ਖਾਲਿਸਤਾਨ ਦੀ ਸੋਚ ਦਾ ਪਿਛੋਕੜ ਅਤੇ ਇਤਿਹਾਸ

khalistan flag

ਹਿੰਦੋਸਤਾਨ ਦਾ ਮੀਡੀਆ ਅਤੇ ਕੌਮੀ ਅਖਬਾਰਾਂ ਅਤੇ ਹੋਰ ਪ੍ਰਚਾਰ ਸਾਧਨਾਂ ਵਲ ਹਿੰਦੂ ਹਕੂਮਤ ਦੇ ਪ੍ਰਭਾਵ ਨੂੰ ਕਬੂਲ ਦੇ ਹੋਏ, ਇੱਥੇ ਘੱਟ ਗਿਣਤੀ ਕੌਮਾਂ ਨਾਲ ਹੋ ਰਹੀਆਂ ਬੇਇਨਸਾਫੀਆਂ, ਜਬਰ-ਜੁਲਮ ਨੂੰ ਖਤਮ ਕਰਾਉਣ ਲਈ ਉਸ ਤਰੀਕੇ ਅਵਾਜ ਨਹੀਂ ਉਠਾਈ ਨਹੀਂ ਜਾ ਰਹੀ ਜਿਸਦੀ ਉੱਚਾ ਇਖਲਾਖ ਮੰਗ ਕਰਦਾ ਹੈ। ਇਸ ਤਰ੍ਹਾਂ ਬਹੁਤ ਲੰਮੇ ਸਮੇਂ ਤੋਂ ਸਿੱਖ ਕੌਮ ਵੱਲੋਂ ਆਪਣੇ ਘਰ “ਖਾਲਿਸਤਾਨ” ਦੀ ਕਾਇਮੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਕੀਤੀ ਜਾ ਰਹੀ ਹੈ ਜਾਇਜ ਵਿਧਾਨਿਕ ਮੰਗ ਸਬੰਧੀ ਵੀ ਗੁਰਾਹਕੁੰਨ ਪ੍ਰਚਾਰ ਕਰਕੇ ਸਿੱਖ ਕੌਮ ਨੂੰ ਕੋਮਾਂਤਰੀ ਅਤੇ ਮੁਲਕ ਪੱਧਰ ਤੋਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਦੋਂ ਕਿ ਸਿੱਖ ਧਰਮ ਅਤੇ ਕੌਮ ਦੇ ਜਨਮ ਦਾਤੇ ਸਾਹਿਬ ਸ਼੍ਰੀ ਗੁਰੁ ਨਾਨਕ ਸਾਹਿਬ ਨੇ ਹਿੰਦੂ ਧਰਮ ਵਿਚ ਫੈਲੀਆਂ ਸਮਾਜਿਕ ਕੁਰਹਿਤਾਂ ਵਹਿਮਾਂ-ਭਰਮਾਂ ਅਤੇ ਕਰਮ-ਕਾਂਡ ਤੋਂ ਅਤੇ ਇਸਮਲਾਮਿਕ ਧਰਮ ਦੀ ਕੱਟੜਤਾ ਤੋਂ ਲੁਕਾਈ ਨੂੰ ਨਿਜਾਤ ਦਿਵਾਉਣ ਹਿੱਤ ਸਿੱਖ ਧਰਮ ਜੈਸੇ ਸਰਲ ਅਤਿ ਆਧੁਨਿਕ ਧਰਮ ਦੀ ਨੀਂਹ ਰੱਖ ਕੇ ਅਸਲੀਅਤ ਵਿਚ ਉਸ ਸਮੇਂ ਦੇ ਹਿੰਦੋਸਤਾਨ ਵਿੱਚ ਵਸਿੰਦਿਆਂ ਉੱਤੇ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਅਤੇ ਸਾਡੇ ਉੱਤੇ ਵੀ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਉਨ੍ਹਾਂ ਨੇ ਦੋਵਾਂ ਧਰਮਾਂ ਅਤੇ ਕੌਮਾਂ ਨੂੰ ਵਿਲੱਖਣ ਪਹਿਚਾਣ ਦਿੰਦੇ ਹੋਏ ਕਿਹਾ ਸੀ ਕਿ “ਨਾ ਹਿੰਦੂ ਨਾ ਮੁਸਲਮਾਨ (ਜਨਮ ਸਾਖੀ) ਇਸ ਅਟੱਲ ਸਚਾਈ ਨੂੰ ਹੋਰ ਪ੍ਰਯੋਗ ਕਰਦੇ ਹੋਏ ਸ਼੍ਰੀ ਗੁਰੁ ਅਰਜਨ ਦੇਵ ਜੀ ਨੇ ਆਪਣੇ ਮੁਖਾਬਿੰਦ ਤੋਂ ਉਚਾਰਨ ਕੀਤਾ ਸੀ “ਨਾ ਹਮ ਹਿੰਦੂ ਨਾ ਮੁਸਲਮਾਨ ਅਲਹ ਰਾਮ ਕੇ ਪਿੰਡੁ ਪਰਾਨ (ਅੰਗ 1136 ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ) 16ਵੀਂ ਸਦੀ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਅਤਿ ਮਹੱਤਵਪੂਰਨ ਪੋਲੀਟੀਕਲ ਸਟੇਟਮੈਂਟ ਸੀ, ਜਿਸ ਅਨੁਸਾਰ ਮੁਸਲਿਮ ਅਤੇ ਹਿੰਦੂ ਕੌਮ ਤੋਂ ਵੱਖਰਾ ਗੁਰੁ ਸਾਹਿਬ ਨੇ ਤੀਜਾ ਮਜਬ ਅਤੇ ਕੌਮ ਪੈਦਾ ਕੀਤੀ ਕਿ ਅਸੀਂ ਉਸ ਅਕਾਲ ਪੁਰਖ ਦੀ ਵਡਮੁੱਲੀ ਮਨੁੱਖਤਾ ਸੋਚ ਦੇ ਧਾਰਨੀ ਹਾਂ, ਜੋ ਇਨਸਾਨ ਨੂੰ ਇਨਸਾਨ ਨਾਲ ਪਿਆਰ, ਸੇਵਾ ਕਰਨ, ਇਕ-ਦੂਜੇ ਦੇ ਕੰਮ ਆਉਣ ਦਾ ਜਿੱਥੇ ਸੰਦੇਸ਼ ਦਿੱਤਾ ਉੱਥੇ ਸਮੇਂ ਦੇ ਜਾਬਰ ਹੁਕਮਰਾਨ ਬਾਬਰ ਦੇ ਜਬਰ-ਜੁਲਮਾਂ ਦੇ ਵਿਰੁੱਧ ਅਵਾਜ਼ ਬੁਲੰਦ ਕਰਦੇ ਹੋਏ “ਰਾਜੇ ਸੀਂਹ ਮੁਕਦਮ ਕੁੱਤੇ” ਦੇ ਸ਼ਬਦਾਂ ਦਾ ਉਚਾਰਨ ਕਰਕੇ ਇਹ ਵੀ ਸੰਦੇਸ਼ ਦਿੱਤਾ ਸੀ ਕਿ “ ਭੈ ਕਾਹੁ ਕੋ ਦੇਤ ਨਾਹਿ, ਨਾ ਭੈ ਮਾਨਤਿ ਆਨ”। ਇਹ ਸ਼ਬਦ ਉਸ ਸਮੇਂ ਰਾਗੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਚ ਗਾਇਨ ਕੀਤਾ ਗਿਆ, ਜਦੋਂ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾਂ ਗਾਂਧੀ ਬਲਿਊ ਸਟਾਰ ਦੇ ਹਮਲੇ ਤੋਂ ਬਾਅਦ ਦਰਬਾਰ ਸਾਹਿਬਵਿਖੇ ਆਈ ਸੀ। ਰਾਗੀਆਂ ਨੇ ਗੁਰੁ ਨਾਨਕ ਸਾਹਿਬ ਦੇ ਉਪਰੋਕਤ ਸ਼ਬਦ “ਰਾਜੇ ਸੀਂਹ ਮੁਕਦਮ ਕੁੱਤੇ” ਦਾ ਗਾਇਨ ਕਰਕੇ ਮਰਹੂਮ ਇੰਦਰਾਂ ਗਾਂਧੀ ਦੀ ਜਬਰ ਦੇ ਜੁਲਮਾਂ ਨਾਲ ਤੁਲਣਾ ਕਰਕੇ ਸਿੱਖ ਕੌਮ ਦੀ ਸਹੀ ਅਗਵਾਈ ਕੀਤੀ। ਬਾਬਰ ਨੇ ਗੁਰੁ ਨਾਨਕ ਸਾਹਿਬ ਜੀ ਦੀ ਸੋਚ ਦੀ ਅਵਾਜ ਨੂੰ ਦਬਾਉਣ ਲਈ ਕੈਦ ਕਰ ਲਿਆ ਸੀ। ਹਿੰਦੂ ਰਾਜੇ ਚੰਦੂ ਨੇ ਸਾਹਿਬ ਸ੍ਰੀ ਗੁਰੁ ਅਰਜਨ ਸਾਹਿਬ ਜੀ ਨੂੰ ਜਹਾਂਗੀਰ ਕੋਲੋਂ ਸ਼ਹੀਦ ਕਰਵਾਇਆ। ਗੁਰੂੁ ਪੰਚਮ ਪਾਤਸ਼ਾਹ ਦੀ ਸ਼ਹੀਦੀ ਉਪਰੰਤ ਮੁਗਲ ਰਾਜੇ ਦੇ ਜੁਲਮਾਂ ਖਿਲਾਫ ਲੁਕਾਈ ਉੱਠ ਖੜ੍ਹੇ ਹੋਣ ਲਈ ਅਤੇ ਸਿੱਖ ਕੌਮ ਨੂੰ ਰਾਜਸੀ ਤੌਰ ਤੇ ਅਜਾਦ ਕਰਨ ਲਈ ਦਿੱਲੀ ਅਤੇ ਲਾਹੌਰ ਤਖਤ ਨਾਲੋਂ ਵੱਡੀ ਮੀਰੀ-ਪੀਰੀ ਦੇ ਮਹਾਨ ਸਿਧਾਂਤ ਤੇ ਅਧਾਰਿਤ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਅਤੇ ਬਾਦਸ਼ਾਹੀ ਨੂੰ ਪ੍ਰਗਟਾਉਣ ਵਾਲੀ ਕਲਗੀ ਧਾਰਨ ਕਰਕੇ “ਸਿੱਖ ਬਾਦਸ਼ਾਹੀ” ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਕਾਇਮ ਕੀਤੀ। ਇਹ ਉਹ ਸਮਾਂ ਸੀ ਜਦੋਂ ਗੈਰ ਮੁਸਲਿਮ ਕੌਮਾਂ ਨੂੰ ਘੋੜ ਸਵਾਰੀ ਕਰਨਾ, ਕਲਗੀ ਧਾਰਨ ਕਰਨਾ, ਕਿਰਪਾਨ ਪਹਿਨਣ ਤੇ ਬਾਜ਼ ਰੱਖਣ ਦੀ ਮਨਾਹੀ ਸੀ। ਛੇਵੇਂ ਪਾਤਸ਼ਾਹ ਨੇ ਕਲਗੀ ਧਾਰਨ ਕਰਕੇ, ਘੋੜ ਸਵਾਰੀ ਕੀਤੀ, ਮੀਰੀ-ਪੀਰੀ ਦੀਆਂ ਦੋਵੇਂ ਕਿਰਪਾਨਾਂ ਪਹਿਨੀਆਂ ਅਤੇ ਆਪਣੇ ਕੋਲ ਬਾਜ਼ ਵੀ ਰੱਖਿਆ ਅਤੇ “ਸਿੱਖ ਬਾਦਸ਼ਾਹੀ” ਦਾ ਖੁਲ੍ਹੇ ਰੂਪ ਵਿਚ ਪ੍ਰਗਟਾਵਾ ਕੀਤਾ।
ਦਸਮ ਪਿਤਾ ਸਾਹਿਬ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਹਾਨ ਅਸਥਾਨ ਤੇ ਪੰਜ ਸਿੱਖ ਸ਼ਰਧਾਲੂਆਂ ਦੇ ਸ਼ੀਸ਼ ਦੀ ਮੰਗ ਕਰਕੇ ਅਤੇ ਫਿਰ ਉਨ੍ਹਾਂ ਸਿੱਖਾਂ ਨੂੰ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕਰਕੇ ਇਸ “ਸਿੱਖ ਬਾਦਸ਼ਾਹੀ” ਦੀ ਪਹਿਚਾਣ ਨੂੰ ਹੋਰ ਪ੍ਰਚੰਡ ਕੀਤਾ ਅਤੇ ਆਪਣੇ ਸਿੱਖਾਂ ਨੂੰ ਪੰਜਾ ਕਕਾਰਾਂ ਦੀ ਅਰਥ ਭਰਪੂਰ ਪਹਿਚਾਣ ਦੇ ਕੇ ਸਿੱਖੀ ਬਾਣੇ ਅਤੇ ਬਾਣੀ ਨਾਲ ਜੋੜਦੇ ਹੋਏ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਬੁਲੰਦੀਆਂ ਤੇ ਪਹੁੰਚਾ ਦਿੱਤਾ। ਇੱਥੇ ਹੀ ਇਨਸਾਨੀ ਇਖਲਾਕੀ ਧਰਮੀ ਕਦਰਾਂ-ਕੀਮਤਾਂ ਤੇ ਅਧਾਰਿਤ ਗੁਰੁ ਸਾਹਿਬਾਨ ਦੀ ਵਡਮੁੱਲੀ ਮਨੁੱਖਤਾ ਪੱਖੀ ਸੋਚ ਨੂੰ ਪ੍ਰਗਟਾਉਣ ਵਾਲੇ ਸੰਪੂਰਨ ਪ੍ਰਭੂਸਤਾ ਬਾਦਸ਼ਾਹੀ ਸਿੱਖ ਰਾਜ “ਖਾਲਿਸਤਾਨ” ਦੀ ਸ਼ੁਰੂਆਤ ਹੁੰਦੀ ਹੈ।
