ਗੁਰਮੇਹਰ ‘ਤੇ ਗੁਰੁ ਦੀ ਮੇਹਰ

gurmehar

ਦਿੱਲੀ ਦੇ ਰਾਮਜਸ ਕਾਲਜ ਵਿੱਚ ਜਦੋਂ ਕੁੱਝ ਸੁੱਗੜ ਸੁਹਿਰਦ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇਕ ਸੈਮੀਨਾਰ ਕਰਵਾਇਆ ਜਾ ਰਿਹਾ ਸੀ ਤਾਂ ਸੈਮੀਨਾਰ ਨੂੰ ਰੋਕਣ ਲਈ ਬੀ ਜੇ ਪੀ ਦੇ ਵਿਦਿਆਰਥੀ ਧੜੇ ਦੇ ਕਾਰਕੁੰਨਾ ਨੇ ਉਸ ਜਗਾ ਪਹੁੰਚ ਕੇ ਹੁਲੜਬਾਜੀ ਸ਼ੁਰੂ ਕਰ ਦਿੱਤੀ ਅਤੇ ਸੈਮੀਨਾਰ ਨੂੰ ਬੰਦ ਕਰਵਾ ਦਿੱਤਾ , ਗੱਲ ਇਥੋਂ ਤੱਕ ਹੀ ਸੀਮਤ ਨਾ ਰਹੀ ਇਸ ਤੋਂ ਵੀ ਅੱਗੇ ਜਾਂਦਿਆਂ ਸੈਮੀਨਾਰ ਵਿੱਚ ਸ਼ਮੂਲੀਅਤ ਕਰ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਉੱੱਪਰ ਪੱਥਰਬਾਜੀ ਅਤੇ ਘੁਸੁੰਨ ਮੁੱਕੀ ਵੀ ਕੀਤੀ ਗਈ । ਜਦੋਂ ਇਹ ਸਾਰਾ ਘਟਨਾਘ੍ਰੰਮ ਵਾਪਰ ਰਿਹਾ ਸੀ ਤਾਂ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੀ ਸੀ । ਇਸ ਸਾਰੀ ਗੁੰਡਾਗਰਦੀ ਨੇ ਇਕ ਵਾਰ ਤਾਂ ਸਾਰੀਆਂ ਸੁਹਿਰਦ ਆਵਾਜਾਂ ਨੂੰ ਸੁੰਨ ਕਰ ਦਿੱਤਾ। ਹਿੰਦੋਸਤਾਨੀ ਮੀਡੀਆ ਦੇ ਬਹੁਤੇ ਹਿੱਸੇ ਨੇ ਸੈਮੀਨਾਰ ਕਰਵਾਉਣ ਵਾਲਿਆਂ ਨੂੰ ਹੀ ਦੋਸ਼ੀ ਦਰਸਾਉਂਦੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ। ਬੁੱਧੀਜੀਵੀ ਅਖਵਾਉਂਦੇ ਵਿਦਵਾਨਾਂ ਨੇ ਵੀ ਦੋ ਸ਼ਬਦ ਨਾ ਬੋਲੇ ਤਾਂ ਉਸੇ ਦਿੱਲੀ ਜਿੱਥੇ ਕਦੇ ਗੁਰੁ ਤੇਗ ਬਹਾਦਰ ਜੀ ਨੇ ਜੁਲਮ ਦੇ ਖਿਲਾਫ ਮਨੁੱਖੀ ਅਧਿਕਾਰਾਂ ਲਈ ਸ਼ਹਾਦਤ ਦਿੱਤੀ ਸੀ ਤਾਂ ਉਸੇ ਗੁਰੁ ਦੀ ਮੇਹਰ ਹੋਈ ਗੁਰਮੇਹਰ ਤੇ ਅਤੇ ਉਸਨੇ ਹਿੰਦੂਤਵੀਆਂ ਦੀ ਇਸ ਗੁੰਡਾਗਰਦੀ ਦੇ ਖਿਲਾਫ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਵਾਜ ਬੁਲੰਦ ਕੀਤੀ । ਗੁਰਮੇਹਰ ਦੇ ਖੜੀ ਹੋਣ ਦੀ ਦੇਰ ਸੀ ਦੇਖਦੇ ਹੀ ਦੇਖਦੇ ਉਸਦੇ ਹੱਕ ਵਿੱਚ ਆਵਾਜਾਂ ਬੁਲੰਦ ਹੋਣੀਆਂ ਸ਼ੁਰੂ ਹੋ ਗਈਆਂ । ਜਿਥੇ ਹੱਕ ਵਿੱਚ ਆਵਾਜਾ ਸਨ ਉਥੇ ਵਿਰੋਧੀਆਂ ਦੀ ਵੀ ਕਮੀ ਨਹੀਂ ਸੀ , ਵਿਰੋਧੀਆਂ ਵਿੱਚ ਹਿੰਦੋਸਤਾਨੀਆਂ ਦਾ ਚਹੇਤਾ ਵਿਰੇੰਦਰ ਸਹਿਵਾਗ ਸੱਭ ਤੋਂ ਅੱਗੇ ਸੀ

