ਨਵਾਂ ਚਕਰੱਵਿਊ: “ਖਾਲਿਸਤਾਨੀਆਂ ” ਨੂੰ ਅਛੂਤ ਬਣਾਉਣ ਦੀ ਗੁੱਝੀ ਸਾਜਿਸ਼

khalistan flag

ਤਕਰੀਬਨ ਇਕ ਦਹਾਕਾ ਪਹਿਲਾਂ ਇਕ ਸਾਬਕਾ ਸਿੱਖ ਖਾੜਕੂ ਆਗੂ ਨੇ ਭਾਰਤੀ ਮੀਡੀਆ ਨੂੰ ਖਾਲਿਸਤਾਨ ਬਾਰੇ ਪੁੱਛੇ ਇਕ ਸਵਾਲ ਬਾਰੇ ਕਿਹਾ ਸੀ ਕਿ ਖਾਲਿਸਤਾਨ ਦਾ ਖਵਾਬ ਹਰ ਇਕ ਸਿੱਖ ਦੇ ਧੁਰ ਅੰਦਰ ਸਮਾਇਆ ਹੋਇਆ ਹੈ ਭਾਂਵੇਂ ਮੁੂੰਹੋ ਉਹ ਮੰਨਣ ਭਾਵੇਂ ਨਾ ਪਰ ਅਚੇਤ ਮਨ ਵਿੱਚ ਹਰ ਇਕ ਸਿੱਖ ਖਾਲਸਾ ਰਾਜ ਦੀ ਕਾਮਨਾ ਜਰੂਰ ਕਰਦਾ ਹੈ। ਸਿੱਖ ਜਦੋਂ ਅਰਦਾਸ ਦੋ ਬਾਅਦ ਦੋਹਰਾ ਪੜਦੇ ਸਮੇਂ ” ਰਾਜ ਕਰੇਗਾ ਖਾਲਸਾ ” ਦੀ ਤੁੱਕ ਉਚਾਰਦੇ ਹਨ ਤਾਂ ਬੋਲਾਂ ਵਿੱਚ ਬਹੁਤਾ ਨਹੀਂ ਤਾਂ ਹਲਕਾ ਜਿਹਾ ਜੋਸ਼ ਤਾਂ ਆਪ ਮੁਹਾਰੇ ਆ ਹੀ ਜਾਂਦਾ ਹੈ । ਸ਼ਾਇਦ ਸਿੱਖਾਂ ਦੇ ਅਚੇਤ ਜਾਂ ਸੁਚੇਤ ਮਨ ਵਿੱਚ ਵਸੇ ਇਸ ਸੰਕਲਪ ਨੂੰ ਭਾਂਪਦਿਆਂ ਹੀ ਅੰਗਰੇਜ ਹਕੂਮਤ ਨੇ ਇਸ ਦੋਹਰੇ ਨੂੰ ਪੜਨ ਤੇ ਦਰਬਾਰ ਸਾਹਿਬ ਵਿੱਚ ਪੰਬੰਦੀ ਲਾ ਦਿੱਤੀ ਸੀ ਜੋ ਕਿ ਅੱਜ ਭਾਰਤੀ ਹਕੂਮਤ ਦੌਰਾਨ ਵੀ ਨਿਰੰਤਰ ਜਾਰੀ ਹੈ । 1947 ਤੋਂ ਬਾਦ ਦੀ ਭਾਰਤੀ ਹਕੂਮਤ ਸਿੱਖਾਂ ਦੇ ਧੁਰ ਅੰਦਰ ” ਕੈ ਰਾਜ ਕਰੈਂ ਕੈ ਲੜ ਮਰੈਂ ਹੈਂ ” ਦੇ ਪਏ ਬੀਜ ਨੂੰ ਪੁੰਗਰਣ ਤੋਂ ਰੋਕਣ ਲਈ ਬਣਾਈ ਨੀਤੀ ਤਹਿਤ ਹੀ ਕਿਵੇਂ ਪਹਿਲਾਂ ਬੋਲੀ ਅਧਾਰਤ ਸੂਬੇ ਤੋਂ ਮਨਾ ਕਰਨਾ ਫੇਰ ਲੰਗੜਾ ਸੂਬਾ ਦੇ ਕੇ ਉਸਦੇ ਪਾਣੀਆਂ ਦਾ ਕੰਟਰੋਲ ਆਵਦੇ ਕੋਲ ਰੱਖ ਕੇ ਉਸਦੀ ਨਿਰੰਤਰ ਲੁੱਟ ਕਰਨੀ, ਫੇਰ ਹਰੀ ਕ੍ਰਾਂਤੀ ਦੇ ਨਾਮ ਹੇਠ ਪੰਜਾਬ ਦੀ ਜਰਖੇਜ਼ ਧਰਤੀ ਨੂੰ ਬੰਜਰ ਬਣਾਉਣ ਦੀ ਸ਼ਾਜਿਸ਼ ਘੜਨੀ ਅਤੇ ਇਸੇ ਘੜੀ ਦੇ ਅਗਲੇ ਪੜਾਹ ਤਹਿਤ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖ ਨੌਜਵਾਨੀ ਨੂੰ ਹਥਿਆਰ ਚੱਕ ਕੇ ਸ਼ੰਘਰਸ਼ ਕਰਨ ਤੇ ਮਜਬੂਰ ਕਰਨ ਅਤੇ ਫੇਰ ਸਰਕਾਰੀ ਦਹਿਸ਼ਤਗਰਦੀ ਹੇਠ ਇਕ ਦਹਾਕੇ ਤੱਕ ਉਹਨਾਂ ਨੂੰ ਅਤਿਵਾਦੀ ਗਰਦਾਨ ਕੇ ਉਹਨਾਂ ਦਾ ਸ਼ਿਕਾਰ ਖੇਡਣਾ ਇਹ ਸਭ ਇਤਿਹਾਸ ਦਾ ਹਿੱਸਾ ਬਣਨ ਦੇ ਨਾਲ ਨਾਲ ਕਾਫੀ ਹੱਦ ਤੱਕ ਸਿੱਖ ਕੌਮ ਦੇ ਇਕ ਵੱਡੇ ਤਬਕੇ ਦੇ ਸਮਝ ਵਿੱਚ ਵੀ ਆ ਚੁੱਕਿਆ ਹੈ। ਪਰ ਜਿਵੇਂ ਅਸੀਂ ਭਾਰਤੀ ਨਿਜਾਮ ਦੀ ਨੀਤੀ ਤੋ ਜਾਣੂ ਹਾਂ ਕਿ ਉਹ ਸਾਡੇ ਤੋਂ ਦੋ ਕਦਮ ਅੱਗੇ ਦੀ ਸੋਚਦੇ ਹਨ ਸੋ ਉਹ ਇਹ ਸਮਝਦੇ ਸਨ ਕਿ ਸਿੱਖ ਕੌੰਮ ਦੇ ਸਵੈਮਾਣ ਅਤੇ ਪ੍ਰਭੂੁੱਸਤਾ ਦੇ ਸ਼ੰਘਰਸ਼ ਨੂੰ ਸਿਰਫ ਖਤਮ ਹੀ ਜਰੂਰੀ ਨਹੀਂ ਸਗੋਂ ਸਿੱਖ ਮੁੜ ਇਸ ਪਾਸੇ ਕਦੇ ਸੋਚਣ ਵੀ ਨਾਂ ਇਸ ਬਾਰੇ ਵੀ ਨੀਤੀ ਲਾਗੂ ਕੀਤੀ ਜਾਵੇ ਅਤੇ ਇਸੇ ਨੀਤੀ ਵਿੱਚੋਂ ਨਿਕਲਿਆ ਹੈ ਇਹ ਨਵਾਂ ਚਕਰੱਵਿਊ
ਆਮ ਸਮਾਜਿਕ ਸਿਧਾਂਤ ਹੈ ਕਿ ਜਿਸ ਵਿਅਕਤੀ ਜਾਂ ਸੰਸਥਾ ਬਾਰੇ ਇਹ ਪ੍ਰਭਾਵ ਬਣਾ ਦਿੱਤਾ ਜਾਵੇ ਕਿ ਉਹ ਬਹੁਤ ਹੀ ਗੈਰ ਸਮਾਜਿਕ ਹੈ ਜਾ ਅਸਭਅਕ ਹੈ ਉਸ ਨਾਲ ਫੇਰ ਕੋਈ ਵੀ ਮੇਲ ਜੋਲ ਰੱਖਣਾ ਪਸੰਦ ਨਹੀਂ ਕਰਦਾ । ਭਾਰਤੀ ਇਤਿਹਾਸ ਵਿੱਚ ਇਸਦੀ ਬਹੁਤ ਵੱਡੀ ਉਦਾਹਰਣ ਹੈ ਕਿ ਕਿਵੇਂ ਇਥੋਂ ਦੇ ਮੂਲਨਿਵਾਸੀਆਂ ਨੂੰ ਇਸੇ ਪੈਤੜੇ ਰਾਹੀਂ ਅਛੂਤ ਬਣਾਇਆ ਗਿਆ। ਪੁਰਾਤਨ ਕਥਾਵਾਂ ਵਿੱਚ ਉਹਨਾਂ ਨੂੰ ਰਾਖਸ਼ ਬਣਾ ਕਿ ਪੇਸ਼ ਕੀਤਾ ਗਿਆ ਅਤੇ ਅੱਜ ਜੇਕਰ ਕਿਸੇ ਇਨਸਾਨ ਨੂੰ ਰਾਖਸ਼ ਕਿਹ ਦਿੱਤਾ ਜਾਵੇ ਤਾਂ ਉਹ ਇਵੇਂ ਮਹਿਸੂਸ ਕਰਦਾ ਹੈ ਕਿ ਉਸਨੂੰ ਗਾਲ ਦਿੱਤੀ ਗਈ ਹੈ। ਇਹ ਵਰਤਾਰਾ ਸਮਾਜਿਕ ਮਾਨਸਿਕਤਾ ਵਿੱਚ ਇਸ ਕਦਰ ਬੈਠ ਜਾਂਦਾ ਹੈ ਕਿ ਨਿੱਕੇ ਹੁੰਦਿਆਂ ਤੋਂ  ਬੱਿਚਆਂ ਨੂੰ ਵੀ ਇਹ ਸਿੱਖਾਇਆ ਜਾਂਦਾ ਹੈ ਕਿ ਤੁਸੀਂ ਦੇਵਤੇ ਬਣਨਾ ਹੈ ਨਾ ਕਿ ਰਾਖਸ਼ਸ਼। ਬ੍ਰਾਹਮਣਵਾਦ ਦੇ ਰਚੇ ਇਸ ਚੱਕਵਿਊ ਵਿਚੋਂ ਅੱਜ ਤੱਕ ਵੀ ਹਿੰਦੋਸਤਾਨੀ ਦੇ ਮੂਲਨਿਵਾਸੀ ਨਹੀਂ ਨਿਕਲ ਸਕੇ ਹਨ। ਮੂਲਨਿਵਾਸੀਆਂ ਦੇ ਕੁਝ ਲੋਕ ਸਮਾਜਿਕ ਤੌਰ ਤੇ ਭਾਵੇਂ ਆਰਥਿਕ ਸਪੰਨ ਹੋ ਕੇ ਕੁਝ ਇਕ ਵੱਡੇ ਅਹੁਦੇ ਤੇ ਪਹੁੰਚ ਗਏ ਹੋਣ ਅਜਿਹਾ ਕਰਨ ਵਿੱਚ ਉਹ ਉਦੋਂ ਹੀ ਸਫਲ ਹੋਏ ਜਦੋਂ ਉਹਨਾ ਬ੍ਰਾਹਮਣਵਾਦ ਦੀ ਬਣਾਈ ਇਸ ਵਿਉਂਤਬੰਦੀ ਨੂੰ ਮੰਨ ਲਿਆ। ਜਿਨਾਂ ਨਹੀਂ ਮੰਨਿਆ ਅਤੇ ਇਸ ਦੇ ਵਿਰੁਧ ਸ਼ੰਘਰਸ਼ ਕੀਤਾ ਉਹ ਅੱਜ ਵੀ ਉਸੇ ਤਰਾਂ ਬਹਗਿਣਤੀ ਦੀਆਂ ਨਜਰਾਂ ਵਿੱਚ ਅਛੂਤ ਹਨ ਅਤੇ ਉਹਨਾਂ ਨਾਲ ਮੇਲਜੋਲ ਰੱਖਣਾ ਇਕ ਮਾੜਾ ਵਰਤਾਰਾ ਸਮਝਿਆ ਜਾਂਦਾ ਹੈ।
ਬਹੁਤ ਹੱਦ ਤੱਕ ਇਸੇ ਨਾਲ ਮਿਲਦਾ ਜੁਲਦਾ ਚੱਕਰਵਿਊ ਹੀ ਸਿੱਖਾਂ ਲਈ ਵੀ ਬੁਣਿਆ ਗਿਆ। ਅਸੀਂ ਦੇਖਿਆ ਹੈ ਕਿ 1995ਵਿਆਂ ਵਿੱਚ ਮੱਧਮ ਹੋਈ ਸਿੱਖ ਪ੍ਰਭੂਸੱਤਾ ਦੀ ਲਹਿਰ ਤੋਂ ਬਾਅਦ ਕਿਵੇਂ ਬਹੁਤ ਹੀ ਸੁਲਝੇ ਹੋਏ ਅਤੇ ਮਹੀਨ ਤਰੀਕੇ ਨਾਲ ਜਿਥੇ ਇਕ ਪਾਸੇ ਭਾਰਤੀ ਸਿਨੇਮਾ ਅਤੇ ਟੈਲੀਵੀਜਨ ਨੇ ਸਿੱਖ ਸਰੂਪ ਵਾਲਾ ਕਿਰਦਾਰਾਂ ਨੂੰ ਜੋਕਰ ਅਤੇ ਮਸਖਰੇ ਬਣਾ ਕਿ ਪੇਸ਼ ਕਰਨਾ ਸੁਰੂ ਕੀਤਾ ਤਾਂ ਦੂਸਰੇ ਪਾਸੇ ਸਰਕਾਰੀ ਅੱਤਵਾਦ ਵਿਚ ਮਾਰੇ ਨੌਜਵਾਨਾਂ ਨੂੰ ਉਸੇ ਪੁਰਾਣੀ ਨੀਤੀ ਤਹਿਤ ਗੈਰਸਮਾਜਿਕ ਤੱਤ ਬਣਾ ਕਿ ਪਰਚਾਰਿਆ ਗਿਆ ਜਿਸਦਾ ਨਤੀਜਾ ਇਹ ਹੋਇਆ ਕਿ ਇਕ ਨੌਜਵਾਨੀ ਤੋਂ ਬਾਅਦ ਪੁੰਗਰ ਰਹੀ ਅਗਲੀ ਨੌਜਵਾਨੀ ਇਸ ਵਰਤਾਰੇ ਦੇ ਪ੍ਰਭਾਵ ਹੇਠ ਇਕ ਤਾਂ ਸਿੱਖੀ ਸਰੂਪ ਤੋਂ ਦੂਰ ਹੋਣੀ ਸ਼ੁਰੂ ਹੋ ਗਈ ਦੂਸਰਾ ਸਿੱਖ ਪ੍ਰਭੁਸੱਤਾ ਲਈ ਲੜੇ ਨੌਜਵਾਨਾਂ ਦੇ ਪਰਿਵਾਰਾਂ ਤੋਂ ਵੀ ਉਹਨਾਂ ਦੂਰੀ ਬਣਾ ਲਈ ।ਇਸਦੀਆਂ ਪ੍ਰਤੱਖ ਉਦਾਹਰਣਾ ਅੱਜ ਵੀ ਪੰਜਾਬ ਦੇ ਬਹੁਤੇ ਪਿੰਡਾ ਵਿੱਚ ਤੁਹਾਨੂੰ ਦੇਖਣ ਸੁਣਨ ਨੂੰ ਮਿੱਲ ਜਾਂਦੀਆਂ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਤਾਂ ਇਹ ਵਰਤਾਰਾ ਹੋਰ ਵੀ ਖਤਰਨਾਕ ਸੀ ਜਿਥੇ ਜੇ ਕਿਸੇ ਸਿੱਖ ਪਰਿਵਾਰ ਦਾ ਨੌਜਵਾਨ ਇਸ ਸ਼ੰਘਰਸ਼ ਵੱਲ ਗਿਆ ਤਾਂ ਉਸ ਦੇ ਆਪਣੇ ਮਾਪਿਆਂ ਨੇ ਇਸ ਗੱਲ ਦੀ ਸਮਾਜਿਕ ਤੌਰ ਤੇ ਸ਼ਰਮ ਮੰਨੀ ਅਤੇ ਇਹੋ ਉਹ ਹਾਕਮ ਚਾਹੁੰਦੇ ਸੀ।
ਹਿੰਦੋਸਤਾਨੀ ਹਾਕਮਾਂ ਨੂੰ ਇਹ ਗੱਲ ਵੀ ਭਲੀ ਭਾਂਤ ਪਤਾ ਸੀ ਕਿ ਹਿੰਦੋਸਤਾਨ ਦੇ ਘੇਰੇ ਵਿੱਚ ਵਸਦੇ ਸਿੱਖਾਂ ਨੂੰ ਤਾਂ ਉਸਨੇ ਆਪਣੇ ਇਸ ਚਕਰਵਿਊ ਵਿੱਚ ਫਸਾ ਲਿਆ ਹੈ ਤਾਂ ਉਸਨੇ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਨੂੰ ਵੀ ਇਸ ਚੱਕਰਵਿਊ ਦੇ ਘੇਰੇ ਵਿੱਚ ਲਿਆਂਉਣਾ ਸ਼ੁਰੂ ਕੀਤਾ , ਕਨਿਸ਼ਕ ਵਰਗੇ ਕਾਂਡਾਂ ਦੀ ਆਪ ਹੀ ਸ਼ਾਜਿਸ਼ ਰਚ ਕੇ ਰਾਜਨਿਤਕ ਸਿੱਖ ਕਾਰਕੁਨੰਾ ਨੂੰ ਅੱਤਿਵਾਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਸਾਰਾ ਕੂਟਨਿਤਕ ਢਾਂਚਾ ਇਸ ਕਮ ਲਈ ਲਾ ਦਿੱਤਾ। ੀੲਸ ਪਾਸੇ ਉਹਨਾਂ ਦਾ ਕੂਟਨਿਤਕ ਢਾਚਾ ਦੂਸਰੇ ਮੁਲਕਾਂ ਦੇ ਸਰਕਾਰੇ ਦਰਬਾਰੇ ਸਿੱਖਾਂ ਨੂੰ ਬਦਨਾਮ ਕਰ ਰਿਹਾ ਸੀ ਤਾਂ ਦੂਸਰੇ ਪਾਸੇ ਇਹਨਾਂ ਦਾ ਬਾਲੀਵੁਡ ਰੂਪੀ ਸਭਿਆਚਾਰਕ ਅਤਿਵਾਦ ਬਾਹਰਲੇ ਮੁਲਕਾਂ ਦੀ ਨਵੀਂ ਪਨੀਰੀ ਨੂੰ ਠੀਕ ਉਸੇ ਕਿਸਮ ਦੀ ਡੋਜ ਦੇ ਰਿਹਾ ਸੀ ਜੋ ਅਸੀਂ ਪਹਿਲਾਂ ਪੰਜਾਬ ਵਿੱਚ ਦੇਖ ਚੁੱਕੇ ਸੀ ਤਾਂ ਕਿ ਨਵੀਂ ਸਿੱਖ ਨੌਜਵਾਨੀ ਵਿੱਚ ਵੀ ਸਿੱਖ ਸਿਧਾਂਤਾਂ , ਸਿੱਖ ਸਭਿਆਚਾਰ , ਅਤੇ ਸਿੱਖ ਪ੍ਰਭੂਸੱਤਾ ਪ੍ਰਤੀ ਨਫਰਤ ਉਹਨਾਂ ਦੇ ਅਣਭੋਲ ਮਨਾ ਵਿੱਚ ਭਰ ਦਿੱਤੀ ਜਾਵੇ।
ਹਿੰਦੋਸਤਾਨੀ ਨਿਜਾਮ ਦੇ ਰਚੇ ਇਸ ਚੱਕਰਵਿਊ ਦੇ ਨਤੀਜੇ ਹੁਣ ਪ੍ਰਤਖ ਰੂਪ ਵਿੱਚ ਦੇਖੇ ਜਾ ਸਕਦੇ ਹਨ ਜਦੋਂ ਅਸੀਂ ਦੇਖਦੇ ਹਾਂ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਵਰਗਾ ਕਾਂਗਰਸੀ ਆਗੂ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਕਹਿ ਕੇ ਮਿਲਣ ਤੋਂ ਇਨਕਾਰ ਕਰਦਾ ਹੈ ਤਾਂ ਸੁੱਖਪਾਲ ਖਹਿਰੇ ਵਰਗੇ ਆਗੂ ਇਹ ਬਿਆਨ ਦਿੰਦੇ ਹਨ ਕਿ ਹਰਜੀਤ ਸੱਜਣ ਨੂੰ ਖਾਲਿਸਤਾਨੀ ਕਹਿਣਾ ਬਾਹਰਲੇ ਮੁਲਕੀ ਵਸਦੇ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਬਦਨਾਲ ਕਰਨਾ ਹੈ, ਜਿਸਦਾ ਅਸਿੱਧੇ ਰੂਪ ਵਿੱਚ ਮਤਲਬ ਇਹ ਹੋਇਆ ਕਿ ਖਾਲਿਸਤਾਨੀ ਹੋਣਾ ਇਕ ਬਦਨਾਮੀ ਵਾਲੀ ਗੱਲ ਹੈ ਅਤੇ ਬਹੁਤੇ ਸਾਡੇ ਅਣਭੋਲ ਸਿੱਖ ਬਿਨਾਂ ਸੋਚੇ ਸਮਝੇ ਖਹਿਰਾ ਸਹਿਬ ਦੇ ਇਸ ਬਿਆਨ ਨੂੰ ਧੜਾ ਧੜ ਅੱਗੇ ਪਹੁੰਚਾ ਰਹੇ ਸਨ। ਸਿੱਖਾਂ ਦੇ ਬਾਹਰਲੇ ਮੁਲਕਾਂ ਤੇ ਚਲਦੇ ਰੇਡੀਓ ਅਤੇ ਟੈਲੀਵੀਜਨਾਂ ਉਪਰ ਵੀ ਇਹੋ ਮੁੱਦਾ ਉਭਾਰਿਆ ਗਿਆ ਕਿ ਕੈਪਟਨ ਦੇ ਇਸ ਬਿਆਨ ਨਾਲ ਪੰਜਾਬੀ ਬਦਨਾਮ ਹੋਏ ਹਨ। ਹੋਰ ਤਾਂ ਹੋਰ ਬਹੁਤੇ ਖਾਲਿਸਤਾਨੀ  ਜਾਣੇ ਅਣਜਾਣੇ ਇਸ ਚੱਕਰਵਿਊ ਵਿੱਚ ਫਸ ਕੇ ਇਹੋ ਰਾਗ ਅਲਾਪਦੇ ਹਨ ਜਦੋਂਕਿ ਉਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਖਾਲਿਸਤਾਨੀ ਹੋਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਨੂੰ ਇਸ ਤੇ ਫਖਰ ਹੈ।
ਜੇਕਰ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੇ ਇਸ ਰੁਝਾਨ ਦਾ ਕਾਨੂੰਨੀ ਪੱਖ ਵੀ ਦੇਖਿਆ ਜਾਵੇ ਯੂ ਐਨ ਓ ਤਾਂ ਹਰ ਕੌੰਮ ਨੂੰ ਸਵੈ ਨਿਰਣੈ ਦਾ ਅਧਿਕਾਰ ਦਿੰਦੀ ਹੀ ਹੈ ਨਾਲ ਦੀ ਨਾਲ ਹਿੰਦੋਸਤਾਨ ਦੀ ਆਵਦੀ ਸੁਪਰੀਮ ਕੋਰਟ ਨੇ 2007 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਟੀਸ਼ਨ ਦੇ ਸੁਣਵਾਈ ਕਰਦਿਆਂ ਇਹ ਫੈਸਲਾ ਦਿੱਤਾ ਸੀ ਕਿ ਲੋਕਤੰਤਰੀ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਕੋਈ ਜੁਰਮ ਨਹੀਂ ਫੇਰ ਇਹਨਾਂ ਭਾਰਤੀ ਹਾਕਮਾ ਕੋਲ ਕੀ ਕਾਨੂੰਨੀ ਤੇ ਇਖਲਾਕੀ ਹੱਕ ਹੈ ਇਸ ਕਿਸਮ ਦੀ ਬਿਆਨਬਾਜੀ ਕਰ ਕੇ ਖਾਲਿਸਾਨੀਆਂ ਨੂੰ ਸਮਾਜ ਵਿੱਚ ਬਦਨਾਮ ਕਰਨ ਦਾ? ਕੌਮਾਂਤਰੀ ਪੱਧਰ ਤੇ ਦੇਖੀਏ ਤਾਂ ਸਕੌਟਲੈਂਡ ਵਾਲੇ ਜਿਵੇਂ ਇੰਗਲੈਂਡ ਤੋ ਅਜਾਦੀ ਮੰਗ ਰਹੇ ਅਤੇ ਦੂਸਰੇ ਪਾਸੇ ਕਿਊਬਕ ਲੰਮੇ ਸਮੇਂ ਤੋ ਕੈਨੇਡਾ ਤੋਂ ਵੱਖ ਹੋਣਾ ਚਾਹੁੰਦਾ ਹੈ ਕੀ ਕਦੇ ਅਸੀਂ ਸੁਣਿਆ ਹੈ ਕਿ ਸਕੌਟਲੈਂਡ ਜਾਂ ਕਿਊਬੈਕ ਜਾਂ ਸਪੇਨ ਦੇ ਕੈਟੋਲੋਨੀਆ ਦੇ ਰਾਜਨਿਤਕ ਆਗੂਆਂ ਨੂੰ ਸਮਾਜਿਕ ਤੌਰ ਤੇ ਕਿਸੇ ਨੇ ਇਸ ਤਰਾਂ ਅਛੂਤ ਬਣਾ ਕਿ ਪੇਸ਼ ਕੀਤਾ ਹੋਵੇ ਤੇ ਕਿਹਾ ਹੋਵੇ ਕਿ ਉਹਨਾਂ ਨਾਲ ਸਮਾਜਿਕ ਸਰੋਕਾਰ ਰੱਖਣਾ ਇਕ ਬਦਨਾਮੀ ਵਾਲੀ ਗੱਲ ਹੈ । ਯੂ ਐਨ ਦਾ ਮਨੁੱਖੀ ਅਧਿਕਾਰਾਂ ਦਾ ਚਾਰਟਰ ਕਹਿੰਦਾ ਹੈ ਕਿ ਹਰ ਇਕ ਇਨਸਾਨ ਨੂੰ ਆਪਣੇ ਰਾਜਨਿਕ ਵਿਚਾਰਾਂ ਦੀ ਅਜਾਦੀ ਹੈ ਤਾ ਫੇਰ ਕਿ ਇਹ ਚਾਰਟਰ ਸਿੱਖਾਂ ਤੇ ਲਾਗੂ ਨਹੀਂ ਹੁੰਦਾ ਕੀ ਕਾਰਨ ਹੈ ਕਿ ਜੇਕਰ ਕੋਈ ਸਿੱਖ ਆਗੂ ਵੱਖਰੇ ਸਿੱਖ ਰਾਜ ਜਾਂ ਖੁੱਸੀ ਹੋਈ ਸਿੱਖ ਪ੍ਰਭੂਸੁੱਤਾ ਦੀ ਬਹਾਲੀ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਝੱਟ ਗਰਮਖਿਆਲੀ ਐਲਾਨ ਕਰ ਦਿੱਤਾ ਜਾਂਦਾ ਹੈ ।

ਪੂਰਬੀ ਏਸ਼ੀਆ ਦਾ ਇਤਿਾਹਸ ਅਜੇ ਕੋਈ ਬਹੁਤਾ ਪੁਰਾਣਾ ਨਹੀਂ ਹੋਇਆ 1947 ਤੋਂ ਲੈ ਕੇ ਹੁਣ ਤੱਕ ਤਿੰਨ ਮੁਲਕ ਇਸ ਖਿਤੇ ਵਿੱਚ ਬਣ ਚੁੱਕੇ ਹਨ। ਜਦੋਂ ਜਵਾਹਰ ਲਾਲ ਨਹਿਰੂ ਅਤੇ ਮੋਹਨ ਦਾਸ ਕਰਮ ਚੰਦ ਗਾਂਧੀ ਸ਼ਾਂਤਮਈ ਤਰੀਕੇ ਨਾਲ ਅੰਗਰੇਜਾਂ ਤੋਂ ਅਜਾਦੀ ਦੀ ਮੰਗ ਕਰਦੇ ਸਨ ਤਾਂ ਕੀ ਕਦੇ ਉਹਨਾਂ ਨੂੰ ਕਿਸੇ ਇਤਿਹਾਸਕ ਪੁਸਤਕ ਜਾਂ ਹਵਾਲੇ ਵਿੱਚ ਗਰਮਖਿਆਲੀ ਲਿਖਿਆ ਗਿਆ?? । ਸੇyਖ ਮੁਜੀਬਰ ਰਹਿਮਾਨ ਨੇ ਪੂਰਬੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਉਣ ਦੀ ਮੰਗ ਕੀਤੀ ਅਤੇ ਹਿੰਦੋਸਤਾਨੀਆਂ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਪਾਕਿਸਤਾਨ ਨੂੰ ਤੋੜਨ ਵਿੱਚ ਫੇਰ ਮੌਜੂਦਾ ਹਿੰਦੋਸਤਾਨੀ ਹਿਸਾਬ ਨਾਲ ਤਾਂ ਉਹ ਹਿੰਦੋਸਤਾਨੀ ਅਤੇ ਬਗਲਾਦੇਸ਼ੀ ਸਭ ਗਰਮਖਿਆਲੀ ਹੋਏ। ਫਰ ਜਿਵੇਂ ਕਿ ਆਮ ਹੀ ਕਹਾਵਤ ਹੈ ਕਿ ਮਾਨਵੀ ਸੰਸਾਰ ਵਿੱਚ ਇਕੋ ਸਿਧਾਂਤ ਕਮ ਕਰਦਾ ਹੈ ਕਿ ਜਾਂ ਤਾਂ ਖੁੱਦ ਨੂੰ ਪਰਿਭਾਸ਼ਤ ਕਰੋ ਜਾਂ ਫੇਰ ਦੂਸਰੇ ਤੁਹਾਨੂੰ ਕਰ ਦੇਣਗੇ ਸੋ ਉਹੀ ਹੁਣ ਸਿੱਖਾਂ ਦੇ ਮਾਮਲੇ ਵਿੱਚ ਹੋ ਰਿਹਾ ਹੈ। ਵੱਖਰੇ ਰਾਜਨਿਤਕ ਵਿਚਾਰ ਰੱਖਣ ਵਾਲੇ ਸਿੱਖਾਂ ਨੂੰ ਅਛੂਤ ਬਣਾ ਉਹਨਾਂ ਵਿੱਚ ਏਨੀ ਹੀਣ ਭਾਵਨਾ ਭਰਨ ਦੀ ਚਾਲ ਚੱਲੀ ਜਾ ਰਹੀ ਹੈ ਕਿ ਸਿੱਖ ਖੁੱਦ ਹੀ ਆਪ ਮੁਹਾਰੇ ਕੂਕਣ ਕਿ ਸਾਡਾ ਖਾਲਿਸਤਾਨੀਆਂ ਨਾਲ ਕੋਈ ਸਰੋਕਾਰ ਨਹੀਂ ।

ਜੇਕਰ ਸਿੱਖਾਂ ਨੇ ਸਮੇਂ ਰਹਿੰਦੇ ਇਸ ਚੱਕਰਵਿਊ ਨੂੰ ਨਾ ਤੋੜਿਆ ਤਾਂ ਭਾਰਤੀ ਰਾਸ਼ਟਰਵਾਦ  ਦਾ ਅਜਗਰ ਕੇਵਲ ਸਾਨੂੰ ਹਿੰਦੋਸਤਾਨ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ਵਿੱਚ ਵੀ ਨਿਗਲਣ ਲਈ ਤਿਆਰ ਬੈਠਾ ਹੈ ਜਿਵੇਂ ਡਾ ਇਕਬਾਲ ਨੇ  ਕਿਹਾ ਸੀ ਕਿ

‘……………………….ਤੁਮਹਾਰੀ ਦਾਸਤਾ ਤੱਕ ਨਾ ਹੋਗੀ ਦਾਸਤਾਨੋ ਮੇਂ’

ਸੋ ਊਮੀਦ ਕਰਦੇ ਹਾਂ ਕਿ ਸਮੇਂ ਰਹਿੰਦੇ ਅਸੀਂ ਸਮਝਾਂਗੇ ਅਤੇ ਨਾ ਸਿਰਫ ਸਾਡੀ ਦਾਸਤਾਂ ਰਹੇਗੀ ਸਗੋਂ ਸਾਡੀ ਦਾਸਤਾਨ ਦੀਆਂ ਦੁਨੀਆਂ ਦੇ ਸੰਘਰਸ਼ੀਲ ਲੋਕ ਤਸ਼ਬੀਹਾਂ ਦਿਆ ਕਰਨ ਗੇ।

ਹਰਕੰਵਲ ਸਿੰਘ ਬਾਠ
ਮੈਲਬੌਰਨ
17 ਅਪ੍ਰੈਲ 2017

 

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>