ਪਰ ਹਿੰਦੂ ਕੌਮ ਨੇ ਨਾ ਤਾਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸਾਥ ਦਿੱਤਾ ਤੇ ਬਾਈਧਾਰ ਦੇ ਪਹਾੜੀ ਹਿੰਦੂ ਰਾਜਿਆਂ ਵੇਲੇ ਕੀਤੀ ਗਈ ਸ਼ਿਕਾਇਤ ਦੇ ਅਧਾਰਿਤ ਔਰੰਗਜੇਬ ਵਲੋਂ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਵਿਰੁੱਧ ਫੌਜਾਂ ਚੜਾਈਆਂ ਗਈਆਂ ਅਤੇ ਹਿੰਦੂ ਰਾਜੇ ਜਬਰ ਹਕੂਮਤ ਦੀ ਮਦਦ ਕਰਦੇ ਰਹੇ। ਇਸ ਗੱਲ ਤੋਂ ਸਭ ਭਲੀ-ਭਾਂਤ ਜਾਣੂ ਹਨ ਕਿ 7 ਅਤੇ 9 ਸਾਲ ਦੇ ਮਾਸੂਮ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿਘ ਅਤੇ ਮਾਤਾ ਗੁਜਰ ਕੌਰ ਜੀ ਦੇ ਖਿਲਾਫ ਮੋਰਿੰਡੇ ਥਾਣੇ ਵਿਚ ਐਫ ਆਈ ਆਰ ਦਰਜ਼ ਕਰਵਾਉਣ ਵਾਲਾ ਹਿੰਦੂ ਗੰਗੂ ਬ੍ਰਾਹਮਣ ਸੀ। ਗੁਰੁ ਗੋਬਿੰਦ ਸਿਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ 1708 ਈਂ ਵਿਚ ਤਖਤ ਸ਼੍ਰੀ ਹਜ਼ੂਰ ਸਾਹਿਬ ਅਬਚਲ ਨਗਰ ਦੇ ਮਹਾਨ ਅਸਥਾਨ ਉੱਤੇ ਪੰਜ ਤੀਰ ਬਖਸ਼ਿਸ਼ ਕਰਕੇ ਸਿੱਖ ਕੌਮ ਦੀ ਬਾਦਸ਼ਾਹੀ ਨੂੰ ਕਾਇਮ ਰੱਖਣ ਲਈ ਤੋਰਿਆ। ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗੁਰੁ ਸਾਹਿਬਾਨ ਦੇ ਸਿਧਾਂਤ ਅਨੁਸਾਰ ਹਰ ਤਰ੍ਹਾਂ ਦੇ ਡਰ ਤੇ ਲਾਲਚ ਅਤੇ ਹਓੁਮੈ ਆਦਿ ਤੋਂ ਨਿਰਲੇਪ ਰਹਿੰਦੇ ਹੋਏ ਸਿੱਖ ਕੌਮ ਨੂੰ ਬਾਦਸ਼ਾਹ ਦੀ ਤਰ੍ਹਾਂ ਜੀਵਨ ਬਤੀਤ ਕਰਨ ਦਾ ਆਦੇਸ਼ ਦਿੱਤਾ। 1708 ਵਿਚ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਕੌਮ ਵਿਚ “ਕੌਮੀ ਭਾਵਨਾ” ਪੈਦਾ ਕਰਕੇ ਜਬਰ ਹੁਕਮਰਾਨਾ ਵਿਰੁੱਧ ਜੇਹਦ ਛੇੜਦੇ ਹੋਏ ਸਿੱਖ ਕੌਮ ਦੀ ਬਾਦਸ਼ਾਹੀ ਨੂੰ ਦ੍ਰਿੜਤਾ ਨਾਲ ਅੱਗੇ ਵਧਾਇਆ ਅਤੇ ਪਹਿਲੀ ਸਿੱਖ ਸਟੇਟ ਕਾਇਮ ਕੀਤੀ। ਜਦੋਂ ਕਿ ਨੈਸ਼ਨਲ ਸਟੇਟ 1889 ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਸਮਾਪਤ ਹੋਈਆਂ ਹਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਸੋਚ ਨੂੰ ਖਤਮ ਕੀਤਾ ਸੋ ਇਹ ਵੀ ਫਰਾਂਸ ਦੀ 1849 ਦੀ ਕ੍ਰਾਂਤੀ ਨੂੰ ਦੇਣ ਸੀ। ਇਸ ਸੋਚ ਅਧੀਨ ਹੀ 1789 ਵਿਚ ਯੂਰਪ ਵਿਚ ਇਨਕਲਾਬ ਆਇਆ। ਸਿੱਖ ਸਿਆਸਤ ਯੂਰਪ ਦੀ ਸਿਆਸਤ ਤੋਂ ਹਮੇਸ਼ਾ ਅੱਗੇ ਚਲਦੀ ਰਹੀ ਹੈ ਪਰ ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਸਿੱਖ ਸਿਆਸਤ ਕੁਝ ਪੱਛੜ ਗਈ ਜਦੋਂ ਹਿੰਦੋਸਤਾਨ ਉੱਤੇ ਨਾਦਰ ਸ਼ਾਹ ਅਤੇ ਅਬਦਾਲੀ ਦੀਆਂ ਫੌਜਾਂ ਨੇ ਹਮਲਾ ਕੀਤਾ ਤਾਂ ਸਿੱਖ ਕੌਮ ਨੇ ਇਨ੍ਹਾਂ ਫੌਜਾਂ ਦੇ ਦੰਦ ਖੱਟੇ ਕੀਤੇ ਜਿਸ ਦਾ ਸਭ ਕੌਮਾਂ ਤੇ ਮੁਲਕਾਂ ਨੇ ਸਵਾਗਤ ਕੀਤਾ। ਸਿੱਖਾਂ ਨੇ ਇਨ੍ਹਾਂ ਜੰਗਾਂ ਵਿਚ ਆਪਣੀ ਬਹਾਦਰੀ, ਇਮਾਨਦਾਰੀ ਦੇ ਜੌਹਰ ਵਿਖਾ ਕੇ ਇਹ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਜਨਮ ਤੋਂ ਹੀ ਬਾਦਸ਼ਾਹੀ, ਰਾਜਸੀ ਸ਼ਕਤੀ ਅਤੇ ਧਰਮੀ ਇਖਲਾਕੀ ਗੁਣਾਂ ਦੀ ਮਾਲਕ ਹੈ। ਸਿੱਖਾਂ ਵੱਲੋਂ ਜਬਰਾਂ ਵਿਰੁੱਧ ਕੀਤੀ ਗਈ ਇਸ ਜੰਗ ਉਪਰੰਤ ਹਿਮਾਲਿਆ ਪਰਬਤ ਵੱਲੋਂ ਕਦੀ ਵੀ ਵਿਦੇਸ਼ੀ ਹਮਲਾ ਨਾ ਹੋਇਆ, ਸਦਾ ਲਈ ਰੋਕ ਲਾ ਦਿੱਤੀ। ਲੇਕਿਨ 1947 ਤੋਂ ਬਾਅਦ ਹੁਣ ਸਿੱਖ ਰਾਜ ਸਮੇਂ ਹਿਮਾਲਿਆ ਪਰਬਤ ਪਾਰ ਕਰਕੇ 1962 ਵਿਚ ਚੀਨ ਨੇ ਹਮਲਾ ਕਰਕੇ ਹਿੰਦੋਸਤਾਨ ਦੀ 40 ਹਜ਼ਾਰ ਕਿਲੋਮੀਟਰ ਜ਼ਮੀਨ ਕਬਜ਼ੇ ਵਿਚ ਲੈ ਲਈ ਸੋ ਅਜੇ ਤੱਕ ਹਿੰਦੋਸਤਾਨ ਇਹ ਕਬਜ਼ਾ ਛੁਡਾ ਨਹੀਂ ਸਕਿਆ। ਚੇਤੇ ਹੋਵੇ ਕਿ ਚੀਨ ਦੇ ਕਬਜ਼ੇ ਵਾਲੀ ਧਰਤੀ ਲਦਾਖ, ਲਾਹੌਰ ਦਰਬਾਰ ਨੇ 1843 ਵਿਚ ਤਿੱਬਤ ਫਤਿਹ ਕੀਤੀ ਸੀ। 