ਆਖਰ ਸਿਮਰਨਜੀਤ ਸਿੰਘ ਮਾਨ ਜਿੱਤਦਾ ਕਿਉੁਂ ਨਹੀਂ ?

kahani

ਅਕਸਰ ਇਹ ਸਵਾਲ ਪੰਜਾਬ ਦੀ ਸਿਆਸਤ ਨਾਲ ਵਾਹਵਾਸਤਾ ਹਰੇਕ ਇਨਸਾਨ ਕਰਦਾ ਹੈ , ਜਵਾਬ ਇਤਿਹਾਸ ਦੀ ਗੋਦ ਵਿੱਚ ਪਿਆ ਹੈ ਆਓ ਜਰਾ ਝਾਤ ਮਾਰੀਏ

1991 ਵਿੱਚ ਜੋ ਪੰਜਾਬ ਵਿਧਾਨ ਸਭਾ ਦੀ ਚੋਣ ਹੋਣੀ ਸੀ , ਉਸ ਵਿੱਚ ਸੰਗਤ ਦੇ ਰੁਝਾਨ ਅਤੇ 1989 ਦੀ ਮਾਨ ਦਲ ਦੀ ਇਤਿਹਾਸਕ ਜਿੱਤ ਤੋਂ ਸ਼ਪਸ਼ਟ ਸੀ ਕਿ ਮਾਨ ਦਲ ਪੰਜਾਬ ਵਿੱਚ ਸਰਕਾਰ ਬਣਾਏਗਾ, ਇਸੇ ਕਰਕੇ ਮਾਨ ਦਲ ਦੇ ਕਈੇ ਐਮ ਐਲ ਏ ਕੈਂਡੀਡੇਟਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਪਰ ਫੇਰ ਵੀ ਜਦੋਂ ਪੰਜਾਬ ਦੇ ਲੋਕਾਂ ਨੇ ਮਾਨ ਦਲ ਦੇ ਹੱਕ ਵਿੱਚ ਭੁਗਤਣ ਦਾ ਸੰਕੇਤ ਦਿੱਤਾ ਤਾਂ ਇਲੈਕਸ਼ਨ ਤੋਂ ਇਕ ਰਾਤਪਹਿਲਾਂ ਭਾਰਤ ਦੇ ਚੋਣ ਕਮੀਸ਼ਨ ਨੇ ਇਲੈਕਸ਼ਨ ਹੀ ਕੈਂਸਲ ਕਰ ਦਿੱਤੀ ਕਿ ਕਿਧਰੇ ਮਾਨ ਨਾ ਮੁੱਖ ਮੰਤਰੀ ਬਣ ਜਾਵੇ।

1992 ਦੀਆਂ ਵਿਧਾਨ ਸਭਾ ਚੋਣਾ ਦਾ ਖਾੜਕੂ ਧਿਰਾਂ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਤੋ ਬੰਦੂਕ ਦੀ ਨੋਕ ਦੇ ਬਾਈਕਾਟ ਕਰਵਾਇਆ ਕਿਉਂਕਿ 1991 ਦੇ ਰੁਝਾਨ ਤੋਂ ਸ਼ਪਸ਼ਟ ਸੀ ਕਿ ਜੇ ਅਕਾਲੀ ਚੋਣ ਲੜਦੇ ਤਾਂ  ਜਿੱਤ ਮਾਨ ਦਲ ਦੀ ਹੀ ਹੋਣੀ ਸੀ ਕਿਉਂਕਿ ਉਸ ਸਮੇਂ ਤੱਕ ਅਕਾਲੀ ਸਿਆਸਤ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਹੀ ਲੀਡਰ ਮੰਨਿਆ ਜਾ ਰਿਹਾ ਸੀ । ਖੈਰ ਸਹੋਣ ਸਿੰਘ ਦੀ ਪੰਥਕ ਕਮੇਟੀ ਨੇ ਆਪਣੀ ਪੁਗਾਈ ਅਤੇ ਕਾਂਗਰਸੀ ਸਰਕਾਰ ਪੰਜਾਬ ਵਿੱਚ ਬਣੀ  ,ਸੋ ਜਦੋਂ ਚੋਣ ਹੀ ਨਹੀਂ ਲੜਨ ਦਿੱਤੀ ਤਾਂ  ਮਾਨ ਨੇ ਜਿੱਤਣਾ ਕਿੱਥੋਂ ਸੀ

