤਕਰੀਰਾਂ ਕੀਤੀਆਂ ਤੇ ਜਦੋਂ ਨੌਜਵਾਨ ਦੀ ਵਾਰੀ ਆਈ ਤਾਂ ਉਸਨੇ ਸੁਝਾਅ ਦਿੱਤਾ ਕਿ ਮੌਜੂਦਾ ਹਾਲਾਤਾਂ ਵਿੱਚ ਆਧੁਨਿਕ ਤਰੀਕਿਆਂ ਨਾਲ ਕਿਵੇਂ ਆਪਣੀ ਗੱਲ ਕਹੀ ਜਾ ਸਕਦੀ ਹੈ ਸੰਗਤ ਨੂੰ ਆਮ ਵਾਗ ਉਸਦੇ ਵਿਚਾਰ ਬਹੁਤ ਵਧੀਆਂ ਲੱਗ ਰਹੇ ਸਨ ਪਰ ਜਿਉਂ ਹੀ ਨੌਜਵਾਨ ਨੇ ਸਮਾਪਤੀ ਕੀਤੀ ਜੱਥੇਦਾਰ ਸਾਹਿਬ ਨੇ ਮਾਇਕ ਫੜ ਕੇ ਫੇਰ ਹੁਕਮ ਜਾਰੀ ਕਰ ਦਿੱਤਾ ਕਿ ਸੰਗਤ ਜੀ ਹੁਣ ਆਹ ਟੂਟੀ ਵਾਲੀਆਂ ਪੱਗਾਂ ਵਾਲੇ ਸਾਨੂੰ ਸਿਧਾਂਤ ਸਮਝਾਉਣਗੇ?? ਇਹਨਾਂ ਨੂੰ ਕੀ ਪਤਾ ਕਿ ਸਿੱਖੀ ਕੀ ਹੈ ਅਤੇ ਉਸਦੇ ਮਸਲੇ ਕਿਵੇਂ ਹੱਲ ਕਰਨੇ ਹਨ। ਨੌਜਵਾਨ  ਆਪਣਾ ਸੰਦੇਸ਼ ਦੇ ਕੇ ਬਾਹਰ ਚਲਾ ਗਿਆ ਪਰ ਸੰਗਤਾਂ ਜਰੂਰ ਖੁਸਰ ਮੁਸਰ ਕਰ ਰਹੀਆਂ ਸਨ ਕਿ ਜਥੇਦਾਰ ਜੀ ਗੱਲ ਸਿਧਾਂਤ ਦੀ  ਪਹਿਲਾਂ ਵੀ ਨਹੀ ਸੀ ਹੁਣ ਵੀ ਨਹੀ ਹੈ  ਗੱਲ ਤਾਂ  ਨਿੱਜ ਹਊਮੈ ਦੀ ਹੈ ।

ਲੇਖਕ :- ਹਰਕਮਲ ਸਿੰਘ ਬਾਠ

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>