1799 ਵਿਚ ਸਿੱਖ ਮਿਸਲਾਂ ਨੇ ਲਾਹੌਰ ਫਤਿਹ ਕੀਤਾ ਅਤੇ 40 ਸਾਲ ਦੇ ਲੰਮੇ ਸਮੇਂ ਤੱਕ ਖਾਲਸਾ ਰਾਜ (ਖਾਲਿਸਤਾਨ) ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ। ਜਿਸ ਨੂੰ ਲਾਹੌਰ ਦਰਬਾਰ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ। ਉਨ੍ਹਾਂ ਨੇ ਆਪਣੀ ਬਾਦਸ਼ਾਹੀ ਸਮੇਂ ਬਾਦਸ਼ਾਹ ਹੁੰਦੇ ਹੋਏ ਵੀ ਆਪਣੇ ਵੱਲੋਂ ਹੋਈ ਇਖਲਾਕੀ ਗਲਤੀ ਨੂੰ ਪ੍ਰਵਾਨ ਕਰਦੇ ਹੋਏ ਸਿੱਖ ਕੌਮ ਦੇ ਪੀਰੀ-ਪੀਰੀ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਬਖਸਾਉਂਦੇ ਹੋਏ ਸਿੱਖ ਬਾਦਸ਼ਾਹੀ ਰਾਜ ਦੀਆਂ ਜੜ੍ਹਾਂ ਨੂੰ ਹੋਰ ਡੂੰਘਾ ਕੀਤਾ ਅਤੇ ਸਿੱਖ ਰਾਜ ਦੇ ਵਿਚ ਪਿਸ਼ਾਵਰ ਸੂਬਾ ਅਤੇ ਕਸ਼ਮੀਰ ਸੂਬਾ ਜੋ ਅਫਗਾਨਿਸਤਾਨ ਦੇ ਅਟੁੱਟ ਹਿੱਸੇ ਸੀ ਉਨ੍ਹਾਂ ਨੂੰ ਫਤਿਹ ਕਰਕੇ ਲਾਹੌਰ ਦਰਬਾਰ ਦੇ ਨਾਲ ਜੋੜਿਆ। ਅੱਜ ਪਿਸ਼ੋਰ ਦਾ ਸੂਬਾ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਹੈ। ਜੋ ਕਿ ਅਮਰੀਕਾ, ਨਾਟੋ ਅਤੇ ਪਾਕਿਸਤਾਨ ਦੀਆਂ ਫੌਜਾਂ ਵੀ ਇਸ ਇਲਾਕੇ ਦੀ ਮੌਜੂਦਾ ਬਗਾਵਤ ਨੂੰ ਕਾਬੂ ਕਰਨ ਵਿਚ ਅਸਫਲ ਸਾਬਤ ਹੋ ਚੁੱਕੀਆਂ ਹਨ ਅਤੇ ਜੋ ਅਫਗਾਨਿਸਤਾਨ ਤੋਂ ਲਾਹੌਰ ਦਰਬਾਰ ਨੇ ਕਸ਼ਮੀਰ ਦਾ ਸੂਬਾ ਫਤਿਹ ਕੀਤਾ ਸੀ। ਅੱਜ ਦੋ ਹਿੱਸਿਆਂ ਦੇ ਵਿਚ ਤਕਸੀਮ ਹੈ- ਇੱਕ ਹਿੱਸਾ ਪਾਕਿਸਤਾਨ ਕੋਲ ਅਤੇ ਦੂਜਾ ਹਿੰਦੋਸਤਾਨ ਦੇ ਮਿਲਟਰੀ ਕਬਜੇ ਵਿਚ ਹੈ ਜਿਹੜਾ ਇੰਨੀ ਵੱਡੀ ਹਿੰਦੋਸਤਾਨ ਦੀ ਫੌਜ ਦੇ ਕਾਬੂ ਤੋਂ ਬਾਹਰ ਹੈ। ਇਹ ਲਾਹੌਰ ਦਰਬਾਰ (ਖਾਲਿਸਤਾਨ) ਦੀਆਂ ਪ੍ਰਾਪਤੀਆਂ ਸਨ ਅਤੇ ਜਿਸਦਾ ਭਾਵ ਅਰਥ ਇਹ ਹੈ ਕਿ ਸਿੱਖ ਕੌਮ ਇਮਾਨਦਾਰੀ ਦ੍ਰਿੜਤਾ, ਇਨਸਾਫ ਪਸੰਦ ਰਾਜ ਕਰਨ ਦੀ ਸ਼ਕਤੀ ਅਤੇ ਕਾਬਲੀਅਤ ਰੱਖਦੀ ਹੈ। ਇੱਥੇ ਚੇਤੇ ਕਰਨਾ ਜਰੂਰੀ ਹੈ ਕਿ ਲਾਹੌਰ ਦਰਬਾਰ ਦੇ ਵਿਚ ਮੌਤ ਦੀ ਸਜਾ ਵਰਜਿਤ ਸੀ ਜੋ ਅੱਜ ਸਾਰੇ ਯੂਰਪ ਵਿਚ ਅਜਿਹੀ ਸਜ਼ਾ ਤੇ ਪਾਬੰਦੀ ਲੱਗੀ ਹੋਈ ਹੈ ਅਤੇ 132 ਮੁਲਕਾਂ ਨੇ ਸਜ਼ਾ-ਏ-ਮੌਤ ਨੂੰ ਖਤਮ ਕਰ ਦਿੱਤਾ ਹੈ। ਸਿੱਖ ਰਾਜ ਦੀ ਸੋਚ ਹਮੇਸ਼ਾ ਬਹੁਤ ਅਗਾਂਹਾ ਵਧੂ ਅਤੇ ਦੂਰ-ਅੰਦੇਸ਼ੀ ਵਾਲੀ ਮਨੁੱਖਤਾ ਪੱਖੀ ਰਹੀ ਹੈ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਦੇ ਰਾਜ ਬਾਰੇ ਅਸੀਂ ਉਪਰੋਕਤ ਲਿਖ ਚੁੱਕ ਹਾਂ।