1994  ਵਿੱਚ ਅਕਾਲ ਤਖਤ ਦੇ ਜਥੇਦਾਰ ਨੇ ਸਾਰੇ ਅਕਾਲੀ ਦਲ ਭੰਗ ਕਰ ਕੇ ਇਕ ਅਕਾਲੀ ਦਲ ਅੰਮ੍ਰਿਤਸਰ ਬਣਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਉਸਦਾ ਪ੍ਰਧਾਨ ਬਣਾਇਆ ਅਤੇ ਇਹ ਸ਼ਪਸ਼ਟ ਸੀ ਕਿ ਜੇ ਇਹ ਅਕਾਲੀ ਦਲ ਇਸੇ ਤਰਾਂ ਇਕੱਠਾ ਰਿਹਾ ਤਾਂ 1997 ਵਿੱਚ ਮਾਨ ਹੀ ਮੁੱਖ ਮੰਤਰੀ ਬਣੇਗਾ  , ਇਸੇ ਕਰਕੇ ਇਕ ਇਕ ਕਰਕੇ ਅੱਜ ਦੇ ਕਾਂਗਰਸ ਤੇ ਬਾਦਲ ਦਲ ਦੇ ਲੀਡਰ ਅਕਾਲੀ ਦਲ ਅੰਮ੍ਰਿਤਸਰ ਨੂੰ ਅਲਵਿਦਾ ਆਖ ਗਏ ਅਤੇ ਇਕ ਮਾਨ ਹੀ ਰਿਹ ਗਿਆ ਜੋ ਅਕਾਲ ਤਖਤ  ਦੇ ਹੁਕਮਾ ਤੇ ਫੁਲ ਚੜਾਂਉਦਾ ਜਿੱਤ ਨਹੀਂ ਸੱਕਿਆ

2002 ਦੀ ਵਿਧਾਨ ਸਭਾ ਚੋਣਾ ਆਈਆਂ ਤਾਂ ਮਾਨ ਦਲ ਫੇਰ  ਬਾਦਲ ਨੂੰ ਟੱਕਰ ਦੇਣ ਦੀ ਤਿਆਰੀ ਵਿੱਚ ਸੀ ਤਾਂ ਪੰਥ ਨੇ ਕਿਹਾ ਕਿ ਟੋਹੜੇ ਨਾਲ ਏਕਤਾ ਕਰੋ ਪੰਥਕ ਮੋਰਚਾ ਬਣਾਓ , ਮਾਨ ਫੇਰ ਪੰਥ ਮੂਹਰੇ ਝੁਕ ਗਿਆ ਅਤੇ ਟੋਹੜੇ ਨਾਲ ਮੋਰਚਾ ਬਣਾ ਗਿਆ, ਮਾਨ ਤਾਂ ਉਥੇ ਦਾ ਉਥੇ ਹੀ ਰਿਹਾ ਪਰ ਟੋਹੜਾ ਜਰੂਰ ਬਾਦਲ ਨਾਲ ਮਰਦਾ ਮਰਦਾ ਵੀ ਦੋਸਤੀ ਨਿਭਾ ਗਿਆ।

2007 ਦੀਆਂ ਚੋਣਾ ਵਿੱਚ ਦੇਸ਼ ਵਿਦੇਸ਼ ਦੀਆਂ ਖਾਲਿਸਤਾਨੀ ਧਿਰਾਂ ਨੇ ਕਿਹਾ ਕਿ ਏਕਤਾ ਹੋਣੀ ਚਾਹੀਦੀ , ਮਾਨ ਫੇਰ ਏਕਤਾ ਦੇ ਨਾਗ ਵਲ ਵਿੱਚ ਆ ਗਿਆ ਅਤੇ ਸ਼੍ਰੋਮਣੀ ਖਾਲਸਾ ਦਲ ਨਾਲ ਰਲੇਵਾਂ ਕਰ ਲਿਆ ਅਤੇ ਚੋਣ ਅਧਿਕਾਰ ਸਾਰੇ ਇਕ  ਸਾਬਕਾ ਖਾੜਕੂ  ਨੂੰ ਦੇ ਦਿੱਤੇ ਅਤੇ ਉਸਨੇ ਅਜਿਹੀ ਰਣਨਿਤੀ ਬਣਾਈ ਕਿ ਸਾਰੀਆਂ ਜਮਾਨਤਾਂ ਜਬਤ ਕਰਵਾ ਕਿ ਆਪ ਤਾਂ ਅਗਲੇ ਹੀ ਸਾਲ ਇਕ ਨਵੀਂ ਪਾਰਟੀ ਬਣਾ ਲਈ ਤੇ ਚੋਣਾਂ ਹਾਰਨ ਦਾ ਸਿਹਰਾ ਫੇਰ ਮਾਨ ਦੇ ਸਿਰ ਬੰਨ ਦਿੱਤਾ ਗਿਆ।

