ਕੋਲੰਬੀਆ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 262

2017_4image_10_26_146570000f-ll

ਮੋਕੋਆ— ਦੱਖਣੀ ਕੋਲੰਬੀਆ ‘ਚ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 262 ਹੋ ਗਈ ਹੈ। ਮ੍ਰਿਤਕਾਂ ‘ਚ 43 ਬੱਚੇ ਵੀ ਸ਼ਾਮਲ ਹਨ। ਇਸੇ ਵਿਚਕਾਰ ਬਚਾਅ ਦਲ ਮਲਬੇ ਹੇਠ ਦੱਬੇ ਜਿਊਂਦੇ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਇਸ ਕੁਦਰਤੀ ਆਫਤ ‘ਚ ਜਿਊਂਦੇ ਬਚੇ ਲੋਕਾਂ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਉਨ੍ਹਾਂ ਨੇ ਛੱਤਾਂ ਅਤੇ ਰੁੱਖਾਂ ਨਾਲ ਲਟਕ ਕੇ ਆਪਣੀ ਜਾਨ ਬਚਾਈ। ਕੁਝ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਬੱਚੇ ਅਤੇ ਰਿਸ਼ਤੇਦਾਰ ਵਿੱਛੜ ਗਏ ਅਤੇ ਉਹ ਕੁਝ ਨਹੀਂ ਕਰ ਸਕੇ। ਜ਼ਮੀਨ ਖਿਸਕਣ ਕਾਰਨ ਆਪਣੇ ਮਕਾਨ ਦੇ ਤਬਾਹ ਹੋ ਜਾਣ ਤੋਂ ਬਾਅਦ ਲੋਪੇਜ ਏਰਸੀ ਨਾਮੀ 39 ਸਾਲਾ ਔਰਤ ਨੇ ਕਿਹਾ ਕਿ ਲੋਕ ਹੁਣ ਵੀ ਉਨ੍ਹਾਂ ਦੀ 22 ਸਾਲਾ ਧੀ ਡਾਇਨਾ ਬੈਨੇਸਾ ਦੀ ਤਲਾਸ਼ ਕਰ ਰਹੇ ਹਨ। ਉਸ ਨੇ ਕਿਹਾ, ”ਉਸ ਦੇ ਜਿਊਂਦਿਆਂ ਬਚਣ ਦੀ ਉਮੀਦ ਹੁਣ ਘੱਟ ਗਈ ਹੈ।”
  ਜ਼ਮੀਨ ਖਿਸਕਣ ਤੋਂ ਬਾਅਦ ਅਮੇਜਨ ‘ਚ ਹਰ ਪਾਸੇ ਮਲਬਾ ਨਜ਼ਰ ਆ ਰਿਹਾ ਹੈ। ਜਿਊਂਦੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਤਲਾਸ਼ ‘ਚ ਸਥਾਨਕ ਹਸਪਤਾਲ ਅਤੇ ਕਬਰਿਸਤਾਨ ‘ਚ ਇਕੱਠੇ ਹੋਏ। ਕੌਮੀ ਆਫਤ ਜ਼ੋਖਮ ਪ੍ਰਬੰਧਨ ਯੂਨਿਟ ਨੇ ਸੋਮਵਾਰ ਨੂੰ ਮ੍ਰਿਤਕਾਂ ਦੀ ਗਿਣਤੀ 262 ਤੱਕ ਪਹੁੰਚਣ ਦੀ ਜਾਣਕਾਰੀ ਦਿੱਤੀ। ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੁਏਲ ਸਾਂਤੋਸ ਨੇ ਕਿਹਾ ਹੈ ਕਿ ਮ੍ਰਿਤਕਾਂ ‘ਚ ਘੱਟੋ-ਘੱਟ 43 ਬੱਚੇ ਸ਼ਾਮਲ ਹਨ। ਉਨ੍ਹਾਂ ਕਿਹਾ, ”ਮੈਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਦੁੱਖ ਹੋ ਰਿਹਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।”
Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>