ਪਰ ਹਿੰਦੂ ਡੋਗਰਿਆਂ ਵੱਲੋਂ ਕੀਤੀ ਗਈ ਗਦਾਰੀ ਕਾਰਨ ਉਸ ਸਮੇਂ ਸਿੱਖ ਬਾਦਸ਼ਾਹੀ (ਖਾਲਿਸਤਾਨ) ਦਾ ਪਤਨ ਹੋਇਆ ਅਤੇ ਇਹ ਬਾਦਸ਼ਾਹੀ ਕੁਝ ਸਮੇਂ ਲਈ ਬਿਖਰ ਗਈ ਅਤੇ ਅੰਗਰੇਜ਼ਾਂ ਨੇ ਸਿੱਖਾਂ ਦੇ ਇਲਾਕੇ ਤੇ ਰਾਜ ਕੀਤਾ। ਆਖਿਰ ਸਿੱਖ ਕੌਮ ਅਤੇ ਅੰਗਰੇਜ਼ਾਂ ਵਿਚਕਾਰ 1849 ਵਿਚ ਇਕ ਇਤਿਹਾਸਿਕ ਸੰਧੀ ਹੋਈ, ਜਿਸ ਅਧੀਨ ਮਹਾਰਾਜਾ ਦਲੀਪ ਸਿੰਘ ਦੀ ਛੋਟੀ ਉਮਰ ਹੋਣ ਕਰਕੇ 21 ਸਾਲ ਦਾ ਹੋਣ ਜਾਣ ਤੱਕ ਸਿੱਖ ਰਾਜ (ਖਾਲਿਸਤਾਨ) ਨੂੰ ਮੁਅੱਤਲ ਕੀਤਾ ਗਿਆ। 1857 ਵਿਚ ਹੋਏ ਗਦਰ ਉਪਰੋਕਤ ਅੰਗਰੇਜ਼ਾਂ ਨੇ ਮੁਗਲ ਹਕੂਮਤ ਨੂੰ ਵੀ ਭੰਗ ਕਰ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਦੇ 21 ਸਾਲ ਹੋਣ ਤੇ ਵੀ ਅੰਗਰੇਜ਼ਾਂ ਵੱਲੋਂ ਸਿੱਖ ਕੌਮ ਕੀਤੀ ਗਈ ਸੰਧੀ ਅਨੁਸਾਰ ਖਾਲਸਾ ਰਾਜ ਦੀ ਬਾਦਸ਼ਾਹੀ ਬਹਾਲ ਨਾ ਕੀਤੀ। ਸਿੱਖ ਜਦੋਂ ਅੰਗਰੇਜ਼ਾਂ ਦੇ ਅਧੀਨ ਹੋ ਗਈ ਤਾਂ ਸਿੰਘ ਸਭਾ ਲਾਹਿਰ ਅਧੀਨ ਸਿੱਖਾਂ ਨੇ ਗੁਰੂ-ਘਰਾਂ ਉੱਤੇ ਕਾਬਜ਼ ਹੋਏ। ਮਹੰਤਾਂ ਦੇ ਕਬਜ਼ੇ ਛੁਡਾਉਣ ਲਈ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ। ਇਸ ਤੋਂ ਮਗਰੋਂ ਹਿੰਦੂ ਅਤੇ ਮੁਸਲਿਮ ਕੌਮ ਸਿਆਸਤ ਵਿਚ ਪੂਰੀ ਸਰਗਰਮ ਰਹੀ, ਪਰ ਸਿੱਖ ਕੌਮ ਨੇ ਜ਼ਿਆਦਾ ਦਿਲਚਸਪੀ ਦਿਖਾਈ। ਇੱਥੇ ਇਹ ਵਰਨਣ ਕਰਨਾ ਅਤਿ ਜਰੂਰੀ ਹੈ ਕਿ ਭਾਵੇਂ ਕੀ 1943 ਵਿਚ ਕਾਮਰੇਡਾਂ ਵਿਚ ਤੇਜ਼-ਤਰਾਰ ਚੁਸਤ ਦਿਮਾਗ ਰੱਖਣ ਵਾਲੇ ਸਿਆਸਤਦਾਨ ਸ਼੍ਰੀ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਖਾਲਿਸਤਾਨ ਦਾ ਪਰਚਾ ਲਿਖਿਆ ਸੀ। ਜਿਸ ਨੂੰ ਭਾਰਤੀ ਕਮਿਊਨਿਸ਼ਟ ਪਾਰਟੀ ਨੇ ਸੋਵੀਅਤ ਯੂਨੀਅਨ ਦੀ ਮਾਸਕੋ ਵਿਖੇ ਹੋਈ ਇਕਤਰਤਾ ਵਿਚ ਇਸ ਨੂੰ ਪ੍ਰਵਾਨਗੀ ਵੀ ਦਿੱਤੀ ਸੀ । ਪਰ ਅਜ਼ਾਦੀ ਤੋਂ ਬਿਲਕੁੱਲ ਪਹਿਲੇ 1946 ਵਿਚ ਬਲਵੰਤ ਸਿੰਘ ਕੁੱਕੜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਵਿਚ ਖਾਲਿਸਤਾਨ ਦਾ ਮਤਾ ਰੱਖ ਕੇ ਸਿੱਖ ਕੌਮ ਦੀ ਪਾਰਲੀਮੈਂਟ ਤੋਂ ਪਾਸ ਕਰਵਾਇਆ ਗਿਆ। ਪਰ ਇਹ ਮਤਾ ਵੀ “ਅਜ਼ਾਦ ਬਾਦਸ਼ਾਹੀ ਸਿੱਖ ਰਾਜ (ਖਾਲਿਸਤਾਨ)” ਪ੍ਰਾਪਤ ਕਰਨ ਦੀ ਕੋਈ ਕੜੀ ਨਾ ਬਣ ਸਕਿਆ।
1947 ਤੋਂ ਪਹਿਲੇ ਕਾਂਗਰਸ ਜਮਾਤ ਦੇ ਹੋਏ ਇਜਲਾਸ ਵਿਚ ਸਿੱਖ ਨੁਮਾਇੰਦਿਆਂ ਨੇ ਕਾਂਗਰਸ ਜਮਾਤ ਵੇਲੇ ਸਿੱਖ ਕੌਮ ਨਾਲ ਕਿਸੇ ਤਰ੍ਹਾਂ ਦਾ ਧੋਖਾ ਕਰਨ ਦੀ ਸ਼ੰਕਾ ਪ੍ਰਗਟ ਕਰਦੇ ਹੋਏ ਵਿਚਾਰ ਪੇਸ਼ ਕੀਤੇ ਤਾਂ ਉਸ ਇਜਲਾਸ ਵਿਚ ਸ਼ਾਮਿਲ ਹਿੰਦੂ ਆਗੂ ਸ਼੍ਰੀ ਐਮ ਕੇ ਗਾਂਧੀ ਨੇ ਕਿਹਾ ਸੀ ਕਿ “ਜੇਕਰ ਹਿੰਦੂ ਕੌਮ ਦੀ ਅਗਵਾਈ ਕਰਨ ਵਾਲੀ ਕਾਂਗਰਸ ਜਮਾਤ ਨੇ ਅਜ਼ਾਦ ਹਿੰਦੋਸਤਾਨ ਵਿਚ ਸਿੱਖ ਕੌਮ ਨਾਲ ਆਪਣੇ ਵੱਲੋਂ ਕੀਤੇ ਗਏ ਕੌਲ-ਇਰਕਰਾਰਾਂ ਵਿਚ ਕੋਈ ਫਰੇਬ ਕਰਨ ਦੀ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਵੱਲੋਂ ਆਪਣੇ ਹੱਕਾਂ ਦੀ ਰੱਖਿਆ ਲਈ ਤਲਵਾਰ ਉਠਾਉਣੀ ਜ਼ਾਇਜ਼ ਹੋਵੇਗੀ ਅਤੇ ਸਿੱਖ ਕੌਮ ਆਪਣੇ ਹੱਕ ਖੁਦ ਲੈ ਲਵੇਗੀ।” ਇਸ ਉਪਰੰਤ ਹਿੰਦੋਸਤਾਨ ਦੇ ਪਹਿਲੇ ਗ੍ਰਹਿ ਵਜ਼ੀਰ ਵਲਬ ਭਾਈ ਪਟੇਲ ਨੇ ਸਰਕਾਰੀ ਗੁਪਤ ਫਾਇਲਾਂ ਵਿਚ ਸਿੱਖ ਕੌਮ ਨੂੰ “ਜਰਾਇਮ ਪੇਸ਼ਾ” ਕਰਾਰ ਦੇ ਕੇ ਨਫਰਤ ਭਰਿਆ ਸਰਕੁਲੇਸ਼ਨ ਜਾਰੀ ਕੀਤਾ, ਜਿੱਥੋ ਸਿੱਖ ਕੌਮ ਨਾਲ ਹਿੰਦੂ ਜਮਾਤ ਦੇ ਵਿਤਕਰਿਆਂ ਅਤੇ ਧੋਖਿਆਂ ਦੀ ਦਸਤਾਨ ਸ਼ੁਰੂ ਹੁੰਦੀ ਹੈ। ਉਸ ਸਮੇਂ ਸ਼੍ਰੀ ਨਹਿਰੂ ਨੇ ਇਹ ਬਚਨ ਕੀਤਾ ਸੀ ਕਿ “ਸਿੱਖ ਕੌਮ ਨੂੰ ਅਜ਼ਾਦੀ ਦਾ ਨਿੱਘ ਮਾਨਣ ਹਿੱਤ ਉੱਤਰੀ ਭਾਰਤ ਵਿਚ ਇਕ ਅਜ਼ਾਦ ਖਿੱਤਾ (ਖਾਲਿਸਤਾਨ) ਦਿੱਤਾ ਜਾਵੇਗਾ। ਜਿਸ ਵਿਚ ਸਿੱਖ ਕੌਮ ਆਪਣੀਆਂ ਰਸਮ-ਰਿਵਾਜਾਂ, ਲਿਪੀ, ਬੋਲੀ, ਸੱਭਿਆਚਾਰ ਅਤੇ ਧਰਮ ਅਨੁਸਾਰ ਅਜ਼ਾਦੀ ਨਾਲ ਵਿਚਰ ਸਕੇਗੀ।” ਉਸ ਤੋਂ ਵੀ ਹਿੰਦ ਹਕੂਮਤ ਦੇ ਇੱਥੋਂ ਦੇ ਹਿੰਦੂ ਆਗੂ ਮੁਨਕਰ ਹੋ ਗਏ। ਗਾਂਧੀ ਵਰਦੇ ਹਿੰਦੂ ਆਗੂ ਮਕਰਤਾ ਅਤੇ ਫਰੇਬ ਕਰਨ ਵਾਲੇ ਸਾਬਿਤ ਹੋਏ। ਜਦੌਂ ਕਿ ਉਨ੍ਹਾਂ ਦੇ ਸ਼ਰੀਰ ਦੀ ਬਣਾਵਟ ਕਮਜ਼ੋਰ, ਗਰੀਬਾਂ ਅਤੇ ਸ਼ਰੀਫਾ ਵਰਗੀ ਸੀ। ਅਸੀਂ ਸਿੱਖ ਕੌਮ ਆਪਣੀ ਖੁਰਾਕ ਦੀ ਬਦੌਲਤ ਸ਼ਰੀਰਿਕ ਤੌਰ ਤੇ ਮਜਬੂਤ ਹਾਂ। ਪਰ ਅਜਿਹੇ ਸ਼ਰੀਰਾਂ ਨੂੰ ਕੀ ਕਰਨਾ, ਜੋ ਆਪਣੇ ਗੁਰੂ ਸਾਹਿਬਾਨ ਅਤੇ ਸ਼ਹੀਦਾਂ ਦੀ ਵੁਡਮੁੱਲੀ ਸੋਚ ਉੱਤੇ ਪਹਿਰਾ ਦੇਣ ਤੋਂ ਹੀ ਭੱਜ ਜਾਵੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਸ਼ਰੀਰ ਇਕਹਿਰਾ ਪਤਲਾ ਸੀ, ਲੇਕਿਨ ਆਤਮਿਕ ਤੌਰ ‘ਤੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਿੰਘਾਂ ਵਾਲੀ ਮਜਬੂਤੀ ਦੇ ਮਾਲਕ ਸਨ, ਜਿਨ੍ਹਾਂ ਨੇ ਆਖਰੀ ਸਵਾਸ ਤੱਕ ਆਪਣੇ ਬਚਨਾਂ ਉੱਤੇ ਪਹਿਰਾ ਦਿੱਤਾ। ਬੇਸ਼ੱਕ ਗਾਂਧੀ, ਨਹਿਰੂ, ਪਟੇਲ ਤੇ ਰਜਿੰਦਰ ਪ੍ਰਸ਼ਾਦ ਵਰਗੇ ਹਿੰਦੂ ਆਗੂਆਂ ਨੇ ਸਿੱਖ ਕੌਮ ਨਾਲ ਧੋਖਾ ਕੀਤਾ। ਪਰ ਆਪਣੀ ਹਿੰਦੂ ਕੌਮ ਨਾਲ ਤਾਂ ਵਫਾਦਾਰੀ ਕੀਤੀ। ਉਨ੍ਹਾਂ ਨੇ ਆਪਣੀ ਅਜ਼ਾਦੀ ਦੀ ਲੜਾਈ 1885 ਤੋਂ ਸ਼ੁਰੂ ਕਰਕੇ 1947 ਤੱਕ ਆਪਣਾ ਮੁਲਕ ਬਣਾ ਲਿਆ। ਪਰ ਅਸੀਂ ਇੰਨੇ ਲੰਮੇ ਸਮੇਂ ਤੋਂ ਤੁਰੇ ਹੋਏ ਆਪਣਾ ਘਰ ਨਹੀਂ ਬਣਾ ਸਕੇ ਕਿਉਂਕਿ ਅਸੀਂ ਆਪਣੇ ਨਿਸ਼ਾਨੇ ਪ੍ਰਤੀ ਸੁਹਿਰਦ ਨਹੀਂ ਹਾਂ। ਕਿਉਂਕਿ ਸਾਡੀ ਸਿੱਖ ਲੀਡਰਸ਼ਿਪ ਆਪਣੀ ਹੀ ਕੌਮ ਨਾਲ ਦਗੇ ਅਤੇ ਧੋਖੇ ਕਰਦੀ ਆ ਰਹੀ ਹੈ ਅਤੇ ਸਾਡੇ (ਸਿੱਖਾਂ) ਵੱਲੋਂ ਸਿੱਖ ਕੌਮ ਦੇ ਹੱਕ ਵਿਚ ਊਧਮ ਕਰਨ ‘ਤੇ ਮੁਕੱਦਮੇ ਦਰਜ਼ ਕਰ ਦਿੰਦੀ ਹੈ ਅਤੇ ਕਈ ਵਾਰੀ ਸਾਨੂੰ ਮੌਤ ਦੀਆਂ ਸਜਾਵਾਂ ਵਿਚ ਝੋਕ ਦਿੰਦੀ ਹੈ। ਕਿ ਅਜਿਹੀ ਲੀਡਰਸ਼ਿਪ ਨੂੰ “ਸਿੱਖ ਲੀਡਰਸ਼ਿਪ” ਦਾ ਨਾਮ ਦੇਣਾ ਮੁਨਾਸਿਬ ਹੈ? ਪੰਜਾਬੀ ਸੂਬੇ ਦੀ ਮੰਗ ਉੱਠੀ ਉਹ ਅਸਲੀਅਤ ਵਿਚ “ਖਾਲਿਸਤਾਨ” ਤੇ “ਖਾਲਸਾ ਰਾਜ” ਹੀ ਸੀ। 1917 ਵਿਚ ਅੰਗਰੇਜ਼ਾਂ ਨੇ ਸਿੱਖ ਸਲਤਨਤ ਅਧੀਨ ਆਉਂਦੇ ਇਲਾਕਿਆਂ ਨੂੰ ਸਿੱਖ ਕੌਮ ਦੇ ਸਪੁਰਦ ਕਰਨ ਦੀ ਬਜਾਏ, ਮੁਸਲਿਮ ਕੌਮ ਨੂੰ ਹੀ ਭੰਗ ਕੀਤੀ ਸਲਤਨਤ ਬਹਾਲ ਕਰਕੇ ਪਾਕਿਸਤਾਨ ਦੇ ਦਿੱਤਾ, ਜਿੱਥੇ ਹਿੰਦੂਆਂ ਦਾ ਕੋਈ ਰਾਜ ਨਹੀਂ ਸੀ ਅਤੇ ਹਿੰਦੂ ਕੌਮ ਨੂੰ ਜਿਨ੍ਹਾਂ ਦਾ ਕਿਤੇ ਕੋਈ ਰਾਜ ਹੀ ਨਹੀਂ ਸੀ, ਉਨ੍ਹਾਂ ਨੂੰ ਹਿੰਦੋਸਤਾਨ ਦਾ ਰਾਜ ਦੇ ਦਿੱਤਾ। ਪਰ ਸਿੱਖਾਂ ਦੀ ਮੁਅੱਤਲ ਕੀਤੀ ਗਈ ਬਾਦਸ਼ਾਹੀ ਨੂੰ ਬਹਾਲ ਨਾ ਕੀਤਾ ਗਿਆ। ਜਿਸ ਕੈਬਨਟ ਮਿਸ਼ਨ ਪਲਾਨ ਤਹਿਤ ਮੁਸਲਿਮ ਅਤੇ ਹਿੰਦੂ ਕੌਮ ਨੂੰ ਅਜ਼ਾਦੀ ਦਿੱਤੀ, ਉਸ ਵਿਚ ਸਿੱਖ ਕੌਮ ਦੀ ਸ਼ਮੂਲੀਅਤ ਕਰਕੇ ਕਾਨੂੰਨੀ, ਇਖਲਾਕੀ ਅਤੇ ਵਿਧਾਨਿਕ ਹੱਕ ਅਨੁਸਾਰ ਬਾਦਸ਼ਾਹੀ ਨਾ ਦੇ ਕੇ ਸਿੱਖ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ। ਇੱਥੋਂ ਹੀ ਸਿੱਖ ਕੌਮ ਨਾਲ ਹੋਣ ਵਾਲੀਆਂ ਬੇਇਨਸਾਫੀਆਂ ਅਤੇ ਵਿਤਕਰਿਆਂ ਦਾ ਦੌਰ ਸ਼ੁਰੂ ਹੋਇਆ। ਇਸ ਲਈ ਸਿੱਖ ਕੌਮ ਆਪਣੇ ਮਹਾਨ ਸਿਧਾਂਤਾਂ “ਭੈ ਕਾਹੁ ਕੋ ਦੇਤ ਨਾਹਿ, ਨਾ ਭੈ ਮਾਨਤਿ ਆਨਿ” ਉੱਤੇ ਅਡੋਲ ਪਹਿਰਾ ਦਿੰਦੀ ਹੋਈ ਆਪਣੇ ਖਾਲਸਾ ਰਾਜ (ਖਾਲਿਸਤਾਨ ) ਦੀ ਮੰਗ ਕਰਨ ਅਤੇ ਉਸ ਦੀ ਕਾਇਮੀ ਲਈ ਹਰ ਹੀਲਾ-ਬਸੀਲਾ ਵਸਾਉਣ ਲਈ ਵਿਧਾਨਿਕ ਅਤੇ ਕਾਨੂੰਨੀ ਹੱਕਦਾਰ ਹੈ ਕਿਉਂ ਕਿ ਹਿੰਦੂਆਂ ਨੇ ਵੀ ਆਪਣੇ ਵਾਅਦੇ ਅਨੁਸਾਰ ਸਿੱਖ ਕੌਮ ਲਈ ਕੁਝ ਨਹੀਂ ਕੀਤਾ।
ਇਸ ਉਰੋਕਤ 26 ਜਨਵਰੀ 1950 ਅਜ਼ਾਦ ਹਿੰਦੋਸਤਾਨ ਵਿਚ ਵਿਧਾਨ ਲਾਗੂ ਕਰਦੇ ਸਮੇਂ ਸਰਦਾਰ ਭੁਪਿੰਦਰ ਸਿੰਘ ਮਾਨ ਅਤੇ ਸਰਦਾਰ ਹੁਕਮ ਸਿੰਘ ਜੋ ਭਾਰਤੀ ਵਿਧਾਨ ਘੜਤਾ ਕਮੇਟੀ ਦੇ ਅੰਗਰੇਜ਼ਾਂ ਅਤੇ ਸਿੱਖਾਂ ਵੱਲੋਂ ਨੁਮਾਇੰਦੇ ਸਨ ਉਨ੍ਹਾਂ ਨੇ ਇਸ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਵਿਧਾਨ ਉੱਤੇ ਦਸਤਖਤ ਨਹੀਂ ਸਨ ਕੀਤੇ। ਇਹ ਵੱਡੀ ਇਤਿਹਾਸਿਕ ਗੱਲ ਵੀ ਸਿੱਖ ਕੌਮ ਨੂੰ ਵਿਧਾਨਿਕ, ਕਾਨੂੰਨੀ ਅਤੇ ਇਖਲਾਕੀ ਤੌਰ ਤੇ ਆਪਣਾ ਸਿੱਖ ਰਾਜ (ਖਾਲਿਸਤਾਨ) ਮੰਗ ਕਰਨ ਦਾ ਜਮਹੂਰੀਅਤ ਹੱਕ ਪ੍ਰਦਾਨ ਕਰਦੀ ਹੈ।
ਪਰ 1966 ਵਿਚ ਪੰਜਾਬੀ ਸੂਬਾ ਬਣਾਉਂਦੇ ਹੋਏ ਪੰਾਜਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦਾ ਪਾਣੀ ਅਤੇ ਹੈੱਡਵਰਕਸ ਜਬਰੀ ਪੰਜਾਬ ਸੂਬੇ ਤੋਂ ਬਾਹਰ ਰੱਖ ਕੇ ਇੱਥੋਂ ਦੀਆਂ ਹਿੰਦੂਤਵ ਤਾਕਤਾਂ ਨੇ ਸਿੱਖ ਕੌਮ ਨਾਲ ਇਕ ਵਾਰੀ ਫਿਰ ਵੱਡੀ ਬੇਇਨਸਾਫੀ ਅਤੇ ਬੇਈਮਾਨੀ ਕੀਤੀ। ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਜੋ ਪੰਜਾਬ ਦੀ ਵੰਡ ਦੇ ਇਨ੍ਹਾਂ ਹਿੰਦੂਆਂ ਦੇ ਭਾਈਵਾਲ ਸਨ। ਉਹ ਪੰਜਾਬੀ ਸੂਬਾ ਨਾ ਬਣਾ ਸਕੇ, ਬਲਕਿ ਇਸ ਮਕਸਦ ਦੀ ਪ੍ਰਾਪਤੀ ਲਈ ਸ: ਦਰਸ਼ਨ ਸਿੰਘ ਫੇਰੁਮਾਣ ਨੂੰ ਆਪਣੀ ਸ਼ਹਾਦਤ ਦੇਣੀ ਪਈ। ਇਨ੍ਹਾਂ ਉਪਰੋਕਤ ਹੋਈਆਂ ਬੇਇਨਸਾਫੀਆਂ ਦਾ ਜ਼ਿਕਰ ਕਰਦੇ ਹੋਏ 1973 ਵਿਚ ਸ: ਕਪੂਰ ਆਈ.ਸੀ.ਐਸ ਨੇ ਸਿੱਖ ਕੌਮ ਦੇ ਬੋਲ-ਬਾਲੇ ਦੀ ਸੋਚ ‘ਤੇ ਅਧਾਰਿਤ “ਸ੍ਰੀ ਅਨੰਦਪੁਰ ਦਾ ਮਤਾ ਲਿਆਂਦਾ ਜਿਸ ਅਨੁਸਾਰ ਰੱਖਿਆ, ਵਿਦੇਸ਼ੀ ਵਿਭਾਗ, ਕਰੰਸੀ ਅਤੇ ਸੰਚਾਰ ਸਾਧਨਾਂ ਦੇ ਵਿਭਾਗ ਸੈਂਟਰ ਕੋਲ ਰੱਖਣ ਅਤੇ ਬਾਕੀ ਦੇ ਅਧਿਕਾਰ ਪੰਜਾਬ ਸਰਕਾਰ ਨੂੰ ਦੇਣ ਦੀ ਤਜਵੀਜ ਰੱਖੀ ਸੀ, ਜੋ ਕਿ ਅਸਲੀਅਤ ਵਿਚ ਸਿੱਖ ਕੌਮ ਦੇ ਸਵੈਮਾਣ, ਵੱਖਰੀ ਅਣਖੀਲੀ ਪਹਿਚਾਣ ਨੂੰ ਮਜਬੂਤ ਕਰਦੀ ਸੀ ਅਤੇ ਜੋ ਸਹੀ ਮਾਇਨਿਆ ਵਿਚ “ਖਾਲਿਸਤਾਨ” ਹੀ ਸੀ। ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਇਹ ਮਤਾ ਪ੍ਰਵਾਨ ਕਰਕੇ ਆਪਣੇ ਹਾਊਸ ਵਿਚ ਪੇਸ਼ ਕੀਤਾ ਸੀ। 29 ਜਨਵਰੀ 1986 ਨੂੰ ਸਿੱਖ ਕੌਮ ਦੇ ਸਰਬ ਉੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਨ ‘ਤੇ ਹੋਏ “ਸਰਬਤ ਖਾਲਸੇ” ਦੇ ਮਹਾਨ ਇਕੱਠ ਵਿਚ ਸਮੁੱਚੀਆਂ ਸਿਆਸੀ, ਧਾਰਮਿਕ, ਪੰਥਕ ਅਤੇ ਖਾੜਕੂ ਜਥੇਬੰਦੀਆਂ ਦੀ ਹਾਜ਼ਰੀ ਵਿਚ ਇਕ ਵਾਰੀ ਫਿਰ “ਖਾਲਿਸਤਾਨ” ਕਾਇਮ ਕਰਨ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਦਸੰਬਰ 1990 ਵਿਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਨ ਉੱਤੇ ਹੋਣ ਵਾਲੀ ਸ਼ਹੀਦੀ ਕਾਨਪਰੰਸ ਵਿਚ ਸ: ਪ੍ਰਕਾਸ਼ ਸਿੰਘ ਬਾਦਲ, ਮਰਹੂਮ ਜਥੈਦਾਰ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ ਅਤੇ ਸਮੁੱਚੀ ਸਿੱਖ ਲੀਡਰਸ਼ਿਪ ਨੇ ਪਹੁੰਚ ਕੇ ਇਕ ਸਾਂਝੀ ਸਟੇਜ਼ ਤੇ ਦਾਸ (ਸ: ਸਿਮਰਨਜੀਤ ਸਿੰਘ ਮਾਨ) ਨੂੰ ਉਸ ਸਮੇਂ ਦੇ ਵਜ਼ੀਰ-ਰੇ-ਆਜ਼ਿਮ ਸ੍ਰੀ ਚੰਦਰ ਸੇਖਰ ਨਾਲ “ਖਾਲਿਸਤਾਨ” ਦੇ ਮੁੱਦੇ ‘ਤੇ ਦਿੱਲੀ ਜਾ ਕੇ ਗੱਲ ਕਰਨ ਦਾ ਅਧਿਕਾਰ ਦਿੱਤਾ। ਜਿਸ ਉੱਤੇ ਮੈਂ ਪਹਿਰਾ ਦਿੰਦੇ ਹੋਏ ਕਾਨਫਰੰਸ ਦੀ ਸਮਾਪਤੀ ਤੋਂ ਤੁਰੰਤ ਬਾਅਦ ਸਮੁੱਚੀ ਸਿੱਖ ਲੀਡਰਸ਼ਿਪ ਦੀ ਭਾਵਨਾ ਅਨੁਸਾਰ “ਸੰਪੂਰਨ ਬਾਦਸ਼ਾਹੀ ਅਜ਼ਾਦ ਸਿੱਖ ਰਾਜ” ਨੂੰ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਕਾਇਮ ਕਰਨ ਦਾ ਯਾਦ ਪੱਤਰ ਤਿਆਰ ਕਰਕੇ ਮਿਤੀ 28 ਦਸੰਬਰ 1990 ਦਿੱਲੀ ਵਿਖੇ ਜਾ ਕੇ ਸ੍ਰੀ ਚੰਦਰ ਸ਼ੇਖਰ ਵਜ਼ੀਰ-ਏ-ਆਜ਼ਿਮ ਹਿੰਦੂ ਨੂੰ ਸਿੱਖ ਕੌਮ ਵੱਲੋਂ ਇਹ ਯਾਦ ਪੱਤਰ ਭੇਟ ਕੀਤਾ। ਜੋ ਕਿ ਹਿੰਦੂ ਹਕੂਮਤ ਅਤੇ ਸਿੱਖ ਕੌਮ ਦੇ ਰਿਕਾਰਡ ਵਿਚ ਅੱਜ ਵੀ ਲਿਖਤ ਮਜੂਦ ਹੈ।
ਇਸ ਉਪਰੋਤ 22 ਦਸੰਬਰ 1992 ਵਿਚ ਸਮੂਹ ਮੁਲਕਾਂ ਦੀ ਸਾਂਝੀ ਜਥੇਬੰਦੀ ਯੂ.ਐਨ.ਓ ਦੇ ਉਸ ਸਮੇਂ ਦੇ ਸਕੱਤਰ ਜਨਰਲ ਸ੍ਰੀ ਬੁਤਰੋਸ਼ ਘਾਲੀ ਨੂੰ ਦਿੱਲੀ ਪਹੁੰਣ ਉੱਤੇ ਜੋ ਸਮੁੱਚੀ ਲੀਡਰਸ਼ਿਪ ਵੱਲੋਂ ਦਸਤਖਤ ਕਰਕੇ ਯਾਦ ਪੱਤਰ ਦਿੱਤਾ ਗਿਆ ਸੀ, ਉਸ ਉੱਤੇ ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸ: ਨਰੰਗ ਸਿੰਘ ਬੱਬਰ ਖਾਲਸਾ ਆਦਿ ਆਗੂਆਂ ਦੇ ਦਸਤਖਤ ਸਨ।

ਸਿਮਰਨਜੀਤ ਸਿੰਘ ਮਾਨ
ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

25 ਦਸੰਬਰ 2009
ਕਿਲਾ ਸਰਦਾਰ ਹਰਨਾਮ ਸਿੰਘ

ਜਰੂਰੀ ਨੋਟ :- ਉਪਰੋਕਤ ਲੇਖ ਵਿੱਚਲੇਂ ਤੱਥਾਂ ਅਤੇ ਵਿਚਾਰਾਂ  ਦੀ ਜੁੰਮੇਵਾਰੀ ਲੇਖਕ ਦੀ ਹੈ ਅਤੇ ਅਦਾਰਾ ਸਾਡਾ ਟਾਈਮ ਦਾ ਲੇਖਕ ਦੇ ਵਿਚਾਰਾਂ ਜਾਂ ਤੱਥਾਂ ਨਾਲ ਸਹਿਮਤ ਹੋਣਾ ਜਰੂਰੀ ਨਹੀਂ ਹੈ ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>