2009 ਦੀਆਂ ਲੋਕ ਸਭਾ ਚੋਣਾ ਆਈਆਂ ਤਾਂ ਮਾਨ ਫੇਰ ਮੈਦਾਨ ਵਿੱਚ ਡੱਟ ਗਿਆ ਸੰਗਰੂਰ ਤੋਂ ਪਰ ਅਫਸੋਸ ਆਪਣੇ ਆਪ ਨੂੰ ਪੰਥਕ ਅਤੇ ਖਾਲਸਾ ਰਾਜ ਦੇ ਹਮਾਇਤੀ ਕਹਾਂਉਂਦਿਆ ਨੇ ਸ਼ਰੇਆਮ eੈਲਾਨ ਕਰ ਦਿੱਤਾ ਕਿ ਕਿਉਂਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਦਾ ਦਾਵੇਦਾਰ ਇਕ ਸਿੱਖ ਮਨਮੋਹਨ ਸਿੰਘ ਹੈ ਇਸ ਕਰਕੇ ਉਸਨੂੰ ਵੋਟਾਂ ਪਾਈਆਂ ਜਾਣ , ਐਲਾਨ ਹੀ ਨਹੀਂ ਕੀਤਾ ਸੰਗਰੂਰ ਹਲਕੇ ਦੇ ਪੋਲਿੰਗ ਬੂਥਾਂ ਤੇ ਜਾ ਜਾ ਕੇ ਕਾਂਗਰਸ ਨੂੰ ਵੋਟਾਂ ਪਵਾਈਆਂ ਅਤੇ ਮਾਨ ਦੀ ਫੇਰ ਜਮਾਨਤ ਜਬਤ ਹੋ ਗਈ ।

2012 ਦੀਆਂ ਚੋਣਾ ਵਿੱਚ ਪੰਜਾਬ ਦੇ ਲੋਕਾਂ ਨੂੰ ਬਾਦਲ ਦੀ ਇਕ ਹੋਰ ਬੀ ਟੀਮ ਪੀ ਪੀ ਪੀ ਵਿੱਚ ਬਦਲ ਦਿਸਿਆ ਅਤੇ ਲਗਾਤਾਰ ਪੰਜਾਬ ਦੇ ਹਿੱਤਾਂ ਲਈ ਸ਼ੰਘਰਸ਼ ਕਰਦੀ ਧਿਰ ਮਾਨ ਨੂੰ ਫੇਰ ਜਮਾਨਤਾਂ ਜਬਤ ਕਰਵਾਉਣੀਆਂ ਪਈਆਂ , ਜਿਹੜੇ ਵਿਦੇਸ਼ੀ ਸਿੱਖ ਹਨ ਉੁਹਨਾਂ ਨੇ ਵੀ ਵੱਧ ਚੜ ਕੇ ਧਨ ਮਨ ਤਨ ਨਾਲ ਮਨਪ੍ਰੀਤ ਬਾਦਲ ਦੀ ਹਮਾਇਤ ਕੀਤੀ ਅਤੇ ਅੱਜ ਸਵਾਲ ਉਹ ਮਾਨ ਨੂੰ ਕਰਦੇ ਹਨ ਕਿ ਤੂੰ ਜਿੱਤਦਾ ਕਿਉਂ ਨਹੀਂ?

2014 ਦੀਆਂ ਲੋਕ ਸਭਾ ਚੋਣਾ ਵਿੱਚ ਇਕ ਵਾਰ ਫੇਰ ਮਾਨ ਆਪਣੀ ਕੌਮ ਤੇ ਬੇਲੋੜਾ ਭਰੋਸਾ ਕਰਦਾ ਖਡੂਰ ਸਾਹਿਬ ਤੋ ਚੋਣ ਮੈਦਾਨ ਵਿੱਚ ਆ ਗਿਆ ਪਰ ਪੰਜਾਬ ਦੇ ਜਾਇਆ ਨੇ ਦੇਸ਼ਾ ਵਿਦੇਸ਼ਾ ਵਿੱਚੋਂ ਫੇਰ ਪੂਰਾ ਜੋਰ ਲਾ ਦਿੱਤਾ ਕਿ ਗਾਂਧੀ ਦੇ ਵਾਰਿਸ ਟੋਪੀ ਧਾਰੀ ਹਰ ਹਾਲ ਵਿੱਚ ਜਿਤਾਉਣੇ ਆ ਗੁਰੂ ਦਾ ਕ੍ਰਿਪਾਨ ਧਾਰੀ ਸਿੱਖ ਨਹੀਂ ਲੋਕ ਸਭਾ ਵੜਨ ਦੇਣਾ

ਹੁਣ ਪੜਚੋਲ ਕੌਮ ਆਪ ਕਰੇ ਕਿ ਜਦੋਂ ਤੁਸੀਂ ਏਕਤਾ ਏਕਤਾ ਕੂਕਦੇ ਹੋ ਤਾਂ ਮਾਨ ਉਹ ਵੀ ਮੰਨ ਲੈਂਦਾ ਹੈ ਅਤੇ ਰਾਜਨਿਤਕ ਨੁਕਸਾਨ ਵੀ ਕਰਵਾਉਂਦਾ ਹੈ ਪਰ ਤੁਸੀਂ ਵੋਟਾਂ ਵੇਲੇ ਆਪਣੀ ਵੋਟ ਤੇ ਸਪੋਰਟ ਹੋਰਾਂ ਨੂੰ ਦੇ ਦਿੰਦੇ ਹੋ ਫੇਰ ਪੁੱਛਦੇ ਹੋ ਕਿ ਮਾਨ ਜਿੱਤਦਾ ਕਿਉਂ ਨਹੀਂ?? ਪੰਥ ਜੀਓ ਇਹ ਸਵਾਲ ਮਾਨ ਨੂੰ ਨਹੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਦੇ ਮਾਨ ਨੂੰ ਵੋਟ ਤੇ ਸੁਪੋਰਟ ਦਿੱਤੀ?? ਜਾਂ ਪੁੱਛੋ ਉਹਨਾਂ ਅਖੌਤੀ ਲੀਡਰਾਂ ਨੂੰ ਜਿਹਨਾਂ ਮਾਨ ਨਾਲ ਏਕਤਾ ਦਾ ਦਿਖਾਵਾ ਕਰਕੇ ਆਪਣੇ ਸੌੜੇ ਰਾਜਨਿਤਕ ਹਿੱਤਾਂ ਦੀ ਪੂਰਤੀ ਕੀਤੀ , ਮਾਨ ਤਾਂ ਅੱਜ ਵੀ ਉਥੇ ਹੀ ਖੜਾ ਜਿੱਥੋਂ 1989 ਵਿੱਚ ਸ਼ੁਰੂਆਤ ਕੀਤੀ ਸੀ  ਹਾਂ ਹਰ ਚੋਣ ਵਿੱਚ ਤੁਸੀਂ ਜਰੂਰ ਨਵੇਂ ਨਵੇਂ ਕਾਜੀਆਂ ਨੂੰ ਅਜਮਾ ਕੇ ਦੇਖਿਆ ਹੈ  ਪਰ ਆਪਣੇ ਅੰਦਰ ਝਾਤ ਮਾਰ ਕੇ ਆਪੋ ਆਪਣੇ ਜਮੀਰ ਨੂੰ ਪੁੱਛਿਓ ਕਿ ਜੋ ਤੁਸੀਂ ਇਹਨਾਂ ਨਵੇਂ ਨਵੇਂ ਕਾਜੀਆਂ ਤੋਂ ਚਾਹਿਆ ਉਹ ਤੁਹਾਨੂੰ ਮਿਲਿਆ ਕਿ ਨਹੀਂ??? ਜਦੋਂ ਤੁਹਾਨੂੰ ਤੁਹਾਡਾ ਜਮੀਰ ਜਵਾਬ ਦੇਵੇਗਾ ਤਾਂ ਤੁਸੀਂ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਨਹੀਂ ਕਰੋਗੇ।

ਗੁਰੂ ਪੰਥ ਦਾ ਦਾਸ
ਹਰਕਮਲ ਸਿੰਘ ਬਾਠ
ਮੁੱਖ ਸੇਵਾਦਾਰ
ਅਕਾਲੀ ਦਲ (ਅ)ਅਸਟ੍ਰੇਲੀਆ

Share Button

3 Responses to ਆਖਰ ਸਿਮਰਨਜੀਤ ਸਿੰਘ ਮਾਨ ਜਿੱਤਦਾ ਕਿਉੁਂ ਨਹੀਂ ?

 1. Mandeep.SINGH says:

  sat aheri akal 👏 hath jod ke veer ji khushi hoyi tusi a simranjit singh mann de haq ch sachaayu beyaan kar rahe o jitta hamesha khalse di hoyi aa simranjit singh mann ne apnii zindagi guru de paye purrneyaa te laa ditti a ohnaa di hameshaa jitt hi hoyi a sade Dila vich ,,, rhi gal sutti kom di taan ihnaa de juttiaan paindiaa ne te aven hi fer painiaan ne jinnu der tak apne aks nu nhi pehchande ,, apni kimti vote ek botal piche nhi vech de ,,,, waheguru ji ka khalsa waheguru ji ki fathe

 2. Gagandeep Singh Sandhu says:

  Bhai Sahib Harkamal Singh Ji,

  In simple words I define this as stunning story. Ohna badda sabar te santokh to kam leya. Hun definitely sadi vari aa datt ke sath den di te Ohna diya strategies te pehra den di. KHALISTAN ZINDABAD
  Dhanwad
  Gagandeep Singh (Melbourne)

 3. sandeep says:

  I m agree with you

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>