ਟਰੂਡੋ ਸਰਕਾਰ ਇਸ ਹਫਤੇ ਬਜਟ ਪੇਸ਼ ਕਰੇਗੀ

Canada's Prime Minister Justin Trudeau takes part in an interview with Reuters in his office on Parliament Hill in Ottawa, Ontario, Canada, May 19, 2016. REUTERS/Chris Wattie
ਓਟਾਵਾ— ਕੈਨੇਡਾ ਦੀ ਟਰੂਡੋ ਸਰਕਾਰ ਇਸ ਹਫਤੇ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਗੁਆਂਢੀ ਦੇਸ਼ ਅਮਰੀਕਾ ਵਿਚ ਚੱਲ ਰਹੇ ਹਾਲਾਤ ਕਾਰਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਆਪਣੇ ਕਈ ਫੈਸਲਿਆਂ ‘ਚ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਹਨ। ਹਾਲ ਦੀ ਘੜੀ ਤਾਂ ਅਮਰੀਕੀ ਅਰਥਚਾਰੇ ਵਿਚ ਆਈ ਮਜ਼ਬੂਤੀ ਨਾਲ ਕੈਨੇਡਾ ਨੂੰ ਫਾਇਦਾ ਹੋ ਰਿਹਾ ਹੈ। ਵਿੱਤ ਮੰਤਰੀ ਬਿਲ ਮੌਰਨੀਊ ਪੂਰੀ ਸਕਾਰਾਤਮਕਤਾ ਨਾਲ ਬੁੱਧਵਾਰ ਨੂੰ ਦੇਸ਼ ਦਾ ਬਜਟ ਪੇਸ਼ ਕਰਨਗੇ। ਪਿਛਲੇ ਕੁਝ ਮਹੀਨਿਆਂ ਵਿਚ ਵਪਾਰ ਤੋਂ ਲੈ ਕੇ ਲੇਬਰ ਅਤੇ ਹਾਊਸਿੰਗ ਦੇ ਖੇਤਰ ਵਿਚ ਹੋਏ ਸਿਹਤਮੰਦ ਵਾਧੇ ਕਾਰਨ ਭਵਿੱਖ ਸੰਬੰਧੀ ਅੰਦਾਜ਼ੇ ਲਾਉਣ ਵਾਲਿਆਂ ਨੂੰ ਆਰਥਿਕ ਵਿਕਾਸ ਦੀ ਸੰਭਾਵਨਾਂ ਨਜ਼ਰ ਆਉਣ ਲੱਗੀ ਹੈ।
ਬੀਤੇ ਸਮੇਂ ਵਿਚ ਹੋਏ ਆਰਥਿਕ ਸੁਧਾਰਾਂ ਦੇ ਬਾਵਜੂਦ ਵਪਾਰ ਅਤੇ ਟੈਕਸ ਨੀਤੀਆਂ ਵਿਚ ਵੱਡੇ ਬਦਲਾਅ ਕਰਨ ਦੇ ਸੰਕੇਤਾਂ ਦੇ ਚੱਲਦਿਆਂ ਅਮਰੀਕੀ ਪ੍ਰਸਤਾਵਾਂ ਲਈ ਕੈਨੇਡਾ ਕਾਫੀ ਫਿਕਰਮੰਦ ਹੈ। ਕਈਆਂ ਦਾ ਮੰਨਣਾ ਹੈ ਕਿ ਇਨ੍ਹਾਂ ਤਬਦੀਲੀਆਂ ਵਿਚ ਬਾਰਡਰ ਐਡਜਸਟਮੈਂਟ ਟੈਕਸ (ਸਰਹੱਦੀ ਵਿਵਸਥਾ ਟੈਕਸ) ਵੀ ਸ਼ਾਮਲ ਹੋ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਅਮਰੀਕਾ ਜਿਹੋ ਜਿਹੀਆਂ ਤਬਦੀਲੀਆਂ ਲਿਆਵੇਗਾ ਅਤੇ ਕੈਨੇਡਾ ਉਸ ਬਾਰੇ ਕਿਹੋ ਜਿਹੀ ਪ੍ਰਤੀਕਿਰਿਆ ਦੇਵੇਗਾ ਇਹ ਉਦੋਂ ਹੀ ਪਤਾ ਲੱਗ ਸਕੇਗਾ।
Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>