ਆਪ ਦੇ ਫੂਲਕਾ ਅਤੇ ਕਾਂਗਰਸੀ ਪ੍ਰਸ਼ਾਂਤ ਕਿਸ਼ੋਰ ਵਿਚਕਾਰ ਤਿੱਖੀ ਹੋਈ ਜ਼ੁਬਾਨੀ ਜੰਗ

2016_5image_06_29_060886000prashant_kishor-ll

ਚੰਡੀਗੜ੍ਹ  – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ  ਐਡਵੋਕੇਟ ਐੱਚ. ਐੱਸ. ਫੂਲਕਾ ਅਤੇ ਵਿਧਾਨ ਸਭਾ ਚੋਣਾਂ ‘ਚ ਕੈਪਟਨ ਦੇ ਮੁੱਖ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵਿਚਕਾਰ ਜ਼ੁਬਾਨੀ ਜੰਗ ਤਿੱਖੀ ਹੋ ਗਈ ਹੈ।
ਫੂਲਕਾ ਨੇ ਪ੍ਰਸ਼ਾਂਤ ਕਿਸ਼ੋਰ ਦਾ ਇਹ ਸੰਦੇਸ਼ ਜਨਤਕ ਕਰ ਦਿੱਤਾ ਹੈ, ਜਿਸ ‘ਚ ਉਹ ਸਿੱਖ ਦੰਗਿਆਂ ਦੇ ਸਬੰਧ ‘ਚ ਫੂਲਕਾ ਨੂੰ ਸਲਾਹ ਦੇਣ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫੂਲਕਾ ਨੇ ਕਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਭ ਤੋਂ ਪਹਿਲਾਂ 13 ਅਪ੍ਰੈਲ ਨੂੰ ਇਸ ਸਬੰਧ ‘ਚ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੇ ਇਸ ਨੂੰ ਅਹਿਮੀਅਤ ਨਹੀਂ ਦਿੱਤੀ। ਫੂਲਕਾ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੇ ਇਸ ਨੂੰ ਮੀਡੀਆ ‘ਚ ਉਜਾਗਰ ਨਹੀਂ ਕੀਤਾ, ਪਰ 30 ਅਪ੍ਰੈਲ ਨੂੰ ਜਦੋਂ ਉਨ੍ਹਾਂ ਨੂੰ ਸਿੱਖ ਦੰਗਾ ਪੀੜਤਾਂ ਦੇ ਸਬੰਧ ‘ਚ ਸਲਾਹ ਦੇਣ ਦਾ ਐੱਸ. ਐੱਮ. ਐੱਸ. ਮਿਲਿਆ, ਉਦੋਂ ਉਨ੍ਹਾਂ ਇਹ ਸੁਝਾਅ ਮੀਡੀਆ ਰਾਹੀਂ ਦੇਣ ਦਾ ਫੈਸਲਾ ਕੀਤਾ।  ਫੂਲਕਾ ਮੁਤਾਬਕ ਪਿਛਲੀ 13 ਅਪ੍ਰੈਲ ਨੂੰ ਜਦੋਂ ਉਹ ਇੰਗਲੈਂਡ ਦੌਰੇ ‘ਤੇ ਸਨ ਤਾਂ ਉੱਥੋਂ ਦੇ ਨਿਵਾਸੀ ਡਾ. ਬਿਪਿਨ ਝਾਅ ਨੇ ਇੰਦਰਪਾਲ ਸਿੰਘ ਸ਼ੇਰਗਿੱਲ ਨਾਲ ਸੰਪਰਕ ਕੀਤਾ। ਡਾ. ਝਾਅ ਨੇ ਸ਼ੇਰਗਿੱਲ ਨੂੰ ਬੇਨਤੀ ਕੀਤੀ ਕਿ ਉਹ ਫੂਲਕਾ ਨੁੰ ਉਨ੍ਹਾਂ ਨਾਲ ਤੇ ਪ੍ਰਸ਼ਾਂਤ ਕਿਸ਼ੋਰ ਨਾਲ ਗੱਲਬਾਤ ਕਰਨ ਲਈ ਮਨਾਉਣ, ਪਰ ਸ਼ੇਰਗਿੱਲ ਕਿਉਂਕਿ ਉਨ੍ਹਾਂ ਦੇ ਸੁਭਾਅ ਨੂੰ ਜਾਣਦੇ ਸਨ, ਇਸ ਲਈ ਉਹ ਸਿੱਧੇ ਤੌਰ ‘ਤੇ ਮਾਮਲੇ ‘ਤੇ ਗੱਲ ਨਹੀਂ ਕਰ ਸਕੇ ਪਰ ਝਾਅ ਵਲੋਂ ਵਾਰ-ਵਾਰ ਬੇਨਤੀ ਕਰਨ ‘ਤੇ ਸ਼ੇਰਗਿੱਲ ਨੇ ਜਦੋਂ 14 ਅਪ੍ਰੈਲ ਨੁੰ ਮਾਮਲੇ ‘ਤੇ ਫੂਲਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਝਾਅ ਅਤੇ ਕਿਸ਼ੋਰ ਨੂੰ ਮਿਲਣ ਜਾਂ ਗੱਲ ਕਰਨ ਲਈ ਮਨ੍ਹਾ ਕਰ ਦਿੱਤਾ।
30 ਅਪ੍ਰੈਲ ਨੂੰ ਝਾਅ ਨੇ ਸ਼ੇਰਗਿੱਲ ਨਾਲ ਦੁਬਾਰਾ ਗੱਲ ਕਰਕੇ ਇਕ ਵਾਰ ਫਿਰ ਕੋਸ਼ਿਸ਼ ਕੀਤੀ, ਪਰ ਫੂਲਕਾ ਨੇ ਉਨ੍ਹਾਂ ਨੂੰ ਇਸ ਬਾਰੇ ‘ਚ ਕਦੀ ਵੀ ਗੱਲ ਨਾ ਕਰਨ ਦੀ ਸਲਾਹ ਦਿੱਤੀ। ਉਸੇ ਦਿਨ ਫੂਲਕਾ ਨੂੰ ਡਾ. ਝਾਅ ਨੇ ਕਾਲ ਕੀਤੀ। ਜਿਵੇਂ ਹੀ ‘ਆਪ’ ਨੇਤਾ ਫੂਲਕਾ ਨੇ ਉਸਦਾ ਨਾਂ ਸੁਣਿਆ ਤਾਂ ਉਸ ਨੂੰ ਤਾੜਦੇ ਹੋਏ ਕਿਹਾ ਕਿ ਜਦੋਂ ਮੈਂ ਸਾਰੀ ਗੱਲ ਇੰਦਰਪਾਲ ਸਿੰਘ ਸ਼ੇਰਗਿੱਲ ਨੂੰ ਸਾਫ ਕਰ ਚੁੱਕਾ ਹਾਂ ਤਾਂ ਫਿਰ ਕਿਉਂ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੂਲਕਾ ਨੇ ਕਿਹਾ ਕਿ ਇਸ ਦੇ ਬਾਅਦ ਉਨ੍ਹਾਂ ਨੂੰ ਇਕ ਐੱਸ. ਐੱਮ. ਐੱਸ. ਮਿਲਿਆ।

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>