ਤੈਰਾਕੀ ਕਰਦੇ ਸਮੇਂ ਝੀਲ ‘ਚ ਡੁੱਬਣ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ

default

ਮੈਲਬੌਰਨ— ਸ਼ਹਿਰ ਦੀ ਇੱਕ ਝੀਲ ‘ਚ ਤੈਰਾਕੀ ਕਰਦੇ ਵੇਲੇ ਦੋ ਵਿਅਕਤੀਆਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀਆਂ ਖਬਰਾਂ ਮੁਤਾਬਕ ਇਹ ਹਾਦਸਾ ਐਤਵਾਰ ਸ਼ਾਮੀਂ ਮਿੱਲ ਪਾਰਕ ਕਸਬੇ ਦੀ ਇੱਕ ਝੀਲ ‘ਚ ਵਾਪਰਿਆ। ਪੁਲਸ ਦੇ ਸੀਨੀਅਰ ਸਾਰਜੈਂਟ ਮਾਰਕ ਸਮਿੱਥ ਨੇ ਦੱਸਿਆ ਇੱਥੇ ਕੁਝ ਦੋਸਤ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ‘ਚੋਂ ਦੋ ਨੇ, ਜਿਨ੍ਹਾਂ ਦੀ ਉਮਰ ਕ੍ਰਮਵਾਰ 19 ਅਤੇ 30 ਸਾਲ ਸੀ, ਨੇ ਝੀਲ ‘ਚ ਤੈਰਾਕੀ ਕਰਨ ਦਾ ਫੈਸਲਾ ਲਿਆ। ਪਾਣੀ ‘ਚ ਛਾਲ ਮਾਰਨ ਦੇ ਕੁਝ ਸਮੇਂ ਬਾਅਦ ਉਹ ਲਾਪਤਾ ਹੋ ਗਏ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਦੋਵੇਂ ਬਾਹਰ ਨਹੀਂ ਆਏ ਤਾਂ ਉਨ੍ਹਾਂ ਦੇ 21 ਸਾਲਾ ਦੋਸਤ ਨੇ ਝੀਲ ‘ਚ ਛਾਲ ਮਾਰੀ। ਕੁਝ ਸਮੇਂ ਬਾਅਦ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸ਼ਰਾਬ ਦੇ ਅਸਰ ਕਾਰਨ ਪਾਣੀ ‘ਚ ਤੈਰਨਾ ਉਸ ਲਈ ਕਾਫੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਕਤ 21 ਸਾਲਾ ਨੌਜਵਾਨ ਤੁਰੰਤ ਪਾਣੀ ‘ਚੋਂ ਬਾਹਰ ਆਇਆ ਅਤੇ ਉਸ ਨੇ ਝੀਲ ਕਿਨਾਰੇ ਖੜ੍ਹੇ ਆਪਣੇ ਬਾਕੀ ਦੋਸਤਾਂ ਨੂੰ ਪੁਲਸ ਨੂੰ ਸੂਚਿਤ ਕਰਨ ਲਈ ਕਿਹਾ। ਸ਼੍ਰੀ ਸਮਿੱਥ ਮੁਤਾਬਕ ਇਸ ਪਿੱਛੋਂ ਝੀਲ ‘ਤੇ ਪੁਲਸ ਅਤੇ ਸਟੇਟ ਐਮਰਜੈਂਸੀ ਸੇਵਾਵਾਂ ਵਲੋਂ ਵੱਡੇ ਪੱਧਰ ‘ਤੇ ਭਾਲ ਅਤੇ ਬਚਾਅ ਮੁਹਿੰਮ ਚਲਾਈ ਗਈ ਅਤੇ ਰਾਤੀਂ 9.30 ਤੋਂ 10.30 ਵਜੇ ਦੇ ਵਿਚਕਾਰ ਦੋਹਾਂ ਦੀਆਂ ਲਾਸ਼ਾਂ ਪਾਣੀ ‘ਚੋਂ ਬਾਹਰ ਕੱਢੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>