gurmehar-kaur_650x400_81488174945
ਖੈਰ ਗੁਰੁ ਦੀ ਮੇਹਰ ਵਾਲੀ ਗੁਰਮੇਹਰ ਨਾ ਡੋਲੀ ਨਾ ਡਰੀ ਉਹ ਅਡੋਲ ਖੜੀ ਰਹੀ । ਜਿਸ ਸੋyਸ਼ਲ ਮੀਡੀਆ ਰਾਹੀ ਉਸਨੇ ਆਵਾਜ ਬੁਲੰਦ ਕੀਤੀ ਸੀ ਉਸੇ ਮੀਡੀਆ ਰਾਹੀ ਹੀ ਉਸਨੂੰ ਸਮੂਹਿਕ ਬਲਾਤਕਾਰ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਦੋਂ ਗੁਰੁ ਦੀ ਮੇਹਰ ਗੁੰਡਾਗਰਦੀ ਦੇ ਖਿਲਾਫ ਡੱਟੀ ਖੜੀ ਸੀ ਠੀਕ ਉਸੇ ਵਕਤ ਗੁਰੁ ਕੀ ਕੌਮ ਦਿੱਲੀ ਦੀਆਂ ਗੁਰੂਦੁਆਰਾ ਚੋਣਾ ਵਿੱਚ ਰੁੱਝੀ ਹੋਈ ਸੀ। ਜਦੋਂ ਹਿੰਦੂਤਵੀ ਗੁੰਡੇ ਗੁਰਮੇਹਰ ਨੂੰ ਧਮਕੀਆਂ ਦੇ ਰਹੇ ਤਾਂ ਗੁਰੁ ਦੇ ਸਿੱਖ ਆਪਣੀ ਧੀ ਦੇ ਨਾਲ ਖੜਨ ਦੀ ਬਜਾਏ ਸ਼ਰਾਬ ਤੇ ਪੈਸੇ ਵੰਡ ਕੇ ਵੋਟਾਂ ਰਾਹੀ ਗੁਰੁ ਘਰਾਂ ਤੇ ਕਾਬਜ ਹੋਣ ਦੀ ਲੜਾਈ ਲੜ ਰਹੇ ਸਨ, ਅਤੇ ਜੇਕਰ ਸਿੱਖੀ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋਂ ਬਹੁਤੇ ਸ਼ਾਇਦ ਗੁਰਮੇਹਰ ਨੂੰ ਸਿੱਖ ਮਨੰਣ ਤੋਂ ਹੀ ਇਨਕਾਰੀ ਹੋਣ ਕਿਉਂਕਿ ਉਹਨਾਂ ਦੀ ਸਿੱਖੀ ਦੀ ਪ੍ਰਭਾਸ਼ਾ ਵਿੱਚ ਅੰਦਰੂੰਨੀ ਸਿਧਾਂਤਕ ਪਕਿਆਈ ਨਾਲੋਂ ਬਾਹਰੀ ਦਿੱਖ ਹੋਣੀ ਜਿਆਦਾ ਜਰੂਰੀ ਹੁੰਦੀ ਹੈ ਫੇਰ ਸਿਧਾਂਤਕ ਤੌਰ ਤੇ ਭਾਵੇਂ ਤੁਸੀਂ ਸਾਰਾ ਦਿਨ ਹੀ ਜਾਲਮ ਜਹਿਨੀਅਤ ਸਾਹਮਣੇ ਗੋਡਿਆਂ ਭਾਰ ਹੋਏ ਰਹੋ। ਗੁਰੁ ਦੀ ਮੇਹਰ ਨੇ ਲਗਦਾ ਆਪਣਿਆ ਦੀ ਹਮਾਇਤ ਚਿਵਤੀ ਵੀ ਨਹੀਂ ਹੋਣੀ ਕਿਉਕਿ ਆਪਣਿਆ ਨਾਲ ਖੜਨ ਦੀ ਕਵਾਇਦ ਤਾਂ ਇਹ ਕੌਮ ਸ਼ਾਇਦ ਸਿਆਸੀ ਧੜੇਬਾਜੀਆਂ ਅਤੇ ਗੁਲਾਮ ਜਿਹਨੀਅਤ ਨਾਲ ਕਦੋਂ ਦੀ ਤਿਆਗ ਚੁੱਕੀ ਹੈ।

ਹਰ ਰੋਜ ਮਜਲੂਮਾ ਅਤੇ ਨਿਆਸਰਿਆਂ ਨਾਲ ਖੜਨ ਦਾ ਤਹੱਈਆ ਕਰਨ ਵਾਲੀ ਸਿੱਖ ਕੌੰਮ ਕੀ ਕਾਰਨ ਹੈ ਕਿ ਦਿੱਲੀ ‘ ਚ ਹਿੰਦੂਤਵੀ ਗੁਡਿੰਆਂ ਦਾ ਮਾਨਸਿਕ ਜਬਰ ਝੱਲ ਰਹੀ ਆਪਣੀ ਇਸ ਧੀ ਨਾਲ ਖੜਨਾ ਭੁੱਲ ਗਈ ਹੈ। ਅਕਸਰ ਇਹ ਗਿੱਲਾ ਬਹੁਤਿਆਂ ਵੱਲੋਂ ਕੀਤਾ ਜਾਂਦਾ ਹੈ ਕਿ ਸਿੱਖਾਂ ਦੀ ਅਗਲੀ ਪੀੜੀ ਧਰਮ ਦਾ ਪੰਧ ਤਿਆਗ ਰਹੀ ਹੈ । ਪਰ ਜਦੋਂ ਉਸੇ ਕੌਮ ਦੀ ਨੌਜਵਾਨ ਧੀ ਜਬਰ ਦੇ ਖਿਲਾਫ ਅਤੇ ਆਪਸੀ ਭਾਈਚਾਰੇ ਦੇ ਹੱਕ ਵਿੱਚ ਖੜੀ ਹੁੰਦੀ ਹੈ ਤਾਂ ਉਸਦੀ ਆਪਣੀ ਕੌੰਮ ਨਾਦਾਰਦ ਹੈ?? ਗੁਰਮੇਹਰ ਦੀ ਇਸ ਕਵਾਇਦ ਨੂੰ ਸਿਰਫ ਹਿੰਦੂਤਵੀਆਂ ਦੇ ਇਕ ਟੋਲੇ ਖਿਲਾਫ ਖੜੇ ਹੋਣ ਵੱਜੋਂ ਜੇਕਰ ਦੇਖਿਆ ਜਾਵੇ ਤਾਂ ਇਹ ਬਹੁਤ ਗਲਤ ਹੋਵੇਗਾ ਕਿਉਕਿ ਗੁਰਮੇਹਰ ਨੇ ਜੋ ਸ਼ੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਸਟੇਟ ਦੇ ਅਤਿਵਾਦ ਦੇ ਵਿਰੁੱਧ ਅਤੇ ਆਪਸੀ ਭਾਈਚਾਰੇ ਦੇ ਹੱਕ ਵਿੱਚ ਹੈ,ਂ ਉਹ ਕਹਿ ਰਹੀ ਹੈ ਕਿ ਉਸਦੇ ਬਾਪ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਮਾਰਿਆ ਸੀ ਤਾਂ ਇਸ ਵਿੱਚੋਂ ਦੋਵਾਂ ਮੁੱਲਕਾ ਦੇ ਮੁਤੱਸਵੀ ਅਵਾਮ ਦੇ ਹਿੱਸੇ ਨੂੰ ਉਹ ਬਹੁਤ ਵੱਡੀ ਸਿੱਖਿਆ ਦੇ ਰਹੀ ਹੈ ਪਰ ਧਾਰਮਿਕ ਕੱਟੜਵਾਦ ਵਿੱਚ ਅੰਨੀ ਰਈਅਤ ਉਸ ਸ਼ੰਦੇਸ਼ ਨੂੰ ਸਮਝਣ ਵਿੱਚ ਅਸਮਰਥ ਉਸਦੀ ਤੁਲਨਾ “ਦਾਊਦ”  ਨਾਲ ਕਰ ਰਹੀ ਹੈ । ਖੈਰ ਨਕਲੀ ਰਾਸ਼ਟਰਵਾਦ ਦੇ ਜਨੂੰਨ ਵਿੱਚ ਉਹ ਜੋ ਮਰਜੀ ਕਹਿਣ ਸਮਝਣ ਪਰ ਗੁਰਮੇਹਰ ਨੇ ਆਪਣੇ ਨਾਮ ਦੀ ਪ੍ਰਭਾਸ਼ਾ ਤੇ ਖਰੇ ਉਤਰਦਿਆਂ ਗੁਰੁ ਦੇ ਮੁਢਲੇ ਸਿਧਾਂਤਾਂ “ਨਿਰਭਾਉ ਨਿਰਵੈਰ” ‘ਤੇ ਪਹਿਰਾਂ ਦਿੰਦਿਆਂ ਇਹ ਪ੍ਰਤਖ ਦਰਸਾ ਦਿੱਤਾ ਹੈ ਕਿ ਗੁਰੁ ਦੀ ਉਸ ਉਪਰ ਪੂਰੀ ਮੇਹਰ ਹੈ।

ਹਰਕਮਲ ਸਿੰਘ ਬਾਠ

ਮੱਖ ਸੰਪਾਦਕ

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>