ਅੰਮ੍ਰਿਤਸਰ ਐਲਾਨਾਮਾ

Amritsar-Declaration pic

ਪੰਥਕ ਰਾਜਨਿਤੀ ਵਿੱਚ ਅਕਸਰ ਇਸ ਐਲਾਨਾਮੇ ਦਾ ਜਿਕਰ ਹੁੰਦਾ ਹੈ , ਪਿਛਲੇ ਦਿਨੀ ਖਾਸਤੌਰ ਤੇ ਰਾਜਸੀ ਨੇਤਾਵਾਂ ਨੇ ਇਸ ਐਲਾਨਾਮੇ ਦੇ ਸ਼ਬਦਾਂ ਨੂੰ ਲੈ ਕੇ ਵੱਖੋ ਵੱਖਰੇ ਬਿਆਨ ਦਾਗੇ ਸਨ। ਇਸ ਲਿਖਤ ਵਿੱਚ ਅਸੀਂ 1 ਮਈ 1994 ਦੇ ਅੰਮ੍ਰਿਤਸਰ ਐਲਾਨਾਮੇ ਦੀ ਲਿਖਤ ਨੂੰ ਪਾਠਕਾਂ ਦੇ ਸਨਮੁਖ ਰੱਖ ਰਹੇ ਹਾਂ।    


 

