ਗਿੱਲ ਨੂੰ ਮਿਲੇਗਾ ਵਫਾਦਾਰੀ ਬਦਲਣ ਦਾ ਮੁੱਲ, ਬਣ ਸਕਦੇ ਹਨ ਜੰਮੂ ਕਸ਼ਮੀਰ ਦੇ ਗਵਰਨਰ

psgill

ਨਵੀਂ ਦਿੱਲੀ 30 ਜੁਲਾਈ (ਬਿਊਰੋ ਰਿਪੋਰਟ) ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ  ਰਹੇ ਪਰਮਜੀਤ ਸਿੰਘ ਗਿੱਲ ਬਣ ਸਕਦੇ ਹਨ ਜੰਮੂ ਕਸ਼ਮੀਰ ਦੇ ਨਵੇਂ ਗਵਰਨਰ , ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦਫਤਰ ਵੱਲੋਂ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ ਉਹਨਾਂ ਨੂੰ 15 ਅਗਸਤ ਤੋਂ ਪਹਿਲਾ ਪਹਿਲਾਂ ਮੌਜੂਦਾ ਗਵਰਨਰ ਐਨ ਐਨ ਵੋਹਰਾ ਜੋ ਕਿ ਇਸ ਸਮੇਂ ਆਪਣਾ ਦੂਸਰਾ ਕਾਰਜਕਾਲ ਨਿਭਾ ਰਹੇ ਹਨ ਉਹਨਾਂ ਨੂੰ ਹਟਾ ਕੇ ਗਿੱਲ ਨੂੰ ਨਿਯੁੱਕਤ ਕੀਤਾ ਜਾਵੇਗਾ। ਗਿੱਲ ਨੇ ਆਪਣਾ ਰਾਜਨਿਤਕ ਸਫਰ ਅਕਾਲੀ ਦਲ ਨਾਲ ਸ਼ੁਰੂ ਕੀਤਾ ਸੀ ਅਤੇ ਮੋਗੇ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ ਪਰ ਉਹ ਹਾਰ ਗਏ ਸਨ ਅਤੇ ਉਸ ਤੋਂ ਬਾਅਦ ਅਕਾਲੀ ਦਲ ਵਿੱਚ ਆਪਣੀ ਪੁਛ ਪ੍ਰਤੀਤੀ ਨਾ ਹੁੰਦੀ ਵੇਖ ਕੇ ਉਹਨਾਂ ਨੇ ਆਪਣੀ ਸਿਆਸੀ ਵਫਾਦਾਰੀ ਬੀ ਜੇ ਪੀ ਵੱਲ ਬਦਲ ਲਈ ਸੀ। ਗਿੱਲ ਨੇ ਲਗਭਗ 30 ਸਾਲ ਜੰਮੂ ਕਸ਼ਮੀਰ ਵਿੱਚ  ਨੌਕਰੀ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਰਾਜ ਬਾਰੇ ਕਾਫੀ ਤਜਰਬੇਕਾਰ ਮੰਨਿਆ ਜਾ ਰਿਹਾ ਹੈ , ਬੀ ਜੇ ਪੀ ਗਿੱਲ ਦੀ ਨਿਯੁਕਤੀ ਨਾਲ ਜੰਮੂ ਕਸ਼ਮੀਰ ਵਿਚਲੇ ਸਿੱਖ ਵੋਟ ਬੈਂਕ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰਦੀ ਵੀ ਜਾਪਦੀ ਹੈ ।ਵਰਣਨਯੋਗ ਹੈ ਕਿ ਜੂਨ ਵਿੱਚ ਇਕ ਸਿੱਖ ਨੌਜਵਾਨ ਦੀ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਿੱਖਾਂ ਵਿੱਚ ਮੌਜੂਦਾ ਸਰਕਾਰ ਪ੍ਰਤੀ ਭਾਰੀ ਰੋਹ ਸੀ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>