ਚਾਈਨਾ ਈਸਟਰਨ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਵਿਚ ਛੇਕ ਟਲਿਆ ਵੱਡਾ ਹਾਦਸਾ

default (1)

ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਸ਼ੰਘਾਈ ਲਈ ਉਡਾਣ ਭਰਨ ਵਾਲੇ ਚਾਈਨਾ ਈਸਟਰਨ ਏਅਰਲਾਈਨਜ਼ ਦੇ ਜਹਾਜ਼ ਦੇ ਇੰਜਣ ਵਿਚ ਛੇਕ ਹੋਣ ਕਾਰਨ ਉਸ ਨੂੰ ਹੰਗਾਮੀ ਹਾਲਤ ਵਿਚ ਵਾਪਸ ਸਿਡਨੀ ਵਿਖੇ ਉਤਾਰ ਲਿਆ ਗਿਆ। ਚਾਈਨਾ ਈਸਟਰਨ ਏਅਰਲਾਈਨਜ਼ ਦੀ ਜਨਰਲ ਮੈਨੇਜਰ ਕੈਥੀ ਝਾਂਗ ਨੇ ਕਿਹਾ ਕਿ ਏਅਰਬੱਸ ਏ 330 ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਉਹ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਜਹਾਜ਼ ‘ਚ ਸਵਾਰ ਸਾਰੇ ਯਾਤਰੀ ਅਤੇ ਕਰੂ ਮੈਂਬਰ ਸੁਰੱਖਿਅਤ ਹਨ। ਆਸਟ੍ਰੇਲੀਆਈ ਸੋਸ਼ਲ ਮੀਡੀਆ ‘ਤੇ ਇੰਜਣ ਵੱਲ ਵੱਡਾ ਛੇਕ ਹੋਣ ਦੀ ਤਸਵੀਰ ਵਾਇਰਲ ਹੋ ਰਹੀ ਹੈ। ਜਹਾਜ਼ ‘ਚ ਸਵਾਰ ਇਕ ਆਸਟ੍ਰੇਲੀਆਈ ਯਾਤਰੀ ਨੇ ਕਿਹਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਉਨ੍ਹਾਂ ਨੂੰ ਇਕ ਆਵਾਜ਼ ਸੁਣਾਈ ਦਿੱਤੀ। ਅਜਿਹਾ ਲੱਗਾ ਕਿ ਜਿਵੇਂ ਕੁਝ ਸੜ ਰਿਹਾ ਹੈ। ਜਹਾਜ਼ ‘ਚ ਸਵਾਰ ਸਾਰੇ ਲੋਕ ਇਹ ਆਵਾਜ਼ ਸੁਣ ਕੇ ਡਰ ਗਏ। ਜਹਾਜ਼ ਦੇ ਇੰਜਣ ਵੱਲ ਗੜਬੜੀ ਦੇ ਸ਼ੱਕ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਸਿਡਨੀ ਏਅਰਪੋਰਟ ‘ਤੇ ਲੈਂਡਿੰਗ ਦਾ ਫੈਸਲਾ ਕੀਤਾ। ਜਹਾਜ਼ ਸੁਰੱਖਿਆ ਨਾਲ ਜੁੜੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>