ਸੋ੍ਮਣੀ ਅਕਾਲੀ ਦਲ, ਸ੍ਰੀ ਅੰਮ੍ਰਿਤਸਰ
ਮਿਤੀ-01-5-1994
ਸ: ਜਸਮੇਰ ਸਿੰਘ ਬਾਲਾ ਵੱਲੋ ਨਵੇਂ ਅਕਾਲੀ ਦਲ ਦੇ ਨਿਸ਼ਾਨੇ ਤੇ ਨੀਤੀਆਂ ਸਬੰਧੀ ਪੜਿਆ ਪੱਤਰ:ਸ੍ਰੋਮਣੀ ਅਕਾਲੀ ਦਲ ਜਮਹੂਰੀਅਤ ਦੇ ਦਾਇਰਿਆਂ ਵਿੱਚ ਰਹਿ ਕੇ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਉੱਤੇ ਅਧਾਰਿਤ ਪੰਜਾਬੀ ਕੌਮੀ ਸੱਭਿਆਚਾਰ ਦੇ ਮੋਹਰੀ ਹੋਣ ਵਜੋਂ ਸਿੱਖ ਕੌਮ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ ਜਦੋ-ਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਦਾ ਹੈ। ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ। ਵੰਡ ਤੋਂ ਪਹਿਲਾਂ ਕਾਂਗਰਸ ਨੇ ਇਕ ਅਜਿਹਾ ਖਿੱਤਾ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਹੋਂਦ ਵਿਚ ਨਹੀਂ ਆਇਆ। ਕੇਵਲ ਅਜਿਹੇ ਖਿੱਤੇ ਦੇ ਹੋਂਦ ਵਿਚ ਆਉਣ ਨਾਲ ਹੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਰੀਝਾਂ ਪੂਰੀਆਂ ਹੋ ਸਕਦੀਆਂ ਹਨ। ਅਜਿਹਾ ਖਿੱਤਾ ਘੱਟ ਗਿਣਤੀਆਂ ਦੀਆਂ ਸੰਭਾਵਨਾਵਾਂ ਨੂੰ ਮੂਰਤੀਮਾਨ ਕਰਨ ਵਿਚ ਸਹਾਈ ਹੋਵੇਗਾ। ਇਤਿਹਾਸ ਦੇ ਮੇਲ ‘ਤੇ ਇਕ ਪਾਸੇ ਜੇ ਦੱਖਣ-ਪੂਰਬੀ ਏਸ਼ੀਆਂ ਬੇਚੈਨ ਹੈ ਅਤੇ ਦੂਜੇ ਪਾਸੇ ਪੱਛਮੀ ਕੌਮਾਂ ਵੀ ਆਪਣੀ ਤਕਦੀਰ ਘੜ੍ਹਨ ਲਈ ਕਦਰਾਂ-ਕੀਮਤਾਂ ਦੇ ਨਵੇਂ ਮਾਡਲ ਦੀ ਤਲਾਸ਼ ਵਿਚ ਹਨ। ਇਹ ਕੌਮਾਂ ਆਪਣੇ ਵਿਲੱਖਣ ਸੱਭਿਆਚਾਰਾਂ ਨੂੰ ਨਵੇਂ ਸਿਰਿਓਂ ਵਿਉਂਤਣ ਲਈ ਵੀ ਯਤਨ ਕਰ ਰਹੀਆਂ ਹਨ। ਅਜਿਹੀ ਹਾਲਤ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅੰਦਰ ਮੌਜੂਦ ਬ੍ਰਹਿਮੰਡੀ ਏਕਤਾ ਅਤੇ ਇਕਸੁਰਤਾ, ਸੰਵਾਦ, ਸਾਇਰਾਨਾ, ਤਰਜਿ-ਜ਼ਿੰਦਗੀ, ਲੁੱਟ-ਖਸੁੱਟ, ਰਹਿਤ, ਰਾਜਨੀਤੀ ਅਤੇ ਦੂਜਿਆਂ ਨੂੰ ਅਧੀਨ ਕਰਨ ਵਾਲੀ ਮਾੜੀ ਬਿਰਤੀ ਤੋਂ ਮੁਕਤ ਖਿੱਤਾ ਹੋਰਨਾਂ ਸੱਭਿਆਚਾਰਾਂ ਲਈ ਵੀ ਚਾਨਣਾ ਮੁਨਾਰਾ ਹੋਵੇਗਾ। ਇਸ ਖਿੱਤੇ ਵਿਚ ਸਿੱਖੀ ਜੀਵਨ ਜਾਂਚ ੳੱਤੇ ਉਸਰੀਆਂ ਵਿਲੱਖਣ ਧਾਰਮਿਕ, ਆਰਥਿਕ, ਰਾਜਸੀ ਅਤੇ ਸਮਾਜਿਕ ਸੰਸਥਾਵਾਂ ਇਕ ਪਾਸੇ ਮੌਲਿਕ ਚੇਤਨਤਾ ਨੂੰ ਸਾਕਾਰ ਕਰਨਗੀਆਂ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਇਤਿਹਾਸ ਵਿਚ ਇਕ ਅਜਿਹਾ ਮੌਕਾ ਪ੍ਰਦਾਨ ਕਰਨਗੀਆਂ ਜੋ ਪਿਛਲੇ ਸਮੇਂ ਵਿਚ ਨਹੀਂ ਮਿਲਿਆ। ਅਜਿਹੀ ਪ੍ਰਾਪਤੀ ਨਾਲ ਸਿੱਖ ਅਤੇ ਪੰਜਾਬੀਅਤ, ਸੰਸਾਰ ਸੱਭਿਆਚਾਰ ਨੂੰ ਆਪਣੇ ਅਤਿਅੰਤ ਪ੍ਰਗਟਾਵੇ ਰਾਹੀਂ ਗੌਰਵਸ਼ੀਲ ਯੋਗਦਾਨ ਦੇ ਸਕੇਗੀ।
ਅਕਾਲੀ ਦਲ ਦਾ ਇਹ ਮੱਤ ਹੈ ਕਿ ਹਿੰਦੋਸਤਾਨ ਵੱਖ-ਵੱਖ ਕੌਮੀ ਸੱਭਿਆਚਾਰਾਂ ਦਾ ਇਕ ਉਪ ਮਹਾਂਦੀਪ ਹੈ, ਜਿਸ ਵਿਚ ਹੲ ਸੱਭਿਆਚਾਰ ਦੀ ਅਪਣੀ ਨਿਵੇਕਲੀ ਵਿਰਾਸਤ ਅਤੇ ਨਿਵੇਕਲੀ ਮੁੱਖ ਹਵਾ ਹੈ। ਇਸ ਉਪ ਮਹਾਂਦੀਪ ਨੂੰ ਇਕ ਕਨਫੈਡਰਲ ਵਿਧਾਨ ਰਾਹੀਂ ਨਵੇ ਸਿਰਿਓਂ ਕਰਨ ਦੀ ਲੋੜ ਹੈ ਤਾਂ ਜੋ ਹਰ ਸੱਭਿਆਚਾਰ ਆਪਣੀ ਪ੍ਰਤਿਭਾ ਅਤੇ ਆਡਾ ਅਨੁਸਾਰ ਪ੍ਰਫੁੱਲਤ ਹੋਵੇਅਤੇ ਆਪਣੀ ਵਿਸ਼ੇਸ਼ ਖੁਸ਼ਨੂ ਵਿਸ਼ਵ ਸੱਭਿਆਚਾਰਾਂ ਦੇ ਬਾਗ ਨੂੰ ਦੇ ਸਕੇ, ਜੋ ਇਸ ਤਰ੍ਹਾਂ ਦਾ ਕਨਫੈਡਰਲ ਨਵ-ਦੰਗਠਨ, ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਇਕ ਪ੍ਰਭੂਸਤਾ ਸੰਪੰਨ ਰਾਜ ਦੀ ਮੰਗ ਲਰਨ ਅਤੇ ਇਸ ਲਈ ਜਦੋ-ਜਹਿਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ।
ਦਸਤਖ਼ਤ                              ਦਸਤਖ਼ਤ                                                               ਦਸਤਖ਼ਤ
ਅਮਰਿੰਦਰ ਸਿੰਘ             ਜਗਦੇਵ ਸਿੰਘ ਤਲਵੰਡੀ                                                ਸਿਮਰਨਜੀਤ ਸਿੰਘ ਮਾਨ
ਦਸਤਖ਼ਤ                                 ਦਸਤਖ਼ਤ                                                                ਦਸਤਖ਼ਤ
ਜਸਮੇਰ ਸਿੰਘ ਬਾਲਾ (ਕ: ਰਿਟਾ)  ਭਾਈ ਮਨਜੀਤ ਸਿੰਘ                                        ਸੁਰਜੀਤ ਸਿੰਘ ਬਰਨਾਲਾ

 

ਭਾਈ ਮਨਜੀਤ ਸਿੰਘ ਵੱਲੋਂ ਪੜ੍ਹਿਆ ਗਿਆ ਖਾਲਸਾ ਪੰਥ ਨਾਲ ਪ੍ਰਣ ਪੱਤਰ

ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਦਰਬਾਰ ਸਾਹਿਬ ਦੀ ਪਾਵਨ ਧਰਤੀ ‘ਤੇ ਪਿਛਲੇ ਦਿਨਾਂ ਤੋਂ ਆਪਣੀ ਏਕਤਾ ਦੀਆਂ ਸਿਧਾਂਤ ਅਧਾਰਤ ਵਿਚਾਰਾਂ ਕਰਨ ਉਪਰੰਤ ਇਹ ਪ੍ਰਣ ਅੱਜ ਦੇ ਇਸ ਪੰਥਕ ਇਕੱਠ ਵਿਚ ਗੁਰੁ ਸੰਗਤਾਂ ਦੇ ਸਾਹਮਣੇ ਕਰਦੇ ਹਾਂ।
ਅੱਜ ਤੋਂ ਅਸੀਂ ਸਾਰੇ ਮਤ-ਭੇਦ ਭੁਲਾ ਕੇ ਕੌਮੀ ਹਿਤਾਂ ਦੀ ਖਾਤਰ ਇਕੱਠ ਵਿਚਰਾਂਗੇ। ਪੰਥ ਦੋਖੀਆਂ ਦੀਆਂ ਸਾਜਸ਼ਾਂ ਅਧੀਨ ਆਪਣੀ ਖਿੱਚੇਤਾਣ ਦੇ ਸ਼ਿਕਾਰ ਹੋਣ ਤੋਂ ਪੂਰਨ ਤੌਰ ‘ਤੇ ਮਕਿਤ ਰਹਾਂਗੇ।
ਸਾਡੀ ਸੋਚ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ। ਅਸੀਂ ਹਰ ਉਸ ਕਾਰਜ ਲਈ ਹਮੇਸ਼ਾਂ ਯਤਨਸ਼ੀਲ ਹੋਵਾਂਗੇ ਜੋ ਸਾਨੂੰ ਖਾਲਸਾ ਪੰਥ ਦੀਆਂ ਪ੍ਰੇਰਨਾਵਾਂ ਤੋਂ ਪ੍ਰਾਪਾ ਹੈ ਤੇ ਪ੍ਰਾਪਤ ਹੋਵੇਗਾ। ਖਾਲਸਾਈ ਰਵਾਇਤਾਂ ਦੀ ਪਾਲਣਾ ਲਈ ਆਪਣਾ ਤਨ-ਮਨ-ਧਨ ਕੌਮ ਨੂੰ ਸਮਰਪਿਤ ਕਰਦੇ ਹਾਂ ਅਸੀਂ ਹਰ ਸੰਭਵ ਯਤਨ ਕਰਕੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਕਰਕੇ ਕੌਮੀ ਕਾਰਜ ਲਈ ਲੋਕਤੰਤਰੀ ਢੰਗ ਨਾਲ ਸਦੀਵੀ ਤੌਰ ‘ਤੇ ਜੂਝਦੇ ਰਹਾਂਗੇ। ਕਿਸ ਵੀ ਸੂਰਤ ਵਿਚ ਕੌਮ ਨਾਲ ਵਿਸ਼ਵਾਸ਼ਘਾਤ ਨਹੀਂ ਕਰਾਂਗੇ। ਇਕ ਸੇਵਕ ਦੀ ਹੈਸੀਅਤ ਵਿਚ ਵਿਚਰਾਂਗੇ।
ਗੁਰੁ ਪੰਥ ਦੇ ਦਾਸ:
ਅਮਰਿੰਦਰ ਸਿੰਘ, ਜਗਦੇਵ ਸਿੰਘ ਤਲਵੰਡੀ, ਸਿਮਰਨਜੀਤ ਸਿੰਘ ਮਾਨ, ਜਸਮੇਰ ਸਿੰਘ ਬਾਲਾ (ਕਰਨਲ ਰਿਟਾਇਰਡ), ਗੁਰਚਰਨ ਸਿੰਘ ਟੌਹੜਾ, ਭਾਈ ਮਨਜੀਤ ਸਿੰਘ, ਸ: ਸੁਰਜੀਤ ਸਿੰਘ ਬਰਨਾਲਾ
ਸ਼੍ਰੋਮਣੀ ਅਕਾਲੀ ਦਲ, ਸ੍ਰੀ ਅੰਮ੍ਰਿਤਸਰ
ਸ: ਸੁਰਜੀਤ ਸਿੰਘ ਬਰਨਾਲਾ ਵੱਲੋਂ ਪੜ੍ਹਿਆ ਗਿਆ ਨਵੇਂ ਅਕਾਲੀ ਦਲ ਦਾ ਐਲਾਨ ਪੱਤਰ

ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਆਪਸ ਵਿਚ ਇਕੱਠੇ ਹੋ ਦੇ ਇਰਾਦੇ ਨੂੰ ਮੁੱਖ ਰੱਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਰੇ ਧੜਿਆਂ ਦੇ ਆਗੂ ਤੇ ਨੁਮਾਇੰਦੇ ਇਕੱਠੇ ਹੋਏ ਅਤੇ ਪਿਛਲੇ ਪੰਜ ਦਿਨ ਤੋਂ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਰਹੇ। ਬਹੁਤ ਦੀਰਘ ਵਿਚਾਰ ਤੋਂ ਅਸੀਂ ਵੱਖ-ਵੱਖ ਛੇ ਜਥੇਬੰਧੀਆਂ ਦੇ ਪ੍ਰਤੀਨਿੱਧਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਹੋਂਦ ਵਿਚ ਲਿਆਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਮਹਾਨ ਪ੍ਰੰਪਰਾਵਾਂ ਅਨੁਸਾਰ ਲੋਕ ਰਾਜੀ ਢੰਗ ਤਰੀਕਿਆਂ ਨਾਲ ਅਤੇ ਪੁਰ ਅਮਨ ਰਹਿੰਦਿਆਂ ਹੋਇਆ ਦਲ ਆਪਣਾ ਪ੍ਰੋਗਰਾਮ ਚਲਾਏਗਾ, ਸਰਬ ਸੰਮਤੀ ਨਾਲ ਇਕ ਛੇ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜਿਸ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ , ਸ: ਸਿਮਰਨਜੀਤ ਸਿੰਘ ਮਾਨ, ਸ: ਸੁਰਜੀਤ ਸਿੰਘ ਬਰਨਾਲਾ, ਕਰਨਲ ਜਸਮੇਰ ਸਿੰਘ ਜੀ, ਜ: ਜਗਦੇਵ ਸਿੰਘ ਤਲਵੰਡੀ ਅਤੇ ਭਾਈ ਮਨਜੀਤ ਸਿੰਘ ਜੀ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ 15 ਜੂਨ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਜੋ ਅਖੀਰ ਸਤੰਬਰ ਤੱਕ ਜਾਰੀ ਰਹੇਗੀ ਤਾਂ ਜੋ ਨਵੇਂ ਡੈਲੀਗੇਟ ਪਿੰਡ ਪੱਧਰ ਤੋਂ ਸ਼ੁਰੂ ਕਰਕੇ ਥਾਣਾ ਜ੍ਹਿਲਾ ਅਤੇ ਜਰਨਲ ਡੈਲੀਗੇਟ ਚੁਣੇ ਜਾਂ ਸਕਣ ਅਤੇ ਸ਼੍ਰੋਮਣੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾ ਸਕੇ।
ਦਸਤਖ਼ਤ                                   ਦਸਤਖ਼ਤ                                             ਦਸਤਖ਼ਤ
ਅਮਰਿੰਦਰ ਸਿੰਘ              ਜਗਦੇਵ ਸਿੰਘਤਲਵੰਡੀ                                   ਸਿਮਰਨਜੀਤ ਸਿੰਘ ਮਾਨ
ਦਸਤਖ਼ਤ                                     ਦਸਤਖ਼ਤ                                           ਦਸਤਖ਼ਤ
ਜਸਮੇਰ ਸਿੰਘ ਬਾਲਾ (ਕ: ਰਿਟਾ)    ਭਾਈ ਮਨਜੀਤ ਸਿੰਘ                      ਸੁਰਜੀਤ ਸਿੰਘ ਬਰਨਾਲਾ

Share Button

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>